ਭਾਰਤ ਦੀ ਹਾਰ ਤੋਂ ਬਾਅਦ ਭਿੜੇ ਕਸ਼ਮੀਰ ਅਤੇ ਯੂਪੀ ਦੇ ਵਿਦਿਆਰਥੀ
X

ਭਾਰਤ ਦੀ ਹਾਰ ਤੋਂ ਬਾਅਦ ਭਿੜੇ ਕਸ਼ਮੀਰ ਅਤੇ ਯੂਪੀ ਦੇ ਵਿਦਿਆਰਥੀ

ਭਾਰਤ ਦੀ ਹਾਰ ਅਤੇ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਕਸ਼ਮੀਰੀ ਵਿਦਿਆਰਥੀਆਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਸੀ।ਜਿਸਤੋਂ ਬਾਅਦ ਯੂ.ਪੀ ਅਤੇ ਕਸ਼ਮੀਰੀ ਵਿਦਿਆਰਥੀਆਂ ਵਿਚ ਹੋਈ ਬਹਿਸ ਹੱਥੋਪਾਈ ਦਾ ਰੂਪ ਧਾਰਨ ਕਰ ਗਈ ।

ਭਾਰਤ ਦੀ ਹਾਰ ਤੋਂ ਬਾਅਦ ਭਿੜੇ ਕਸ਼ਮੀਰ ਅਤੇ ਯੂਪੀ ਦੇ ਵਿਦਿਆਰਥੀ

ਚੰਡੀਗੜ: ਟੀ-20 ਵਿਸ਼ਵ ਕੱਪ ਦੇ ਵਿਚ ਬੀਤੀ ਰਾਤ ਭਾਰਤ ਪਾਕਿਸਤਾਨ ਦਰਮਿਆਨ ਹੋਏ ਮੈਚ ਵਿਚ ਭਾਰਤ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।ਜਿਸਤੋਂ ਬਾਅਦ ਕਿਧਰੇ ਖੁਸ਼ੀ ਅਤੇ ਕਿਧਰੇ ਗਮ ਵਾਲੀ ਸਥਿਤੀ ਬਣ ਗਈ।ਇਸ ਹਾਰ ਤੋਂ ਬਾਅਦ ਭਾਰਤ ਵਾਸੀਆਂ ਦਾ ਸਾਰਾ ਉਤਸ਼ਾਹ ਠੰਡਾ ਪੈ ਗਿਆ ਅਤੇ ਪਾਕਿਸਤਾਨ ਵਾਲੇ ਪਾਸਿਓਂ ਖੁਸ਼ੀਆਂ ਮਨਾਈਆਂ ਜਾਣ ਲੱਗੀਆਂ।

ਇਸੇ ਨੂੰ ਲੈ ਕੇ ਸੰਗਰੂਰ ਵਿਚ 2 ਵਿਦਿਆਰਥੀ ਗੁੱਟ ਵੀ ਭਿੜ ਗਏ ਜਿਥੇ ਭਾਰਤ ਦੀ ਹਾਰ ਅਤੇ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਕਸ਼ਮੀਰੀ ਵਿਦਿਆਰਥੀਆਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਸੀ।ਜਿਸਤੋਂ ਬਾਅਦ ਯੂ.ਪੀ ਅਤੇ ਕਸ਼ਮੀਰੀ ਵਿਦਿਆਰਥੀਆਂ ਵਿਚ ਹੋਈ ਬਹਿਸ ਹੱਥੋਪਾਈ ਦਾ ਰੂਪ ਧਾਰਨ ਕਰ ਗਈ ਮੌਕੇ ਉੱਤੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਕਾਬੂ ਕੀਤੀ ਗਈ।

ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸਦੇ ਵਿਚ ਇਕ ਕਸ਼ਮੀਰੀ ਵਿਦਿਆਰਥੀ ਦੇ ਕਮਰੇ ਵਿਚ ਉੱਤਰ ਪ੍ਰਦੇਸ ਦੇ  ਵਿਦਿਆਰਥੀ ਦਾਖ਼ਲ ਹੋਏ।ਕਸ਼ਮੀਰੀ ਵਿਦਿਆਰਥੀ ਰੌਲਾ ਪਾ ਰਿਹਾ ਸੀ ਕਿ ਮੈਚ ਵੇਖਣ ਦੌਰਾਨ ਉੱਤਰ-ਪ੍ਰਦੇਸ ਦੇ ਵਿਦਿਆਰਥੀ ਉਹਨਾਂ ਦੇ ਕਮਰੇ ਵਿਚ ਦਾਖ਼ਲ ਹੋਏ ਅਤੇ ਉਸਤੋਂ ਬਾਅਦ ਕਮਰੇ ਦਾ ਨੁਕਸਾਨ ਵਿਖਾਇਆ ਗਿਆ।

WATCH LIVE TV

ਖੇਡ ਦੇ ਵਿਚ ਜਿੱਤ ਹਾਰ ਤਾਂ ਬਣੀ ਰਹਿੰਦੀ ਹੈ,ਪਰ ਖੇਡ ਨੂੰ ਖੇਡ ਦੇ ਤੌਰ ਤੇ ਵੇਖਿਆ ਜਾਣਾ ਚਾਹੀਦਾ ਹੈ।ਭਾਰਤ ਪਾਕਿਸਤਾਨ ਦੇ ਸਬੰਧ ਬੇਸ਼ਕ ਤਣਾਅਪੂਰਨ ਰਹਿ ਰਹੇ ਹਨ।ਪਰ ਦੋਵਾਂ ਦੇਸ਼ਾਂ ਵਿਚ ਵੱਸਣ ਵਾਲੇ ਭਾਈਚਾਰੇ ਵਿਚ ਸਦਭਾਵਨਾ ਹੋਣੀ ਜ਼ਰੂਰੀ ਹੈ।ਕਿਉਂਕਿ ਭਾਰਤ ਵਿਚੋਂ ਨਿਖੇੜਕੇ ਹੀ ਪਾਕਿਸਤਾਨ ਦੇਸ਼ ਸਿਰਜਿਆ ਗਿਆ।ਜਿਸਦਾ ਸੰਤਾਪ ਅੱਜ ਵੀ ਉਜਾੜੇ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਭੋਗਣਾ ਪੈ ਰਿਹਾ ਹੈ।

Trending news