'ਸਾਬਕਾ' ਹੋਏ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ
X

'ਸਾਬਕਾ' ਹੋਏ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ

ਆਖਰਕਾਰ ਲੰਬੀ ਚੱਕ ਧਰ ਤੋਂ ਬਾਅਦ ਪੰਜਾਬ ਸਰਕਾਰ ਦੇ ਕਪਤਾਨ ਵਿਦਾ ਹੋ ਗਏ। ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ

'ਸਾਬਕਾ' ਹੋਏ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ

ਕਪਤਾਨ ਵਿਦਾ ਹੋਏ


ਆਖਰਕਾਰ ਲੰਬੀ ਚੱਕ ਧਰ ਤੋਂ ਬਾਅਦ ਪੰਜਾਬ ਸਰਕਾਰ ਦੇ ਕਪਤਾਨ ਵਿਦਾ ਹੋ ਗਏ। ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ।ਇਸਦੇ ਨਾਲ ਹੀ ਉਹਨਾਂ ਦਾ ਸਾਢੇ ਚਾਰ ਸਾਲ ਦਾ ਕਾਰਜਕਾਲ ਖਤਮ ਹੋ ਗਿਆ। ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੋਂ ਛੇ ਮਹੀਨੇ ਪਹਿਲਾਂ ਹੀ ਅਸੁਖਾਵੇਂ ਹਾਲਾਤਾਂ ਚ ਉਹਨਾਂ ਦੀ ਸੱਤਾ ਚਲੀ ਗਈ।ਇਸਦੇ ਨਾਲ ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਹੁਣ ਸਾਬਕਾ ਹੋ ਗਏ। 

ਕੈਪਟਨ ਹੋਏ 'OUT'

ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਹੀ ਸ਼ਾਇਦ ਉਹਨਾਂ ਦੀ ਵੱਡੀ ਦੁਬਿਧਾ ਰਹੀ ਤੇ ਦੁਖਦੀ ਰਗ ਵੀ। ਇਸੇ ਕਾਰਜਸ਼ੈਲੀ ਕਾਰਨ ਉਹਨਾਂ ਦੇ ਸਾਥੀ ਵਿਧਾਇਕ ਤੇ ਮੰਤਰੀ ਜਿੱਥੇ ਖੁੱਡੇ ਲੱਗੇ ਮਹਿਸੂਸ ਕਰਦੇ ਰਹੇ ਉੱਥੇ ਲੋਕਾਂ ਚ ਉਹਨਾਂ ਦੀ ਲਗਾਤਾਰ ਡਿੱਗੀ ਸਾਖ ਨੇ ਹਾਈ ਕਮਾਨ ਨੂੰ ਏਨਾ ਵੱਡਾ ਫੈਸਲਾ ਲੈਣ ਲਈ ਮਜਬੂਰ ਕਰ ਦਿੱਤਾ।


'ਮੇਰੀ ਬੇਇੱਜ਼ਤੀ ਕੀਤੀ ਗਈ'

ਕੈਪਟਨ ਅਮਰਿੰਦਰ ਸਿੰਘ ਰਾਜ ਭਵਨ ਤੋਂ ਬਾਹਰ ਆਏ ਤੇ ਹਾਈ ਕਮਾਂਡ ਤੇ ਵਰ੍ਹੇ। ਉਹਨਾਂ ਕਿਹਾ ਕਿ ਪਿਛਲੇ ਦੋ ਮਹੀਨੇ ਚ ਉਹਨਾਂ ਨੂੰ ਕਈ ਵਾਰੀ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਵਿੱਖ ਦੀ ਸਿਆਸਤ ਬਾਰੇ ਉਹਨਾਂ ਕਿਹਾ ਕਿ ਉਹ ਭਵਿੱਖ ਬਾਰੇ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਫੈਸਲਾ ਕਰਨਗੇ।

ਕੈਪਟਨ ਨੇ ਦਿਖਾਈ ਨਾਰਾਜ਼ਗੀ

ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈ ਕਮਾਂਡ ਤੇ ਨਾਰਾਜ਼ਗੀ ਦਿਖਾਈ ਉੱਥੇ ਹੀ ਨਵੇਂ ਮੁੱਖ ਮੰਤਰੀ ਨੂੰ ਸਹਿਯੋਗ ਦੇਣ ਤੇ ਜਵਾਬ ਗੋਲ ਮੋਲ ਕਰ ਦਿੱਤਾ।ਕੈਪਟਨ ਨੇ ਕਿਹਾ ਕਿ ਨਵੇਂ ਮੁੱਖ ਮੰਤਰੀ ਨੂੰ ਸਹਿਯੋਗ ਦੇਣ ਬਾਰੇ ਉਹ ਅਜੇ ਕੋਈ ਵਾਦਾ ਨਹੀਂ ਕਰ ਸਕਦੇ।

ਨਵੇਂ ਮੁੱਖ ਚ ਕੋਈ ਇੰਟਰਸਟ ਨਹੀਂ

ਕੈਪਟਨ ਨੇ ਨਵੇਂ ਮੁੱਖ ਮੰਤਰੀ ਦੀ ਚੋਣ ਸੰਬੰਧੀ ਕੋਈ ਦਿਲਚਸਪੀ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ।ਉਹਨਾਂ ਬੇਰੁਖੀ ਨਾਲ ਕਿਹਾ ਕਿ ਹੁਣ ਹਾਈ ਕਮਾਨ ਦੀ ਮਰਜ਼ੀ ਹੈ ਜਿਸ ਨੂੰ ਮਰਜ਼ੀ ਮੁੱਖ ਮੰਤਰੀ ਬਣਾਏ।

ਪਾਰਟੀ ਨਹੀਂ ਛੱਡਣਗੇ

ਕੈਪਟਨ ਅਜੇ ਕਾਂਗਰਸ ਦਾ ਹਿੱਸਾ ਬਣੇ ਰਹਿਣਗੇ। ਹਾਲਾਂਕਿ ਪਹਿਲਾ ਉਹਨਾਂ ਨੇ ਕਿਹਾ ਸੀ ਕਿ ਜੇਕਰ ਉਹਨਾਂ ਨੂੰ ਹਟਾਇਆ ਗਿਆ ਤਾਂ ਉਹ ਪਾਰਟੀ ਛੱਡ ਦੇਣਗੇ ਪਰ ਸ਼ਾਇਦ ਹਰੀਸ਼ ਰਾਵਤ ਵੱਲੋਂ ਮਨਾਏ ਜਾਣ ਤੋਂ ਬਾਅਦ ਉਹਨਾਂ ਨੇ ਪਾਰਟੀ ਛੱਡਣ ਦਾ ਫੈਸਲਾ ਬਦਲ ਲਿਆ।ਹਾਲਾਂਕਿ ਅਜੇ ਵੀ ਕੈਪਟਨ ਦੇ ਅਗਲੇ ਕਦਮ ਦੀ ਸਭ ਨੂੰ ਉਡੀਕ ਹੈ।ਕਿਉਂਕਿ ਕੈਪਟਨ ਦੀ ਕਹੀਆਂ ਗੱਲਾਂ ਜੇਕਰ ਡੀਕੋਡ ਕਰੀਏ ਤਾਂ ਉਹਨਾਂ ਦਾ ਇਸ਼ਾਰਾ ਕੁਝ ਵੱਡਾ ਕਰਨ ਦਾ ਹੈ।

ਕੀ ਕੈਪਟਨ ਬਣਾਉਣਗੇ ਨਵੀਂ ਪਾਰਟੀ?

ਕੈਪਟਨ ਨਵੀਂ ਪਾਰਟੀ ਬਣਾਉਣਗੇ ਜਾਂ ਕਿਸੇ ਪਾਰਟੀ ਚ ਜਾਣਗੇ,ਇਸ ਤੇ ਸਸਪੈਂਸ ਅਜੇ ਬਰਕਰਾਰ ਹੈ। ਕੈਪਟਨ ਦੀ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਨੇ ਕੁਝ ਇਸ਼ਾਰੇ ਕੀਤੇ ਹਨ।ਜਿਸ ਵਿੱਚ ਸਭ ਤੋਂ ਵੱਡਾ ਇਸ਼ਾਰਾ ਏਹੀ ਹੈ ਕਿ ਕੈਪਟਨ ਵੱਲੋਂ ਭਵਿੱਖ ਦੀ ਰਣਨੀਤੀ ਬਣਾਉਣ ਦੀ ਗੱਲ ਕਹੀ ਗਈ ਹੈ।ਉਹਨਾਂ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਅੱਗੇ ਦੀ ਨੀਤੀ ਬਣਾਉਣਗੇ।

watch live tv

Trending news