ਉੱਤਰ ਭਾਰਤ ਦੀ ਇਸ ਪ੍ਰੀਟਿੰਗ ਪ੍ਰੈਸ ਵਿਚ ਤਿਆਰ ਹੋ ਰਹੀਆਂ ਹਨ ਸਿਆਸੀ ਪਾਰਟੀਆਂ ਦੀਆਂ ਝੰਡੀਆਂ
Advertisement

ਉੱਤਰ ਭਾਰਤ ਦੀ ਇਸ ਪ੍ਰੀਟਿੰਗ ਪ੍ਰੈਸ ਵਿਚ ਤਿਆਰ ਹੋ ਰਹੀਆਂ ਹਨ ਸਿਆਸੀ ਪਾਰਟੀਆਂ ਦੀਆਂ ਝੰਡੀਆਂ

ਉੱਤਰ ਭਾਰਤ ਦੀ ਸਭ ਤੋਂ ਵੱਡੀ ਧਰਮ ਪ੍ਰਿੰਟਿੰਗ ਵਿਚ ਤਿਆਰ ਹੁੰਦਾ ਹੈ ਜਿਸ ਪਿੱਛੇ ਦਿਨ ਰਾਤ ਸੈਂਕੜੇ ਮਜ਼ਦੂਰ ਲੱਗੇ ਹੋਏ ਨੇ ਅਤੇ ਲੱਖਾਂ ਦੀ ਤਾਦਾਦ ਵਿੱਚ ਵੱਖ ਵੱਖ ਪਾਰਟੀਆਂ ਦੇ ਬੈਨਰ ਝੰਡੇ ਅਤੇ ਹੋਰ ਸਾਮਾਨ ਤਿਆਰ ਕੀਤਾ ਜਾ ਰਿਹਾ ਹੈ।  

 

ਉੱਤਰ ਭਾਰਤ ਦੀ ਇਸ ਪ੍ਰੀਟਿੰਗ ਪ੍ਰੈਸ ਵਿਚ ਤਿਆਰ ਹੋ ਰਹੀਆਂ ਹਨ ਸਿਆਸੀ ਪਾਰਟੀਆਂ ਦੀਆਂ ਝੰਡੀਆਂ

ਭਰਤ ਸ਼ਰਮਾ/ਲੁਧਿਆਣਾ: ਪੰਜਾਬ ਦੇ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਕਈ ਸਿਆਸੀ ਪਾਰਟੀਆਂ ਵੱਲੋਂ ਤਾ ਆਪਣੇ ਉਮੀਦਵਾਰਾਂ ਦੇ ਐਲਾਨ ਵੀ ਕਰ ਦਿੱਤੇ ਗਏ ਨੇ ਇਸ ਦੇ ਚੱਲਦਿਆਂ ਹੁਣ ਉਮੀਦਵਾਰਾਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਯੁੱਗ ਡਿਜੀਟਲ ਹੋ ਗਿਆ ਹੈ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਪ੍ਰਚਾਰ ਲਈ ਕੀਤੀ ਜਾਂਦੀ ਹੈ, ਪਰ ਅੱਜ ਵੀ ਰਵਾਇਤੀ ਢੰਗ ਨਾਲ ਉਮੀਦਵਾਰ ਝੰਡੀਆਂ, ਪਰਚੀਆਂ, ਬੈਨਰ, ਪੋਸਟਰ, ਵੱਡੇ ਵੱਡੇ ਹੋਰਡਿੰਗ, ਕੱਟ ਆਊਟ, ਬੈਚ, ਮਖੌਟੇ ਆਦਿ ਬਣਾ ਕੇ ਆਪੋ ਆਪਣੀ ਪਾਰਟੀ ਲਈ ਪ੍ਰਚਾਰ ਕਰਦੇ ਹਨ ਅਤੇ ਇਹ ਸਾਰਾ ਸਾਮਾਨ ਉੱਤਰ ਭਾਰਤ ਦੀ ਸਭ ਤੋਂ ਵੱਡੀ ਧਰਮ ਪ੍ਰਿੰਟਿੰਗ ਵਿਚ ਤਿਆਰ ਹੁੰਦਾ ਹੈ ਜਿਸ ਪਿੱਛੇ ਦਿਨ ਰਾਤ ਸੈਂਕੜੇ ਮਜ਼ਦੂਰ ਲੱਗੇ ਹੋਏ ਨੇ ਅਤੇ ਲੱਖਾਂ ਦੀ ਤਾਦਾਦ ਵਿੱਚ ਵੱਖ ਵੱਖ ਪਾਰਟੀਆਂ ਦੇ ਬੈਨਰ ਝੰਡੇ ਅਤੇ ਹੋਰ ਸਾਮਾਨ ਤਿਆਰ ਕੀਤਾ ਜਾ ਰਿਹਾ ਹੈ।  

 

WATCH LIVE TV

 

ਹਾਲਾਂਕਿ ਚੋਣਾਂ ਦੇ ਦੌਰਾਨ ਉਮੀਦਵਾਰ ਜਦੋਂ ਰੈਲੀਆਂ ਕਰਦੇ ਨੇ ਤਾਂ ਇੱਕ ਦੂਜੇ ਤੇ ਤੰਜ ਜ਼ਰੂਰ ਕਸਦੇ ਨੇ ਪਰ ਇੱਥੇ ਇੱਕੋ ਹੀ ਛੱਤ ਹੇਠ ਸਾਰੇ ਉਮੀਦਵਾਰ ਨਾ ਸਿਰਫ਼ ਇਕੱਠੇ ਬਹਿ ਕੇ ਚਾਹ ਪੀਂਦੇ ਨੇ ਸਗੋਂ ਆਪੋ ਆਪਣੇ ਬੈਨਰ ਚੱਲੀਆਂ ਆਦਿ ਵੀ ਛਪਵਾਉਂਦੇ ਨੇ  ਹਾਲਾਂਕਿ ਕੋਰੂਨਾ ਮਹਾਂਮਾਰੀ ਕਰਕੇ ਪਿਛਲੇ ਸਾਲਾਂ ਨਾਲੋਂ ਕੰਮ ਘੱਟ ਜ਼ਰੂਰ ਹੈ ਨਾਲ ਹੀ ਉਮੀਦਵਾਰ ਵੀ ਡਰੇ ਹੋਏ ਨੇ ਕਿ ਜੇਕਰ ਕੋਰੋਨਾ ਮਹਾਂਮਾਰੀ ਵੱਧਦੀ ਹੈ ਮੈਂ ਤਾਂ ਉਨ੍ਹਾਂ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਅਤੇ ਇਸ ਕਰਕੇ ਪਾਰਟੀਆਂ ਵੱਲੋਂ ਸੀਮਿਤ ਢੰਗ ਨਾਲ ਇਹ ਸਾਮਾਨ ਤਿਆਰ ਕਰਵਾਇਆ ਜਾ ਰਿਹਾ ਹੈ।

Trending news