Farmers Protest: ਪੰਜਾਬ ਦੇ ਕਿਸਾਨ 14 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਮਾਰਚ ਕਰਨਗੇ। ਇਹ ਫੈਸਲਾ ਮੰਗਲਵਾਰ ਨੂੰ ਸ਼ੰਭੂ ਸਰਹੱਦ 'ਤੇ ਹੋਈ ਬੈਠਕ 'ਚ ਲਿਆ ਗਿਆ। ਇਸ ਦੌਰਾਨ ਅੱਜ ਦਿੱਲੀ ਮਾਰਚ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਤੰਦਰੁਸਤੀ ਦੀ ਕਾਮਨਾ ਕਰਨ ਲਈ ਦੇਸ਼ ਭਰ ਵਿੱਚ ਅਰਦਾਸ ਦਿਵਸ ਮਨਾਇਆ ਜਾ ਰਿਹਾ ਹੈ। ਸਮੂਹ ਸੰਗਤਾਂ ਨੂੰ ਆਪੋ-ਆਪਣੇ ਧਾਰਮਿਕ ਸਥਾਨਾਂ 'ਤੇ ਜਾ ਕੇ ਮੱਥਾ ਟੇਕਣ ਦੀ ਅਪੀਲ ਕੀਤੀ ਜਾਂਦੀ ਹੈ। ਪੰਜਾਬ ਅਤੇ ਹੋਰ ਰਾਜਾਂ ਦੇ ਗਾਇਕਾਂ, ਧਾਰਮਿਕ ਆਗੂਆਂ, ਰਾਗੀਆਂ ਆਦਿ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜੈ ਕਿਸਾਨ ਅੰਦੋਲਨ ਜਿੱਥੇ ਵੀ ਪ੍ਰੋਗਰਾਮ ਲਈ ਜਾਣ। 


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਮਹਿਲਾਂ ਵਿੱਚ ਜਾਂਦੇ ਗਾਇਕ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਸਾਨ ਮਜ਼ਦੂਰਾਂ ਬਾਰੇ ਗੱਲ ਕਰਦੇ ਹਨ। ਇਹ ਵੀ ਸਾਡਾ ਸਹਿਯੋਗ ਰਹੇਗਾ। ਰਾਜਪੁਰਾ ਅੱਜ ਸਵੇਰੇ ਸਰਵਨ ਸਿੰਘ ਜੀ ਪੰਧੇਰ ਜੀ ਨੇ ਇੱਕ ਵੀਡੀਓ ਸਵੇਰੇ ਵੀਡੀਓ ਦਾ ਬਿਆਨ ਜਾਰੀ ਕੀਤਾ ਹੈ ਕਿ ਅੱਜ ਸ਼ੰਭੂ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਸਿਹਤ ਜਲਦੀ ਠੀਕ ਹੋਵੇ ਅਤੇ ਜੋ ਸਰਕਾਰ ਵੱਲੋਂ ਹਰਿਆਣਾ ਵੱਲੋਂ ਜ਼ਖ਼ਮੀ ਕਿਸਾਨ (Farmers Protest ) ਕੀਤੇ ਸਨ 6 ਅਤੇ 8 ਦਸੰਬਰ ਨੂੰ ਉਹਨਾਂ ਦੀ ਸਿਹਤ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ ਜਾਵੇਗੀ।  


ਸਵੇਰੇ 10 ਵਜੇ ਸੁਖਮਨੀ ਸਾਹਿਬ ਦਾ ਪਾਠ 
ਸ਼ੰਭੂ ਬਾਰਡਰ ’ਤੇ ਸਵੇਰੇ 10 ਵਜੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਵੇਗਾ। ਕਿਸਾਨਾਂ ਨੂੰ ਅੱਜ ਵੀ ਕੇਂਦਰ/ਹਰਿਆਣਾ ਸਰਕਾਰ ਵੱਲੋਂ ਗੱਲਬਾਤ ਲਈ ਕੋਈ ਸੱਦਾ ਨਹੀਂ ਮਿਲਿਆ। ਇਸ ਕਾਰਨ 14 ਦਸੰਬਰ ਨੂੰ ਅਗਲਾ ਜਥਾ ਭੇਜਿਆ ਜਾਵੇਗਾ। ਇਸ ਮੌਕੇ ਜਸਵਿੰਦਰ ਲੌਂਗੋਵਾਲ, ਤੇਜਵੀਰ ਪੰਜੋਖਰਾ, ਮਨਜੀਤ ਰਾਏ, ਬਲਵੰਤ ਬਹਿਰਾਮਕੇ, ਗੁਰਅਮਨੀਤ ਮਾਂਗਟ, ਮਨਜੀਤ ਨਿਆਲ਼, ਗੁਰਵਿੰਦਰ ਭੰਗੂ, ਜਸਵੀਰ ਸਿੱਧੂ, ਸਵਿੰਦਰ ਚੁਤਾਲਾ, ਨਵਦੀਪ ਜਲਵੇੜਾ, ਗੁਰਧਿਆਨ ਸਿਓਣਾ, ਜੰਗ ਸਿੰਘ ਭਟੇੜੀ ਅਤੇ ਬਲਕਾਰ ਬੈਂਸ ਰਾਜਪੁਰਾ ਮੌਜੂਦ ਸਨ।


ਇਹ ਵੀ ਪੜ੍ਹੋ: Khanauri Border News: ਮਰਨ ਵਰਤ ਕਾਰਨ ਡੱਲੇਵਾਲ ਦੀ ਸਿਹਤ 'ਤੇ ਪੈ ਰਿਹਾ ਮਾੜਾ ਅਸਰ; ਕਿਸਾਨ ਆਗੂ ਕੋਟੜਾ ਨੇ ਚਿੰਤਾ ਪ੍ਰਗਟਾਈ
 


ਇਲਾਕਾ ਨਿਵਾਸੀਆਂ ਨੂੰ ਵੀ ਅਪੀਲ
ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਹੈ ਕਿ ਮੋਰਚੇ ਦੀ ਚੜ੍ਹਦੀ ਕਲਾ ਲਈ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਚੰਗੀ ਸਿਹਤ ਲਈ ਹਰ ਥਾਂ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਜਾਵੇ ਅਤੇ ਮੋਰਚੇ (Farmers Protest )  ਦੀ ਚੜ੍ਹਦੀ ਕਲਾ ਲਈ ਵੀ ਅਰਦਾਸ ਕੀਤੀ ਜਾਵੇ। 


ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ੰਭੂ-ਖਨੌਰੀ ਸਰਹੱਦ ਨੂੰ ਖੋਲ੍ਹਣ ਲਈ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਇਹ ਮਾਮਲਾ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਅਦਾਲਤ ਨੇ ਪਟੀਸ਼ਨਰ ਨੂੰ ਸੁਪਰੀਮ ਕੋਰਟ ਜਾ ਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ।


ਇਹ ਵੀ ਪੜ੍ਹੋ: Kisan Protest : ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਪੰਧੇਰ ਨੇ ਮੋਰਚੇ ਦੀ ਚੜ੍ਹਦੀ ਕਲਾ ਲਈ ਅੱਜ ਅਰਦਾਸ ਦਿਹਾੜਾ ਮਨਾਉਣ ਦੀ ਕੀਤੀ ਅਪੀਲ