ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ...

 ਕੈਨੇਡਾ ਜਾਣ ਵਾਲਿਆਂ ਯਾਤਰੀਆਂ ਲਈ ਇਕ ਖੁਸ਼ਖਬਰੀ ਸਾਹਮਣੇ ਆਈ ਹੈ। ਕੋਰੋਨਾ ਦੇ ਮੱਦੇਨਜ਼ਰ ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਲਈ ਸਿੱਧੀ ਉਡਾਣ ਕਾਫੀ ਸਮੇਂ ਤੋਂ ਬੰਦ ਸਨ ਪਰ ਅੱਜ ਭਾਰਤ ਤੋਂ ਕੈਨੇਡਾ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ।

ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ...

ਚੰਡੀਗੜ੍ਹ: ਕੈਨੇਡਾ ਜਾਣ ਵਾਲਿਆਂ ਯਾਤਰੀਆਂ ਲਈ ਇਕ ਖੁਸ਼ਖਬਰੀ ਸਾਹਮਣੇ ਆਈ ਹੈ। ਕੋਰੋਨਾ ਦੇ ਮੱਦੇਨਜ਼ਰ ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਲਈ ਸਿੱਧੀ ਉਡਾਣ ਕਾਫੀ ਸਮੇਂ ਤੋਂ ਬੰਦ ਸਨ ਪਰ ਅੱਜ ਭਾਰਤ ਤੋਂ ਕੈਨੇਡਾ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ।

 ਇੱਕ ਵਾਰ ਫਿਰ ਸਿੱਧੀ ਉਡਾਣਾਂ ਸ਼ੁਰੂ ਹੋਣ ਨਾਲ ਵਿਦਿਆਰਥੀ ਤੇ ਹੋਰ ਲੋਕ ਜੋ ਕੈਨੇਡਾ ਨਹੀਂ ਜਾ ਪਾ ਰਹੇ ਸੀ, ਹੁਣ ਅਸਾਨੀ ਨਾਲ ਕੈਨੇਡਾ ਜਾ ਸਕਣਗੇ। ਮੀਡੀਆ ਰਿਪੋਰਟ ਦੇ ਮੁਤਾਬਿਕ ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਏਅਰ ਕੈਨੇਡਾ ਨੇ ਚਾਰ ਮਹੀਨਿਆਂ ਦੀ ਲੰਮੀ ਮੁਅੱਤਲੀ ਤੋਂ ਬਾਅਦ ਭਾਰਤ ਵਿੱਚ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਹੁਣ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਟੋਰਾਂਟੋ ਜਾਣ ਦੀ ਯੋਜਨਾ ਬਣਾ ਰਹੇ ਯਾਤਰੀਆਂ ਨੂੰ ਯਾਤਰਾ ਤੋਂ 18 ਘੰਟੇ ਪਹਿਲਾਂ ਆਰਟੀ-ਪੀਸੀਆਰ ਟੈਸਟ ਜਾਂ ਰੈਪਿਡ ਪੀਸੀਆਰ ਟੈਸਟ ਕਰਵਾਉਣਾ ਪਾਵੇਗਾ। ਏਅਰ ਕੈਨੇਡਾ ਨੇ ਯੂਜ਼ਰ ਨੂੰ ਟਵਿੱਟਰ 'ਤੇ ਕਿਹਾ ਕਿ ਉਹ ਦਿੱਲੀ ਲਈ ਉਡਾਣ ਦੁਬਾਰਾ ਸ਼ੁਰੂ ਕਰ ਰਹੀ ਹੈ।