ਸਾਬਕਾ IPS ਅਧਿਕਾਰੀ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਟੁੱਕ
X

ਸਾਬਕਾ IPS ਅਧਿਕਾਰੀ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਟੁੱਕ

ਸੇਵਾ ਮੁਕਤ IPS ਅਧਿਕਾਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਕੈਪਟਨ ਅਮਰਿੰਦਰ ਸਿੰਘ (Capt Amarinder Singh) 'ਤੇ ਹਮਲਾ ਬੋਲਿਆ ਹੈ।

ਸਾਬਕਾ IPS ਅਧਿਕਾਰੀ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਟੁੱਕ

ਚੰਡੀਗੜ੍ਹ:  ਸੇਵਾ ਮੁਕਤ IPS ਅਧਿਕਾਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਕੈਪਟਨ ਅਮਰਿੰਦਰ ਸਿੰਘ (Capt Amarinder Singh) 'ਤੇ ਹਮਲਾ ਬੋਲਿਆ ਹੈ। ਮੁਸਤਫਾ ਨੇ ਕੈਪਟਨ 'ਤੇ ਧਮਕੀਆਂ ਦੇਣ ਦੇ ਇਲਜ਼ਾਮ ਲਾਏ ਹਨ, ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਤੇ ਨਵਜੋਤ ਸਿੱਧੂ ਦਾ ਸਾਥ ਦੇਣ ਲਈ ਉਨ੍ਹਾਂ ਨੂੰ ਕਈ ਵਾਰ ਧਮਕੀ ਦਿੱਤੀ ਗਈ।

ਮੁਸਤਫਾ ਨੇ ਟਵੀਟ ਕਰਕੇ ਕਿਹਾ, " ਰਾਣਾ ਸੋਢੀ ਤੋਂ ਰਜ਼ੀਆ ਸੁਲਤਾਨਾ ਤੱਕ ਤੋਂ ਮੈਨੂੰ ਫੋਨ ਕਰਵਾਏ ਗਏ, ਇਸ ਦੇ ਨਤੀਜੇ ਭੁਗਤਣੇ ਪੈਣਗੇ, ਆਪਣੇ OSD ਸੰਦੀਪ ਸੰਧੂ ਤੋਂ ਵੀ ਧਮਕੀ ਦਵਾਈ ਗਈ ਕਿ ਪ੍ਰਗਟ, ਪ੍ਰਤਾਪ ਤੇ ਹੋਰ ਦਾ ਸਾਥ ਛੱਡ ਦੇ ਨਹੀਂ ਤਾਂ ਜੱਟਾਂ ਵਾਲੇ ਸਟਾਇਲ 'ਚ ਤੈਨੂੰ ਸੜਕ ਤੇ ਘਸੀਟਾਂਗੇ।"

ਉਨ੍ਹਾਂ ਅੱਗੇ ਲਿਖਿਆ, "ਜਦੋਂ ਮੈਂ ਇੱਕ ਇੰਟਰਵਿਊ 'ਚ ਇਹ ਕਿਹਾ ਕਿ ਮੈਂ ਨਵਜੋਤ ਸਿੱਧੂ ਨੂੰ 2022 'ਚ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦਾ ਹਾਂ ਤਾਂ ਰਾਣਾ ਸੋਢੀ ਦੇ ਬੇਟੇ ਹੀਰਾ ਸੋਢੀ ਤੋਂ ਧਮਕੀ ਦਿੱਤੀ ਗਈ ਕਿ ਜੇ ਦੁਬਾਰਾ ਨਵਜੋਤ ਸਿੱਧੂ ਬਾਰੇ ਗੱਲ ਕੀਤੀ ਤਾਂ ਉਸ ਨੂੰ ਪੁੱਠਾ ਟੰਗ ਦਿੱਤਾ ਜਾਵੇਗਾ।"

Trending news