ਲੁਧਿਆਣਾ 'ਚ ਅਕਾਲੀ ਆਗੂ ਦੇ ਘਰ 'ਤੇ ਫਾਇਰਿੰਗ
Advertisement

ਲੁਧਿਆਣਾ 'ਚ ਅਕਾਲੀ ਆਗੂ ਦੇ ਘਰ 'ਤੇ ਫਾਇਰਿੰਗ

ਕਸਬਾ ਸਮਰਾਲਾ 'ਚ ਬੁੱਧਵਾਰ ਰਾਤ 11 ਵਜੇ ਕੁਝ ਅਣਪਛਾਤੇ ਬਾਈਕ ਸਵਾਰ ਵਿਅਕਤੀਆਂ ਨੇ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਆਗੂ ਅਤੇ ਮਾਛੀਵਾੜਾ ਰੋਡ 'ਤੇ ਸਥਿਤ ਸ਼੍ਰੀ ਗੁਰਦੁਆਰਾ ਸਾਹਿਬ ਦੇ ਮੁਖੀ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ।

ਲੁਧਿਆਣਾ 'ਚ ਅਕਾਲੀ ਆਗੂ ਦੇ ਘਰ 'ਤੇ ਫਾਇਰਿੰਗ

ਚੰਡੀਗੜ੍ਹ: ਕਸਬਾ ਸਮਰਾਲਾ 'ਚ ਬੁੱਧਵਾਰ ਰਾਤ 11 ਵਜੇ ਕੁਝ ਅਣਪਛਾਤੇ ਬਾਈਕ ਸਵਾਰ ਵਿਅਕਤੀਆਂ ਨੇ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਆਗੂ ਅਤੇ ਮਾਛੀਵਾੜਾ ਰੋਡ 'ਤੇ ਸਥਿਤ ਸ਼੍ਰੀ ਗੁਰਦੁਆਰਾ ਸਾਹਿਬ ਦੇ ਮੁਖੀ ਦੇ ਘਰ 'ਤੇ ਗੋਲੀਆਂ ਚਲਾ ਦਿੱਤੀਆਂ। ਸ਼ੁਕਰ ਹੈ ਕਿ ਗੋਲੀ ਕਿਸੇ ਨੂੰ ਨਹੀਂ ਲੱਗੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਪੀੜਤ ਕਿਸਾਨ ਵਿੰਗ ਦੇ ਆਗੂ ਪਰਮਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਉਹ ਪਰਿਵਾਰ ਸਮੇਤ ਸੌਂ ਰਿਹਾ ਸੀ। ਉਦੋਂ ਅਚਾਨਕ ਘਰ ਦੇ ਬਾਹਰ ਗੋਲੀ ਚੱਲਣ ਦੀ ਆਵਾਜ਼ ਆਈ। ਪਰਿਵਾਰ ਪੂਰੀ ਤਰ੍ਹਾਂ ਘਬਰਾ ਗਿਆ। ਹਮਲਾਵਰਾਂ ਨੇ ਉਸ ਦੇ ਘਰ 'ਤੇ ਦੋ ਫਾਇਰ ਕੀਤੇ। ਇੱਕ ਘਰ ਦੀ ਖਿੜਕੀ ਨੂੰ ਲੱਗੀ ਅਤੇ ਦੂਜੀ ਗੋਲੀ ਨੇ ਘਰ ਦੇ ਸ਼ੀਸ਼ੇ ਤੋੜ ਦਿੱਤੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸ਼ਰੇਆਮ ਗੋਲੀਬਾਰੀ ਕਰਨਾ 'ਆਪ' ਸਰਕਾਰ ਦੀ ਕਮਜ਼ੋਰ ਸੁਰੱਖਿਆ ਪ੍ਰਣਾਲੀ 'ਤੇ ਵੱਡਾ ਸਵਾਲ ਹੈ।
 

ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ
ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਸੀਸੀਟੀਵੀ 'ਚ ਮੋਟਰਸਾਈਕਲ 'ਤੇ ਦੋ ਦੋਸ਼ੀ ਸਾਫ ਦਿਖਾਈ ਦੇ ਰਹੇ ਹਨ। ਮੁਲਜ਼ਮ ਘਰ ਦੇ ਬਾਹਰ ਗੋਲੀਆਂ ਚਲਾ ਕੇ ਆਸਾਨੀ ਨਾਲ ਫਰਾਰ ਹੁੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਚਿਹਰੇ 'ਤੇ ਮਾਸਕ ਪਾਇਆ ਹੋਇਆ ਸੀ।

ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ
ਇਸ ਮਾਮਲੇ ਵਿੱਚ ਐੱਸਐੱਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ 'ਚ ਹੋਣਗੇ।

Trending news