ਰਾਜਪੁਰਾ ਦੇ ਪਿੰਡ ਖਰਾਜਪੁਰ 'ਚ ਹੋਇਆ ਧਮਾਕਾ, ਇੱਕ ਬੱਚੀ ਦੀ ਹੋਈ ਮੌਤ

ਹਲਕਾ ਰਾਜਪੁਰਾ ( Rajpura)ਦੇ ਨਾਲ ਲੱਗਦੇ ਪਿੰਡ ਖਰਾਜਪੁਰ ਵਿਖੇ ਇੱਕ ਘਰ ਵਿੱਚ ਅਚਾਨਕ ਜ਼ੋਰਦਾਰ ਧਮਾਕਾ ( Blast) ਹੋ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਤੋਂ ਬਾਅਦ ਸਾਰਾ ਮਕਾਨ ਹੀ ਢਹਿ-ਢੇਰੀ ਹੋ ਗਿਆ।

ਰਾਜਪੁਰਾ ਦੇ ਪਿੰਡ ਖਰਾਜਪੁਰ 'ਚ ਹੋਇਆ ਧਮਾਕਾ, ਇੱਕ ਬੱਚੀ ਦੀ ਹੋਈ ਮੌਤ

ਬਲਿੰਦਰ ਸਿੰਘ/ਪਟਿਆਲ਼ਾ: ਸਥਾਨਿਕ ਸ਼ਹਿਰ ਦੇ ਹਲਕਾ ਰਾਜਪੁਰਾ ( Rajpura)ਦੇ ਨਾਲ ਲੱਗਦੇ ਪਿੰਡ ਖਰਾਜਪੁਰ ਵਿਖੇ ਇੱਕ ਘਰ ਵਿੱਚ ਅਚਾਨਕ ਜ਼ੋਰਦਾਰ ਧਮਾਕਾ ( Blast) ਹੋ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਤੋਂ ਬਾਅਦ ਸਾਰਾ ਮਕਾਨ ਹੀ ਢਹਿ-ਢੇਰੀ ਹੋ ਗਿਆ।

 ਇਸ ਧਮਾਕੇ ਵਿੱਚ ਇੱਕ 11 ਸਾਲਾ ਬੱਚੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਖਰਾਜਪੁਰ ’ਚ ਸਥਿਤ ਜਿਸ ਘਰ ਵਿਚ ਇਹ ਧਮਾਕਾ ਹੋਇਆ ਹੈ, ਉਥੇ ਹੀ ਨਜਾਇਜ਼ ਰੂਪ ਨਾਲ ਪਟਾਕੇ ਬਣਾਏ ਜਾ ਰਹੇ ਸਨ। ਇਸ ਦੌਰਾਨ ਸ਼ਨੀਵਾਰ ਨੂੰ ਅਚਾਨਕ ਇਥੇ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਇਕ ਗਿਆਰਾਂ ਸਾਲਾ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਹੋਰ ਬੱਚੇ ਗੰਭੀਰ ਰੂਪ ਵਿਚ ਜ਼ਖਮੀ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਡੀ. ਐੱਮ. ਤੋਂ ਇਲਾਵਾ ਰਾਜਪੁਰਾ ਦੇ ਐੱਸਐੱਚਓ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਜਿਸ ਘਰ ਵਿਚ ਇਹ ਧਮਾਕਾ ਹੋਇਆ ਹੈ, ਉਥੇ ਨਜਾਇਜ਼ ਤੌਰ ’ਤੇ ਪਟਾਕੇ ਬਣਾਏ ਜਾ ਰਹੇ ਸਨ।