Ferozepur News: NIA ਦੀ ਟੀਮ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਪਹੁੰਚੀ ਅਤੇ ਕੁਝ ਮਸ਼ਹੂਰ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
Trending Photos
Ferozepur News: NIA ਦੀ ਟੀਮ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਪਹੁੰਚੀ ਅਤੇ ਕੁਝ ਖ਼ਤਰਨਾਕ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸਵੇਰੇ 11 ਵਜੇ ਐਨਆਈਏ ਦੇ ਚਾਰ ਅਧਿਕਾਰੀ ਆਪਣੀ ਟੀਮ ਨਾਲ ਕੇਂਦਰੀ ਜੇਲ੍ਹ ਵਿੱਚ ਦਾਖ਼ਲ ਹੋਏ ਅਤੇ ਵੱਖ-ਵੱਖ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਤੋਂ ਪੁੱਛਗਿੱਛ ਕੀਤੀ ਕਿਉਂਕਿ ਪਿਛਲੇ ਦਿਨੀਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਸੀ। ਦਰਅਸਲ ਵਿੱਚ ਨਸ਼ਾ ਤਸਕਰਾਂ ਨੇ ਜੇਲ੍ਹ ਵਿੱਚ ਬੈਠੇ ਦੀ ਕਰੋੜਾਂ ਰੁਪਏ ਦਾ ਨਸ਼ਾ ਵੇਚ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਟਰਾਂਸਫਰ ਕਰਵਾਏ ਸਨ ਅਤੇ ਇੱਕ ਹੀ ਨੰਬਰ ਤੋਂ ਹਜ਼ਾਰਾਂ ਫੋਨ ਕਾਲਾਂ ਵੀ ਵੀ ਹੋਈਆਂ ਸਨ।
ਮੋਗਾ ਵਿੱਚ ਐਨਆਈਏ ਦੀ ਛਾਪੇਮਾਰੀ
ਐਨਆਈਏ ਦੀ ਟੀਮ ਨੇ ਮੋਗਾ ਦੀ ਰੇਗਰ ਬਸਤੀ ਵਿੱਚ ਇੱਕ ਵਿਅਕਤੀ ਤੋਂ ਪੁੱਛਗਿੱਛ ਕੀਤੀ ਹੈ। ਜਿਸ ਵਿਅਕਤੀ ਦੇ ਘਰ NIA ਦੀ ਟੀਮ ਪਹੁੰਚੀ ਉਸ ਦੀ ਬੇਟੀ ਦਾ ਵਿਆਹ ਹੋ ਰਿਹਾ ਸੀ ਅਤੇ ਇਸੇ ਦੌਰਾਨ NIA ਦੀ ਟੀਮ ਉਸਦੇ ਘਰ ਪਹੁੰਚੀ। ਉਸ ਅਨੁਸਾਰ ਦਸ-ਪੰਦਰਾਂ ਦਿਨ ਪਹਿਲਾਂ ਵਿਦੇਸ਼ ਤੋਂ ਉਸ ਦੀ ਧੀ ਦੇ ਫੋਨ ’ਤੇ ਫੋਨ ਆਇਆ ਸੀ ਅਤੇ ਐਨਆਈਏ ਦੇ ਅਧਿਕਾਰੀ ਇਸ ਸਬੰਧੀ ਪੁੱਛ-ਪੜਤਾਲ ਕਰਨ ਆਏ ਸਨ। ਟੀਮ ਦੇ ਮੈਂਬਰ ਸਵੇਰੇ ਪੰਜ ਵਜੇ ਦੇ ਕਰੀਬ ਰੇਗਰ ਬਸਤੀ ਦੇ ਰਹਿਣ ਵਾਲੇ ਬਲਜੀਤ ਸਿੰਘ ਦੇ ਘਰ ਪੁੱਜੇ ਸਨ। ਜਦੋਂ ਟੀਮ ਨੇ ਗੇਟ ਖੜਕਾਇਆ ਤਾਂ ਪਰਿਵਾਰਕ ਮੈਂਬਰ ਸੁੱਤੇ ਪਏ ਸਨ। ਬਲਜੀਤ ਸਿੰਘ ਤੋਂ ਪੁੱਛਗਿੱਛ ਕਰਨ ਦੇ ਨਾਲ-ਨਾਲ ਅਧਿਕਾਰੀਆਂ ਨੇ ਉਸ ਦੇ ਮੋਬਾਈਲ ਦੀ ਵੀ ਜਾਂਚ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਲਜੀਤ ਕੁਮਾਰ ਸਫਾਈ ਕਰਮਚਾਰੀ ਹੈ ਅਤੇ ਇਕ ਠੇਕੇਦਾਰ ਕੋਲ ਕੰਮ ਕਰਦਾ ਹੈ। ਬਲਜੀਤ ਸਿੰਘ ਨੇ ਮੀਡੀਆ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਮਾਨਸਾ ਵਿੱਚ ਛਾਪੇਮਾਰੀ
ਮਾਨਸਾ ਦੇ ਰਹਿਣ ਵਾਲੇ ਵਿਸ਼ਾਲ ਸਿੰਘ ਉਰਫ ਸੁਖਵੀਰ ਸਿੰਘ ਦੇ ਘਰ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਵਿਸ਼ਾਲ ਸਿੰਘ ਇਸ ਸਮੇ ਪਟਿਆਲਾ ਜੇਲ੍ਹ ਅੰਦਰ ਬੰਦ ਹੈ। ਜਾਣਕਾਰੀ ਅਨੁਸਾਰ ਵਿਸ਼ਾਲ ਸਿੰਘ ਦੇ ਅਰਸ਼ ਡੱਲਾ ਨਾਲ ਸੰਬਧਿਤ ਹੋਣ ਕਾਰਣ ਇਹ ਛਾਪੇਮਾਰੀ ਕੀਤੀ ਗਈ ਹੈ।
ਬਠਿੰਡਾ ਵਿੱਚ ਵੀ ਐਨਆਈਏ ਨੇ ਸੰਦੀਪ ਸਿੰਘ ਢਿੱਲੋਂ ਕੋਠਾ ਗੁਰੂ, ਬੌਬੀ ਮੋੜ ਮੰਡੀ ਅਤੇ ਝੰਡੇਵਾਲਾ ਵਿੱਚ ਛਾਪੇ ਮਾਰੇ ਹਨ। ਐਨਆਈਏ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ’ਤੇ ਅਮਨਦੀਨ ਨਾਂ ਦੇ ਵਿਅਕਤੀ ਦੇ ਘਰ ਛਾਪਾ ਮਾਰਿਆ ਹੈ, ਜੋ ਇਸ ਸਮੇਂ ਨਾਭਾ ਜੇਲ੍ਹ ਵਿੱਚ ਬੰਦ ਹੈ। ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।