ਕਿਸਾਨਾਂ ਦੀ ਪਾਰਟੀ ਨੂੰ ਨਹੀਂ ਮਿਲੀ ਮਾਨਤਾ, ਆਜ਼ਾਦ ਲੜਨਗੇ ਚੋਣ
Advertisement

ਕਿਸਾਨਾਂ ਦੀ ਪਾਰਟੀ ਨੂੰ ਨਹੀਂ ਮਿਲੀ ਮਾਨਤਾ, ਆਜ਼ਾਦ ਲੜਨਗੇ ਚੋਣ

ਅੱਜ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਸਾਰੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰਾਂ ਵੱਲੋਂ ਆਜ਼ਾਦ ਉਮੀਦਵਾਰਾਂ ਦੇ ਤੌਰ 'ਤੇ ਨਾਮਜ਼ਦਗੀਆਂ ਭਰੀਆਂ ਜਾਣਗੀਆਂ।

ਕਿਸਾਨਾਂ ਦੀ ਪਾਰਟੀ ਨੂੰ ਨਹੀਂ ਮਿਲੀ ਮਾਨਤਾ, ਆਜ਼ਾਦ ਲੜਨਗੇ ਚੋਣ

ਨੀਤਿਕਾ ਮਹੇਸ਼ਵਰੀ/ਚੰਡੀਗੜ: ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰਾਂ ਵੱਲੋਂ ਅਜ਼ਾਦ ਤੌਰ 'ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ, ਕਿਉਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਉਹਨਾਂ ਦੀ ਪਾਰਟੀ ਨੂੰ ਰਜਿਸਟਰਡ ਨਹੀਂ ਕੀਤਾ ਗਿਆ। ਅੱਜ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਸਾਰੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰਾਂ ਵੱਲੋਂ ਆਜ਼ਾਦ ਉਮੀਦਵਾਰਾਂ ਦੇ ਤੌਰ 'ਤੇ ਨਾਮਜ਼ਦਗੀਆਂ ਭਰੀਆਂ ਜਾਣਗੀਆਂ।

 

ਸੰਯੁਕਤ ਸਮਾਜ ਮੋਰਚਾ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ ਵੱਲੋਂ ਕੀਤੀ ਜਾ ਰਹੀ ਹੈ ਅਤੇ ਗੁਰਨਾਮ ਸਿੰਘ ਚੜੂਨੀ ਨਾਲ ਸਾਂਝਾ ਮੋਰਚਾ ਬਣਾ ਕੇ ਚੋਣਾਂ ਲੜੀਆਂ ਜਾ ਰਹੀਆਂ ਹਨ, ਸਾਂਝਾ ਮੋਰਚਾ ਵੱਲੋਂ 102 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਸੰਯੁਕਤ ਸਮਾਜ ਮੋਰਚਾ ਦਾ ਗਠਨ ਦਸੰਬਰ ਵਿਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਉਹਨਾਂ ਵੱਲੋਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਸੀ, ਕਿਸਾਨ ਅੰਦੋਲਨ ਵਿੱਚ ਸ਼ਾਮਲ ਪੰਜਾਬ ਦੀਆਂ 32 ਵਿੱਚੋਂ 22 ਕਿਸਾਨ ਜਥੇਬੰਦੀਆਂ ਨੇ ਬਲਬੀਰ ਰਾਜੇਵਾਲ ਨੂੰ ਚੋਣ ਲੜਨ ਲਈ ਆਪਣਾ ਆਗੂ ਮੰਨਿਆ ਹੈ।

 

WATCH LIVE TV

 

ਚੋਣ ਕਮਿਸ਼ਨ ਨੇ ਕਿਉਂ ਨਹੀਂ ਕੀਤੀ ਪਾਰਟੀ ਦੀ ਰਜਿਸਟ੍ਰੇਸ਼ਨ

 

ਜਨਵਰੀ ਵਿਚ ਸੰਯੁਕਤ ਸਮਾਜ ਮੋਰਚਾ ਨੇ ਸਿਆਸੀ ਪਾਰਟੀ ਬਣਾਉਣ ਲਈ ਚੋਣ ਕਮਿਸ਼ਨ ਨੂੰ ਅਰਜ਼ੀ ਦਿੱਤੀ ਸੀ। ਪਰ ਅਰਜ਼ੀ ਵਿਚ ਕੁਝ ਖਾਮੀਆਂ ਹੋਣ ਕਰਕੇ ਚੋਣ ਕਮਿਸ਼ਨ ਨੇ ਚੋਣ ਕਮਿਸ਼ਨ ਨੇ ਪਾਰਟੀ ਨੂੰ ਮਾਨਤਾ ਦੇਣ 'ਤੇ ਇਤਰਾਜ਼ ਜਤਾਇਆ। ਜਿਸਤੋਂ ਬਾਅਦ ਮੋਰਚਾ ਵੱਲੋਂ ਦੁਬਾਰਾ ਅਰਜ਼ੀ ਦਿੱਤੀ ਗਈ ਪਰ ਫਿਰ ਵੀ ਪਾਰਟੀ ਦੀ ਰਜਿਸਟ੍ਰੇਸ਼ਨ ਨਾ ਹੋ ਸਕੀ।

Trending news