Gold Rate : ਸੋਨਾ ਹੋਇਆ ਸਸਤਾ, ਪਿਛਲੇ 2 ਦਿਨਾਂ 'ਚ 2 ਵਾਰ ਘਟੇ ਸੋਨੇ ਦੇ ਰੇਟ
Advertisement

Gold Rate : ਸੋਨਾ ਹੋਇਆ ਸਸਤਾ, ਪਿਛਲੇ 2 ਦਿਨਾਂ 'ਚ 2 ਵਾਰ ਘਟੇ ਸੋਨੇ ਦੇ ਰੇਟ

ਤਿਉਹਾਰਾਂ ਦੇ ਇਸ ਸੀਜ਼ਨ 'ਚ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ। ਦਿੱਲੀ ਦੇ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ 24 ਕੈਰੇਟ ਸੋਨਾ 1,130 ਰੁਪਏ ਸਸਤਾ ਹੋ ਕੇ 45,207 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ

Gold Rate : ਸੋਨਾ ਹੋਇਆ ਸਸਤਾ, ਪਿਛਲੇ 2 ਦਿਨਾਂ 'ਚ 2 ਵਾਰ ਘਟੇ ਸੋਨੇ ਦੇ ਰੇਟ

ਨਵੀਂ ਦਿੱਲੀ : ਤਿਉਹਾਰਾਂ ਦੇ ਇਸ ਸੀਜ਼ਨ 'ਚ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ। ਦਿੱਲੀ ਦੇ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ 24 ਕੈਰੇਟ ਸੋਨਾ 1,130 ਰੁਪਏ ਸਸਤਾ ਹੋ ਕੇ 45,207 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਵੀਰਵਾਰ ਨੂੰ ਵੀ ਦਿੱਲੀ ਵਿੱਚ ਸੋਨਾ 491 ਰੁਪਏ ਸਸਤਾ ਹੋ ਗਿਆ। ਇਸ ਤਰ੍ਹਾਂ, ਸੋਨਾ ਸਿਰਫ਼ ਦੋ ਦਿਨਾਂ ਵਿੱਚ ਸੋਨਾ 1,621 ਰੁਪਏ ਸਸਤਾ ਹੋ ਗਿਆ ਹੈ।

ਸੋਨੇ ਨੂੰ ਡਾਲਰ ਦੇ ਮਜ਼ਬੂਤ ਹੋਣ ਦੇ ਕਾਰਨ ਖ਼ਮਿਆਜਾ ਭੁਗਤਣਾ ਪੈ ਰਿਹਾ ਹੈ। ਐਚਡੀਐਫਸੀ ਸਕਿਓਰਿਟੀਜ਼ ਦੇ ਸੀਨੀਅਰ ਕਮੋਡਿਟੀ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ ਕਿ, “ਅਮਰੀਕਾ ਵਿੱਚ ਪ੍ਰਚੂਨ ਵਿਕਰੀ ਦੇ ਵਧੀਆ ​​ਅੰਕੜਿਆਂ ਦੇ ਕਾਰਨ ਡਾਲਰ ਮਜ਼ਬੂਤ ਹੋਇਆ ਹੈ, ਜਿਸ ਕਾਰਨ ਉਸ ਦਾ ਪ੍ਰਭਾਵ ਸੋਨੇ ਉੱਤੇ ਵੇਖਿਆ ਜਾ ਰਿਹਾ ਹੈ।” ਇਸ ਤੋਂ ਪਹਿਲਾਂ 05 ਅਪ੍ਰੈਲ ਨੂੰ 24 ਕੈਰਟ ਸੋਨਾ 45,259 ਰੁਪਏ ਅਤੇ 22 ਕੈਰਟ ਸੋਨਾ 41,457 ਰੁਪਏ ਸੀ। ਇਸ ਤੋਂ ਬਾਅਦ 24 ਅਗਸਤ ਨੂੰ ਸੋਨਾ 47,710 ਰੁਪਏ 'ਤੇ ਪਹੁੰਚ ਗਿਆ।

ਗਹਿਣਿਆਂ ਵਾਲਾ ਸੋਨਾ 42,500 ਤੋਂ ਹੇਠਾਂ

ਸੋਨਾ ਨਾ ਸਿਰਫ਼ ਦਿੱਲੀ ਵਿੱਚ ਸਸਤਾ ਹੋਇਆ ਹੈ, ਬਲਕਿ ਦੇਸ਼ ਦੇ ਸਰਾਫਾ ਬਾਜ਼ਾਰਾਂ ਵਿੱਚ ਵੀ ਸੋਨੇ ਦੇ ਰੇਟ ਦੇ ਗਿਰਾਵਟ ਦਾ ਰੁਝਾਨ ਵੇਖਿਆ ਜਾ ਰਿਹਾ ਹੈ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ (ਆਈਬੀਜੇਏ) ਦੇ ਅਨੁਸਾਰ, ਸ਼ੁੱਕਰਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 46,310 ਰੁਪਏ ਸੀ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 42,420 ਰੁਪਏ ਸੀ। ਆਈਬੀਜੇਏ ਦੇ ਅਨੁਸਾਰ, ਪਿਛਲੇ ਦੋ ਦਿਨਾਂ ਵਿੱਚ ਸ਼ੁੱਧ ਸੋਨੇ ਦੀ ਕੀਮਤ 945 ਰੁਪਏ ਅਤੇ ਗਹਿਣਿਆਂ ਦੇ ਸੋਨੇ ਦੀ ਕੀਮਤ 866 ਰੁਪਏ ਘੱਟ ਗਈ ਹੈ।

ਸੋਨੇ ਵਿੱਚ ਗਿਰਾਵਟ ਦੇ ਚਾਰ ਵੱਡੇ ਕਾਰਨ

1. ਦੁਨੀਆ ਭਰ ਦੇ ਸ਼ੇਅਰ ਬਜ਼ਾਰਾਂ ਵਿੱਚ ਲਗਾਤਾਰ ਤੇਜ਼ੀ ਦੇ ਰੁਝਾਨ ਰਹਿਣ ਦੇ ਕਾਰਨ, ਨਿਵੇਸ਼ ਲਈ ਸੋਨੇ ਦੀ ਮੰਗ ਘਟਣੀ ਸ਼ੁਰੂ ਹੋ ਗਈ ਹੈ।

2. ਹੈਜਿੰਗ ਲਈ ਸੋਨੇ ਦੀ ਮੰਗ ਕਮਜ਼ੋਰ ਹੋ ਗਈ ਹੈ ਕਿਉਂਕਿ ਕੋਵਿਡ ਮਹਾਂਮਾਰੀ ਦੀ ਤੀਜੀ ਲਹਿਰ ਦਾ ਪ੍ਰਭਾਵ ਘੱਟ ਗਿਆ ਹੈ।

3. ਅਮਰੀਕੀ ਅਰਥ ਵਿਵਸਥਾ ਪੱਟੜੀ 'ਤੇ ਆਈ ਹੈ ਜਿਸ ਕਾਰਨ ਡਾਲਰ ਮਜ਼ਬੂਤ ਹੋਇਆ ਹੈ।

4. ਵੱਡੇ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੇ ਸੋਨਾ ਖਰੀਦਣਾ ਬੰਦ ਕਰ ਦਿੱਤਾ, ਜਿਸ ਕਾਰਨ ਸਪਲਾਈ ਅਚਾਨਕ ਵਧ ਗਈ।

WATCH LIVE TV

Trending news