Abohar News: ਮੰਡੀ ਵਿੱਚ ਨਰਮਾ ਨਾ ਵਿਕਣ ਕਾਰਨ ਕਿਸਾਨਾਂ ਨੇ ਅਧਿਕਾਰੀਆਂ ਨੂੰ ਬਣਾਇਆ ਬੰਦੀ
Abohar News: ਨਰਮੇ ਦੀ ਖ਼ਰੀਦ ਨਾ ਹੋਣ ਕਾਰਨ ਭੜਕੇ ਕਿਸਾਨਾਂ ਨੇ ਅਬੋਹਰ ਦੀ ਮੰਡੀ ਵਿੱਚ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ।
Abohar News: ਅਬੋਹਰ ਦੀ ਨਰਮਾ ਮੰਡੀ ਵਿੱਚ ਅੱਜ ਸਵੇਰੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਿਸਾਨਾਂ ਜਥੇਬੰਦੀਆਂ ਅਤੇ ਕਿਸਾਨਾਂ ਨੇ 20 ਦਿਨਾਂ ਤੋਂ ਬਾਅਦ ਖਰੀਦ ਏਜੰਸੀ ਸੀਸੀਆਈ ਦੇ ਅਧਿਕਾਰੀਆਂ ਨੂੰ ਨਰਮੇ ਦੀ ਖਰੀਦ ਵਿਚ ਆਨਾਕਾਨੀ ਕਰਨ ਉਤੇ ਭੜਕ ਜਾਣ ਤੋਂ ਬਾਅਦ ਬੰਦੀ ਬਣਾ ਲਿਆ।
ਕਿਸਾਨਾਂ ਨੇ ਸੀਸੀਆਈ ਅਧਿਕਾਰੀ ਗੁਰਦੀਪ ਸਿੰਘ, ਸੀਨੀਅਰ ਕਮਰਸ਼ੀਅਲ ਅਧਿਕਾਰੀ ਉਤੇ ਗੰਭੀਰ ਇਲਜ਼ਾਮ ਲਗਾਉਂਦੇ ਮੰਡੀ ਵਿੱਚ ਧਰਨਾ ਲਗਾ ਲਿਆ। ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕਿਸਾਨਾਂ ਦੇ ਦੋਸ਼ ਹਨ ਕਿ ਖ਼ਰੀਦ ਏਜੰਸੀ ਸੀਸੀਆਈ ਦੇ ਉਕਤ ਅਧਿਕਾਰੀ ਦੀ ਕਾਟਨ ਫੈਕਟਰੀ ਮਾਲਕਾਂ ਨਾਲ ਮਿਲੀਭੁਗਤ ਕਰਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ।
ਵਾਰ-ਵਾਰ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਸੈਂਕੜੇ ਦੇ ਹਿਸਾਬ ਨਾਲ ਨਗ ਆਉਂਦੇ ਹਨ ਪਰ ਏਜੰਸੀ ਵੱਲੋਂ ਨਰਮੇ ਦੀ ਕੁਆਲਿਟੀ ਮਿਆਰੀ ਨਾ ਹੋਣ ਕਰਕੇ ਖਰੀਦ ਨਹੀਂ ਕੀਤੀ ਜਾਂਦੀ। ਕਈ-ਕਈ ਦਿਨਾਂ ਤੋਂ ਕਿਸਾਨ ਮੰਡੀ ਵਿੱਚ ਕੜਾਕੇ ਦੀ ਠੰਢ ਵਿੱਚ ਬੈਠਣ ਨੂੰ ਮਜਬੂਰ ਹਨ।
ਕਿਸਾਨਾਂ ਨੇ ਕਿਹਾ ਕਿ ਅਧਿਕਾਰੀ ਨਰਮੇ ਨੂੰ ਵੇਖੇ ਬਿਨਾਂ ਹੀ ਰਿਜੈਕਟ ਕਰ ਦਿੰਦੇ ਹਨ। ਕਿਸਾਨ ਆਗੂ ਸੁਭਾਸ਼ ਗੋਦਾਰਾ ਨੇ ਕਿਹਾ ਕਿ ਵੱਡੇ ਪੱਧਰ ਉਤੇ ਅਬੋਹਰ ਦੀ ਨਰਮਾ ਮੰਡੀ ਵਿੱਚ ਘਪਲਾ ਹੋ ਰਿਹਾ ਹੈ ਅਤੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਰਮੇ ਦੀ ਖਰੀਦ ਸਬੰਧੀ ਅਧਿਕਾਰੀਆਂ ਵੱਲੋਂ ਕੋਈ ਲਿਖਤੀ ਭਰੋਸਾ ਨਹੀਂ ਦਿਵਾਇਆ ਜਾਂਦਾ ਉਦੋਂ ਤੱਕ ਅਧਿਕਾਰੀ ਨੂੰ ਬੰਦੀ ਬਣਾ ਕੇ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : MAKA Trophy News: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪੀ ਵੱਕਾਰੀ ਮਾਕਾ ਟਰਾਫੀ
ਉਧਰ ਸੀਸੀਆਈ ਅਧਿਕਾਰੀ ਗੁਰਦੀਪ ਸਿੰਘ ਨੇ ਕਿਹਾ ਕਿ ਨਰਮੇ ਦੀ ਕੁਆਲਿਟੀ ਏਜੰਸੀ ਮੁਤਾਬਕ ਨਾ ਹੋਣ ਕਰਕੇ ਖਰੀਦ ਨਹੀਂ ਕੀਤੀ ਜਾਂਦੀ। ਜੇਕਰ ਸਰਕਾਰ ਤੇ ਅਧਿਕਾਰੀ ਉਨ੍ਹਾਂ ਨੂੰ ਕਹਿਣ ਤਾਂ ਉਨ੍ਹਾਂ ਵੱਲੋਂ ਖਰੀਦ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : Republic Day 2024: CM ਭਗਵੰਤ ਮਾਨ ਨੇ ਝਾਕੀ ਨੂੰ ਲੈ ਕੇ ਲਿਆ ਵੱਡਾ ਫੈਸਲਾ- ਹੁਣ ਹਰ ਗਲੀ-ਮੁਹੱਲੇ ’ਚ ਦਿਖਾਈ ਜਾਵੇਗੀ ਪੰਜਾਬ ਦੀ ਝਾਕੀ