Farmers Agitation : ਆਪ ਅਤੇ ਅਕਾਲੀ ਦਲ ਅੱਜ ਮਨਾ ਰਹੇ ਕਾਲ਼ਾ ਦਿਹਾੜਾ, ਦਿੱਲੀ ਵਿੱਚ ਲੱਗਿਆ ਥਾਂ-ਥਾਂ ਜਾਮ
X

Farmers Agitation : ਆਪ ਅਤੇ ਅਕਾਲੀ ਦਲ ਅੱਜ ਮਨਾ ਰਹੇ ਕਾਲ਼ਾ ਦਿਹਾੜਾ, ਦਿੱਲੀ ਵਿੱਚ ਲੱਗਿਆ ਥਾਂ-ਥਾਂ ਜਾਮ

ਤਿੱਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸ਼ੁੱਕਰਵਾਰ ਨੂੰ ਕਾਲਾ ਦਿਵਸ ਮਨਾ ਰਹੇ ਹਨ.

 

Farmers Agitation : ਆਪ ਅਤੇ ਅਕਾਲੀ ਦਲ ਅੱਜ ਮਨਾ ਰਹੇ ਕਾਲ਼ਾ ਦਿਹਾੜਾ, ਦਿੱਲੀ ਵਿੱਚ ਲੱਗਿਆ ਥਾਂ-ਥਾਂ ਜਾਮ

ਚੰਡੀਗਡ਼੍ਹ : ਤਿੱਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸ਼ੁੱਕਰਵਾਰ ਨੂੰ ਕਾਲਾ ਦਿਵਸ ਮਨਾ ਰਹੇ ਹਨ. ਇਸ ਨੂੰ ਲੈ ਕੇ ਦਿੱਲੀ ਐਨਸੀਆਰ ਦੇ ਵੱਖ ਵੱਖ ਰਸਤਿਆਂ ਉੱਤੇ ਡਾਈਵਰਜ਼ਨ ਦੇ ਨਾਲ ਨਾਲ ਸੁਰੱਖਿਆ  ਵੀ ਘੜੀ ਕੀਤੀ ਗਈ ਹੈ. ਦਿੱਲੀ ਟ੍ਰੈਫਿਕ ਪੁਲੀਸ ਨੇ ਝਾੜੌਦਾ ਕਲਾਂ ਬਾਰਡਰ ਤੋਂ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਬੈਰੀਕੇਟਿੰਗ ਲਗਾ ਕੇ ਬੰਦ ਕਰ ਦਿੱਤਾ ਹੈ. ਇਸ ਦੇ ਨਾਲ ਹੀ ਲੋਕਾਂ ਨੂੰ ਕਿਹਾ ਹੈ ਕਿ ਇਸ ਰਸਤੇ ਦਾ ਪ੍ਰਯੋਗ ਨਾ ਕਰਨ.

ਨਵੀਂ ਦਿੱਲੀ ਜ਼ਿਲ੍ਹੇ ਦੇ ਡੀ ਐੱਸ ਪੀ ਦੀਪਕ ਯਾਦਵ ਨੇ ਦੱਸਿਆ ਹੈ  ਕੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੇ ਲਈ ਇੱਥੇ ਕੁਝ ਲੋਕ ਜਮ੍ਹਾਂ ਹੋਏ ਹਨ. ਅਸੀਂ ਉਨ੍ਹਾਂ ਆਗੂਆਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਤੇ ਅਸੀਂ ਸਾਫ ਤੌਰ ਤੇ ਸੂਚਿਤ ਕੀਤਾ ਹੈ ਕਿ ਵਿਰੋਧ ਪ੍ਰਦਰਸ਼ਨ  ਇਜਾਜ਼ਤ ਨਹੀਂ ਮਿਲੀ ਹੈ. ਆਈਟੀਓ ਅਤੇ ਮਿੰਟੋ ਰੋਡ ਤੇ ਜਾਮ ਲੱਗਿਆ ਹੋਇਆ ਹੈ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਮੈਟਰੋ ਰੇਲ ਨਿਗਮ ਨੇ ਵੱਡਾ ਫੈਸਲਾ ਲਿਆ ਹੈ. ਇਸ ਦੇ ਮੁਤਾਬਿਕ ਪੰਡਿਤ ਸ੍ਰੀ ਰਾਮ ਸ਼ਰਮਾ ਅਤੇ ਬਹਾਦੁਰਗੜ੍ਹ ਮੈਟਰੋ ਸਟੇਸ਼ਨ ਨੂੰ ਫੌਰੀ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ.

ਬੈਰੀਕੇਡਿੰਗ ਦੇ ਚਲਦੇ ਆਈਟੀਓ ਪ੍ਰਗਤੀ ਮੈਦਾਨ ਸਣੇ ਕਈ ਇਲਾਕਿਆਂ ਵਿੱਚ ਜਾਮ ਦੀ ਸਥਿਤੀ ਬਣੀ ਹੋਈ ਹੈ. ਉੱਥੇ ਹੀ ਤਿੰਨੋਂ ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ  ਐਲਾਨੇ ਗਏ ਬਲੈਕ ਫਰਾਈਡੇ ਪ੍ਰੋਟੈਸਟ ਮਾਰਚ ਨੂੰ ਵੇਖਦੇ ਹੋਏ ਦਿੱਲੀ ਦੇ ਸ਼ੰਕਰ ਰੋਡ ਉੱਤੇ ਵੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ. ਇੱਥੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਵੱਡੀ ਗਿਣਤੀ ਚ ਪੁਲਸ ਬਲ ਵੀ ਤਾਇਨਾਤ ਹੈ ਦਰਅਸਲ ਸ਼੍ਰੋਮਣੀ ਅਕਾਲੀ ਦਲ ਕਾਰਕੁਨਾਂ ਨੇ ਦਿੱਲੀ ਵਿੱਚ ਗੁਰਦੁਆਰਾ ਰਕਾਬ ਗੰਜ ਤੋਂ ਸੰਸਦ ਭਵਨ ਤਕ ਮਾਰਚ ਕਰਨ ਦੀ ਯੋਜਨਾ ਬਣਾਈ ਹੈ.

ਉੱਥੇ ਦਿੱਲੀ ਪੁਲਸ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਗੁਰਦੁਆਰਾ ਰਕਾਬ ਗੰਜ ਤੋਂ ਸੰਸਦ ਤੱਕ ਸ਼ੁੱਕਰਵਾਰ ਨੂੰ ਹੋਣ ਵਾਲੇ ਵਿਰੋਧ ਮਾਰਚ ਦੇ ਕਰਕੇ ਕੋਰੋਨਾ ਵਾਇਰਸ ਫੈਲ ਸਕਦਾ ਹੈ. ਅਜਿਹੇ ਵਿੱਚ ਨਵੀਂ ਦਿੱਲੀ ਚ ਧਾਰਾ 144ਲਾਗੂ ਕੀਤੀ ਗਈ ਹੈ. ਉੱਧਰ ਦਿੱਲੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਹਰਿਆਣਾ ਅਤੇ ਦਿੱਲੀ ਦੀ ਸਰਹੱਦ ਉੱਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ. ਯੂ ਪੀ ਬਾਰਡਰ ਤੇ ਵੀ ਸੁਰੱਖਿਆ ਦੇ ਚੌਬੰਦ ਇੰਤਜ਼ਾਮ ਹਨ.

  ਦੱਸਣਯੋਗ ਹੈ ਕਿ ਬੈਰੀਕੇਡਿੰਗ ਅਤੇ ਰੂਡਾ ਵਰਜ਼ਨ ਦੇ ਚਲਦੇ ਹੋਏ ਯੂਪੀ ਗੇਟ ਆਈਟੀਓ ਧੌਲਾਕੁੰਆਂ ਆਸ਼ਰਮ ਆਨੰਦ ਵਿਹਾਰ ਪ੍ਰਗਤੀ ਮੈਦਾਨ ਵਿਖੇ ਇਲਾਕਿਆਂ ਵਿੱਚ ਜਾਮ ਦੀ ਸਥਿਤੀ ਹੈ. ਨਾਲ ਹੀ ਦੱਸ ਦਈਏ ਕਿ ਆਮ ਆਦਮੀ ਪਾਰਟੀ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਅੰਦੋਲਨ ਦੇ  ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸਮੁੱਚੇ ਪੰਜਾਬ ਦੇ ਵਿੱਚ ਸ਼ੁੱਕਰਵਾਰ ਨੂੰ ਕੈਂਡਲ ਮਾਰਚ ਕੱਢ ਰਹੀ ਹੈ. ਆਪ ਆਗੂਆਂ ਨੂੰ ਮੰਨੀਏ ਤਾਂ ਦੇਸ਼ ਭਰ ਦੇ ਵਿੱਚ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਚ ਗੁੱਸਾ ਹੈ. ਆਪ ਦਾ ਕਹਿਣਾ ਹੈ ਕਿ 17 ਸਤੰਬਰ 2020 ਨੂੰ ਸਤੰਬਰ ਸੰਸਦ ਦੇ ਵਿਚ ਕੇਂਦਰੀ ਖੇਤੀ ਕਾਨੂੰਨ ਭਾਰਤ ਹੋਏ ਸਨ ਇਸ ਲਈ 17 ਸਤੰਬਰ ਕਾਲੇ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਹੈ.

WATCH LIVE TV 

Trending news