ਪੰਜਾਬ ਵਾਸੀਆਂ ਨਾਲ ਕਿਸਾਨਾਂ ਦਾ ਇਕਰਾਰਨਾਮਾ- 25 ਸੂਤਰੀ ਮੈਨੀਫੈਸਟੋ ਕੀਤਾ ਜਾਰੀ
Advertisement

ਪੰਜਾਬ ਵਾਸੀਆਂ ਨਾਲ ਕਿਸਾਨਾਂ ਦਾ ਇਕਰਾਰਨਾਮਾ- 25 ਸੂਤਰੀ ਮੈਨੀਫੈਸਟੋ ਕੀਤਾ ਜਾਰੀ

ਮੋਰਚੇ ਵੱਲੋਂ 25 ਸੂਤਰੀ ਮੈਨੀਫੈਸਟੋ ਜਾਰੀ ਕੀਤਾ ਗਿਆ, ਜਿਸਨੂੰ ਇਕਰਾਰਨਾਮੇ ਦਾ ਨਾਂ ਦਿੱਤਾ ਗਿਆ ਹੈ।

ਪੰਜਾਬ ਵਾਸੀਆਂ ਨਾਲ ਕਿਸਾਨਾਂ ਦਾ ਇਕਰਾਰਨਾਮਾ- 25 ਸੂਤਰੀ ਮੈਨੀਫੈਸਟੋ ਕੀਤਾ ਜਾਰੀ

ਚੰਡੀਗੜ: ਪੰਜਾਬ ਵਿਧਾਨ ਸਭਾ ਚੋਣਾਂ ਲੜ ਰਿਹੇ ਸੰਯੁਕਤ ਸਮਾਜ ਮੋਰਚਾ ਨੇ ਵੀ ਸਰਗਰਮੀ ਫੜ ਲਈ ਹੈ। ਮੋਰਚੇ ਵੱਲੋਂ 25 ਸੂਤਰੀ ਮੈਨੀਫੈਸਟੋ ਜਾਰੀ ਕੀਤਾ ਗਿਆ ਜਿਸਨੂੰ ਇਕਰਾਰਨਾਮੇ ਦਾ ਨਾਂ ਦਿੱਤਾ ਗਿਆ ਹੈ। ਇਸ ਇਕਰਾਰਨਾਮੇ ਦੇ ਵਿਚ ਵੋਟਰਾਂ ਨਾਲ ਵੱਖ-ਵੱਖ ਇਕਰਾਰ ਕੀਤੇ ਗਏ ਹਨ।

 

ਕਿਸਾਨਾਂ ਦਾ ਇਕਰਾਰਨਾਮਾ

 

* ਕਿਸਾਨਾਂ ਲਈ ਵਾਅਦਾ-  ਕਿਸਾਨ ਸੇਵ ਫਾਰਮ ਕਮਿਸ਼ਨ- 25 ਹਜ਼ਾਰ ਦੀ ਆਮਦਨ ਦਾ ਬੀਮਾ ਕਰਨ ਦੀ ਪਾਲਿਸੀ

* ਫ਼ਸਲ ਦਾ ਨੁਕਸਾਨ ਹੋਣ ਤੇ ਸਹਿਕਾਰੀ ਸਭਾ ਰਾਹੀਂ ਦਿੱਤਾ ਜਾਵੇਗਾ ਮੁਆਵਜ਼ਾ

* ਫੂਡ ਪ੍ਰੋਸੈਸਿੰਗ ਲਈ ਕਿਸਾਨਾਂ ਨੂੰ 2 ਫੀਸਦੀ ਵਿਆਜ 'ਤੇ 5 ਲੱਖ ਤੱਕ ਦਾ ਦਿੱਤਾ ਜਾਵੇਗਾ ਕਰਜ਼ਾ

* ਸਿੱਖਿਆ-ਸਿਹਤ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ ​​

* ਪੰਜਾਬ ਵਿਧਾਨ ਸਭਾ ਸਾਲ ਵਿੱਚ 90 ਦਿਨ ਕੰਮ ਕਰੇਗੀ,  75% ਵਿਧਾਇਕਾਂ ਦੀ ਹਾਜ਼ਰੀ ਹੋਵੇਗੀ ਲਾਜ਼ਮੀ

* ਲਘੂ ਉਦਯੋਗਾਂ ਰਾਹੀਂ ਪੰਜਾਬ ਦਾ ਵਿਕਾਸ ਕੀਤਾ ਜਾਵੇਗਾ

* ਪੰਜਾਬ ਵਿੱਚੋਂ ਸ਼ਰਾਬ, ਰੇਤ ਅਤੇ ਟਰਾਂਸਪੋਰਟ ਮਾਫੀਆ ਖਤਮ ਹੋਵੇਗਾ

* ਮਹਿੰਗੀ ਬਿਜਲੀ ਵਾਲੇ ਸਮਝੌਤੇ ਰੱਦ ਕੀਤੇ ਜਾਣਗੇ

 * ਸਟੇਟ ਪਾਵਰ ਰੈਗੂਲੇਟਰੀ ਕਮਿਸ਼ਨ ਨੂੰ ਮਜ਼ਬੂਤ ​​ਕੀਤਾ ਜਾਵੇਗਾ

* ਹੁਸੈਨੀਵਾਲਾ ਅਤੇ ਵਾਹਘਾ ਸਰਹੱਦਾਂ ਤੋਂ ਪਾਕਿਸਤਾਨ ਅਤੇ ਮੱਧ ਏਸ਼ੀਆ ਨਾਲ ਖੁੱਲ੍ਹਾ ਵਪਾਰ ਹੋਵੇਗਾ

* ਆਈ. ਟੀ. ਸੈਕਟਰ ਨੂੰ ਦਿੱਤੀ ਜਾਵੇਗੀ ਤਰਜੀਹ

 

WATCH LIVE TV 

 

Trending news