ਨੈਸ਼ਨਲ ਹਾਈਵੇ ਉੱਪਰ ਕਿਸਾਨਾਂ ਦੇ ਚੱਲ ਰਹੇ ਧਰਨੇ 'ਚ ਵੜੀ ਕਾਰ! ਘਟਨਾ ਨੂੰ ਪ੍ਰਸ਼ਾਸਨ ਦੀ ਦੱਸੀ ਅਣਗਹਿਲੀ
Advertisement
Article Detail0/zeephh/zeephh1610787

ਨੈਸ਼ਨਲ ਹਾਈਵੇ ਉੱਪਰ ਕਿਸਾਨਾਂ ਦੇ ਚੱਲ ਰਹੇ ਧਰਨੇ 'ਚ ਵੜੀ ਕਾਰ! ਘਟਨਾ ਨੂੰ ਪ੍ਰਸ਼ਾਸਨ ਦੀ ਦੱਸੀ ਅਣਗਹਿਲੀ

Punjab Farmers Protest News: ਸਕਾਰਪੀਓ ਗੱਡੀ ਇੰਨੀ ਤੇਜ਼ੀ ਨਾਲ ਕਿਸਾਨਾਂ ਦੇ ਧਰਨੇ ਦੇ ਅੱਗੇ ਲਗਾਈਆਂ ਟਰਾਲੀਆਂ ਨਾਲ ਟਕਰਾਈ ਕਿ ਟਰਾਲੀਆਂ ਪਲਟ ਗਈਆਂ ਪਰ ਕਿਸਾਨਾਂ ਦਾ ਬਚਾਅ ਰਿਹਾ। ਧਰਨਾਕਾਰੀਆਂ ਨੇ ਇਸ ਘਟਨਾ ਨੂੰ ਪ੍ਰਸ਼ਾਸਨ ਦੀ ਅਣਗਹਿਲੀ ਕਿਹਾ ਹੈ।

 

ਨੈਸ਼ਨਲ ਹਾਈਵੇ ਉੱਪਰ ਕਿਸਾਨਾਂ ਦੇ ਚੱਲ ਰਹੇ ਧਰਨੇ 'ਚ ਵੜੀ ਕਾਰ! ਘਟਨਾ ਨੂੰ ਪ੍ਰਸ਼ਾਸਨ ਦੀ ਦੱਸੀ ਅਣਗਹਿਲੀ

Punjab Farmers Protest News: ਨੈਸ਼ਨਲ ਹਾਈਵੇ ਤੋਂ ਪਿੰਡ ਨੂੰ ਸਹੀ ਤਰੀਕੇ ਸੜਕੀ ਕੱਟ ਨਾ ਦਿੱਤੇ ਜਾਣ ਕਾਰਨ ਪਿੰਡ ਵਾਸੀਆਂ ਦਾ ਸੱਤ ਦਿਨਾਂ ਤੋਂ ਧਰਨਾ ਚੱਲ ਰਿਹਾ ਹੈ। ਸੜਕ ਉੱਪਰ ਟੈਂਟ ਲੱਗਾ ਕੇ ਪੱਕਾ ਮੋਰਚਾ ਚੱਲ ਰਿਹਾ ਹੈ। ਅੱਜ ਸਵੇਰੇ ਕਰੀਬ 5 ਵਜੇ ਇੱਕ ਸਕਾਰਪੀਓ ਗੱਡੀ ਧਰਨੇ ਵਿੱਚ ਵੜ ਗਈ, ਧਰਨੇ ਤੋਂ ਇੱਕ ਕਿਲੋਮੀਟਰ ਪਿੱਛੇ ਪੁਲਿਸ ਦੇ ਬੈਰੀਕੇਟ ਲੱਗੇ ਹੋਏ ਸਨ ਪਰ ਕੋਈ ਪੁਲਿਸ ਮੁਲਾਜ਼ਮ ਨਾ ਹੋਣ ਕਾਰਨ ਬੈਰੀਕੇਟ ਖੋਲ੍ਹੇ ਪਏ ਸਨ। ਸਕਾਰਪੀਓ ਗੱਡੀ ਇੰਨੀ ਤੇਜ਼ੀ ਨਾਲ (Punjab Farmers Protest) ਕਿਸਾਨਾਂ ਦੇ ਧਰਨੇ ਦੇ ਅੱਗੇ ਲਗਾਈਆਂ ਟਰਾਲੀਆਂ ਨਾਲ ਟਕਰਾਈ ਕਿ ਟਰਾਲੀਆਂ ਪਲਟ ਗਈਆਂ ਪਰ ਕਿਸਾਨਾਂ ਦਾ ਬਚਾਅ ਰਿਹਾ। ਧਰਨਾਕਾਰੀਆਂ ਨੇ ਇਸ ਘਟਨਾ ਨੂੰ ਪ੍ਰਸ਼ਾਸਨ ਦੀ ਅਣਗਹਿਲੀ ਕਿਹਾ ਹੈ।

ਘਟਨਾ ਉਪਰੰਤ ਗੱਡੀ ਚਾਲਕਾਂ, ਧਰਨਾਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਦਰਮਿਆਨ ਕਾਫ਼ੀ ਤਕਰਾਰ ਵੀ ਹੋਈ। ਇਸ ਮੌਕੇ ਧਰਨਾਕਾਰੀਆਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਨੂੰ ਨੈਸ਼ਨਲ ਹਾਈਵੇ ਤੋਂ ਗਲਤ ਤਰੀਕੇ ਕੱਟ ਦਿੱਤਾ ਹੋਇਆ ਹੈ ਜਿਸ ਕਾਰਨ ਅਨੇਕਾਂ ਕੀਮਤੀ ਮੌਤਾਂ ਸੜਕ ਹਾਦਸਿਆਂ ਵਿੱਚ ਜਾ ਚੁੱਕੀਆਂ ਹਨ ਜਿਸ ਕਰਕੇ ਇਸ ਕੱਟ ਦੇ ਹੱਲ ਲਈ ਪਿੰਡ ਵਾਸੀਆਂ ਨੇ ਸੜਕ ਉੱਪਰ ਪੱਕਾ ਧਰਨਾ ਲਗਾ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਅੱਜ ਸਵੇਰੇ ਕਰੀਬ ਪੰਜ ਵਜੇ ਇੱਕ ਸਕਾਰਪੀਓ ਗੱਡੀ ਸਾਡੇ ਧਰਨੇ ਵਿੱਚ ਆ ਕੇ ਵੜ ਗਈ। 

ਇਹ ਵੀ ਪੜ੍ਹੋ: ਫਿਲਮ ਇੰਡਸਟਰੀ ਨੂੰ ਲੱਗਾ ਵੱਡਾ ਝਟਕਾ! ਸਤੀਸ਼ ਕੌਸ਼ਿਕ ਤੋਂ ਬਾਅਦ ਇਸ ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ

ਪ੍ਰੰਤੂ ਧਰਨੇ ਵਿੱਚ ਬੈਠੇ (Punjab Farmers Protest) ਕਿਸਾਨਾਂ ਦਾ ਬਚਾਅ ਇਸ ਕਰਕੇ ਰਹਿ ਗਿਆ ਕਿ ਗੱਡੀ ਧਰਨੇ ਅੱਗੇ ਖੜੀਆਂ ਟਰਾਲੀਆਂ ਵਿੱਚ ਟਕਰਾ ਗਈ। ਉਹਨਾਂ ਕਿਹਾ ਕਿ ਗੱਡੀ ਇੰਨੀ ਤੇਜ਼ ਸੀ ਕਿ ਟਰਾਲੀਆਂ ਇਸ ਟੱਕਰ ਕਾਰਨ ਪਲਟ ਗਈਆਂ ਤੇ ਗੱਡੀ ਦੇ ਏਅਰ ਬੈਗ ਵੀ ਖੁੱਲ੍ਹ ਗਏ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਇਹ ਹਾਦਸਾ ਹੋਇਆ ਹੈ। ਕਿਉਂਕਿ ਧਰਨੇ ਤੋਂ ਪਿੱਛੇ ਲੱਗੇ ਬੈਰੀਕੇਟਾਂ ਤੇ ਕੋਈ ਵੀ ਪੁਲਿਸ ਮੁਲਾਜ਼ਮ ਤੈਨਾਤ ਨਹੀਂ ਸੀ, ਜਿਸ ਕਰਕੇ ਵਹੀਕਲ ਧਰਨੇ ਵਾਲੀ ਸੜਕ ਵੱਲ ਆ ਗਏ।

ਉਥੇ ਇਸ ਸੰਬੰਧੀ ਸਕਾਰਪੀਓ ਚਾਲਕ ਨੇ ਕਿਹਾ ਕਿ ਉਹ ਆਪਣੀ ਪਿੰਡ ਤੋਂ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਲਈ ਪਰਿਵਾਰ ਸਮੇਤ ਜਾ ਰਹੇ ਸਨ। ਪਿੰਡ ਚੀਮਾ ਨੇੜੇ ਉਹਨਾਂ ਦੀ ਕਾਰ ਸੜਕ ਉਪਰ ਬੈਠੇ ਧਰਨਾਕਾਰੀਆਂ ਦੀਆਂ ਟਰਾਲੀਆਂ ਨਾਲ ਟਰਕਾ ਗਈ। ਉਹਨਾਂ ਕਿਹਾ ਕਿ ਸੜਕ ਉਪਰ ਲੱਗੇ ਬੈਰੀਕੇਟ ਖੋਲੇ ਹੋਏ ਸਨ, ਜਦਕਿ ਧਰਨਾਕਾਰੀਆਂ ਨੇ ਵੀ ਕੋਈ ਰਿਫਲੈਕਟਰ ਵਗੈਰਾ ਨਹੀਂ ਲਗਾਇਆ ਹੋਇਆ ਸੀ। ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ।

(ਭਦੌੜ ਤੋਂ ਸਹਿਬ ਸੰਧੂ ਦੀ ਰਿਪੋਰਟ)

Trending news