ਬਦਾਮਾਂ ਨਾਲੋਂ ਵੀ ਮਹਿੰਗਾ ਹੋਇਆ ਬੱਕਰੀ ਦਾ ਦੁੱਧ, ਡੇਂਗੂ ਕਾਰਨ ਵਧੀ ਮੰਗ
X

ਬਦਾਮਾਂ ਨਾਲੋਂ ਵੀ ਮਹਿੰਗਾ ਹੋਇਆ ਬੱਕਰੀ ਦਾ ਦੁੱਧ, ਡੇਂਗੂ ਕਾਰਨ ਵਧੀ ਮੰਗ

ਬੱਕਰੀ ਦਾ ਦੁੱਧ 1600 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ।ਜਿਸਦੇ ਬਾਵਜੂਦ ਵੀ ਲੋਕ ਧੜਾਧੜ ਡੇਂਗੂ ਦੀ ਚਪੇਟ ਵਿਚ ਆਏ ਆਪਣੇ ਸਾਕ ਸਬੰਧੀਆਂ ਵਾਸਤੇ 1500 ਤੋਂ 1600 ਰੁਪਏ ਅਦਾ ਕਰਕੇ ਬੱਕਰੀ ਦਾ ਦੁੱਧ ਖਰੀਦ ਰਹੇ ਹਨ

ਬਦਾਮਾਂ ਨਾਲੋਂ ਵੀ ਮਹਿੰਗਾ ਹੋਇਆ ਬੱਕਰੀ ਦਾ ਦੁੱਧ, ਡੇਂਗੂ ਕਾਰਨ ਵਧੀ ਮੰਗ

ਚੰਡੀਗੜ: ਜਿਵੇਂ ਜਿਵੇਂ ਦੇਸ਼ ਅੰਦਰ ਕੋਰੋਨਾ ਦੀ ਰਫ਼ਤਾਰ ਕੁਝ ਮੱਧਮ ਪਈ ਹੈ,ਉਸੇ ਦੇ ਨਾਲ ਹੀ ਡੇਂਗੂ  ਨੇ ਆਪਣੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ।ਡੇਂਗੂ ਦੀ ਚਪੇਟ ਵਿਚ ਆਉਣ ਵਾਲਿਆਂ ਲਈ ਬੱਕਰੀ ਦਾ ਦੁੱਧ ਲਾਹੇਵੰਦ ਹੁੰਦਾ ਹੈ।ਮੰਨਿਆ ਜਾਂਦਾ ਹੈ ਕਿ ਬੱਕਰੀ ਦਾ ਦੁੱਧ ਪਲੇਟਲੇਟਸ ਦੀ ਕਮੀ ਨੂੰ ਪੂਰਾ ਕਰਨ ਲਈ ਕਾਰਗਰ ਸਾਬਿਤ ਹੁੰਦਾ ਹੈ, ਪਰ ਇਸ ਤੱਕ ਪਹੁੰਚ ਬਣਾਉਣੀ ਹੁਣ ਕਿਫਾਇਤੀ ਨਹੀ ਬਲਕਿ ਮਹਿੰਗਾ ਸੌਦਾ ਸਾਬਿਤ ਹੋ ਰਹੀ ਹੈ।

ਕਿਉਂਕਿ ਬੱਕਰੀ ਦਾ ਦੁੱਧ 1600 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ।ਜਿਸਦੇ ਬਾਵਜੂਦ ਵੀ ਲੋਕ ਧੜਾਧੜ ਡੇਂਗੂ ਦੀ ਚਪੇਟ ਵਿਚ ਆਏ ਆਪਣੇ ਸਾਕ ਸਬੰਧੀਆਂ ਵਾਸਤੇ 1500 ਤੋਂ 1600 ਰੁਪਏ ਅਦਾ ਕਰਕੇ ਬੱਕਰੀ ਦਾ ਦੁੱਧ ਖਰੀਦ ਰਹੇ ਹਨ

ਹਲਾਂਕਿ ਸਿਹਤ ਮਾਹਿਰਾਂ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਮੈਡੀਕਲ ਖੋਜ ਵਿਚ ਅਜਿਹਾ ਕਿਤੇ ਵੀ ਸਾਹਮਣੇ ਨਹੀਂ ਆਇਆ ਜਿਸ ਨਾਲ ਇਹ ਸਾਬਿਤ ਹੋ ਸਕੇ ਕਿ ਬੱੱਕਰੀ ਦਾ ਦੁੱੱਧ ਡੇਂਗੂ ਪ੍ਰਭਾਵਿਤ ਮਰੀਜ਼ਾਂ ਲਈ ਲਾਹੇਵੰਦ ਹੁੰਦਾ ਹੈ।

ਡੇਂਗੂ ਗ੍ਰਸਤ ਮਰੀਜ਼ਾਂ ਲਈ ਕੀ ਹੈ ਡਾਕਟਰਾਂ ਦੀ ਸਲਾਹ ?

ਉੱਘੇ ਡਾਕਟਰ ਅਰਵਿੰਦ ਡੋਗਰਾ ਦਾ ਕਹਿਣਾ ਹੈ ਕਿ ਡੇਂਗੂ ਦੌਰਾਨ ਸਰੀਰ ਅੰਦਰ ਪਲੇਟਲੇਟਸ ਦੀ ਮਾਤਰਾ ਕਾਫ਼ੀ ਘੱਟ ਜਾਂਦੀ ਹੈ।ਜਿਸਦੀ ਰਿਕਵਰੀ ਹੋਣ ਵਿਚ ਕਾਫ਼ੀ ਸਮਾਂ ਲੱੱਗਦਾ ਹੈ।ਅਜਿਹੇ ਵਿਚ ਖੁਨ ਦੀ ਤਰ੍ਹਾਂ ਕਈ ਮਰੀਜ਼ਾਂ ਨੂੰ ਪਲੇਲੈਟਸ ਵੀ ਚੜਾਉਣਾ ਪੈਂਦਾ ਹੈ।ਅਜਿਹੇ ਦੇ ਵਿਚ ਬਿਨ੍ਹਾਂ ਡਾਕਟਰਾਂ ਦੀ ਸਲਾਹ ਤੋਂ ਬੱਕਰੀ ਦਾ ਦੁੱਧ ਪੀਣ ਦੀ ਹੋੜ ਵਿਚ ਲੱੱਗ ਜਾਂਦੇ ਹਨ।ਉਹਨਾਂ ਕਿਹਾ ਕਿ ਬੱੱਕਰੀ ਦੇ ਦੁੱਧ ਵਿਚ ਸਿਰਫ਼ ਫੋਲਿਕ ਐਸਿਡ ਜ਼ਿਆਦਾ ਹੁੰਦਾ,ਗਾਂ ਅਤੇ ਮੱਝ ਦੇ ਦੁੱਧ ਦੇ ਮੁਕਾਬਲੇ ਇਹ ਪਚਾਉਣਾ ਸੌਖਾ ਹੁੰਦਾ ਹੈ।

 

 

WATCH LIVE TV

Trending news