Winter Special : ਨਾਸ਼ਤੇ 'ਚ ਖਾਓ ਇਹ ਹੈਲਦੀ ਗੁੜ ਦਾ ਪਰਾਂਠਾ, ਜਾਣੋ ਇਸ ਦੇ ਫਾਇਦੇ
X

Winter Special : ਨਾਸ਼ਤੇ 'ਚ ਖਾਓ ਇਹ ਹੈਲਦੀ ਗੁੜ ਦਾ ਪਰਾਂਠਾ, ਜਾਣੋ ਇਸ ਦੇ ਫਾਇਦੇ

ਗੁੜ 'ਚ ਕਈ ਮੌਜੂਦ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਮੌਸਮੀ ਇਨਫੈਕਸ਼ਨ ਨਾਲ ਲੜਨ 'ਚ ਮਦਦ ਕਰਦਾ ਹੈ।

Winter Special : ਨਾਸ਼ਤੇ 'ਚ ਖਾਓ ਇਹ ਹੈਲਦੀ ਗੁੜ ਦਾ ਪਰਾਂਠਾ, ਜਾਣੋ ਇਸ ਦੇ ਫਾਇਦੇ

ਚੰਡੀਗੜ੍ਹ : ਗੁੜ ਵਿੱਚ ਮੌਜੂਦ ਵਿਟਮਿਨ,ਆਇਰਨ,ਕੈਲਸ਼ੀਅਮ ਅਤੇ ਫਾਸਫੋਰਸ ਔਰਤਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਲਈ ਸਿਹਤਮੰਦ ਪਰਾਂਠੇ ਦੇ ਨਾਲ, ਤੁਹਾਨੂੰ ਆਪਣੀ ਖੁਰਾਕ ਵਿੱਚ ਗੁੜ ਸ਼ਾਮਲ ਕਰਨ ਦਾ ਇੱਕ ਹੋ ਬਹਾਨਾ ਮਿਲ ਗਿਆ ਹੈ। ਗੁੜ ਨੂੰ ਕੁਦਰਤੀ ਮਿੱਠਾ ਮੰਨਿਆ ਜਾਂਦਾ ਹੈ। ਭਾਰਤ ਵਿੱਚ ਜ਼ਿਆਦਾਤਰ ਗੁੜ ਗੰਨੇ ਤੋਂ ਬਣਾਇਆ ਜਾਂਦਾ ਹੈ।

ਜਦਕਿ ਖਜੂਰ ਅਤੇ ਨਾਰੀਅਲ ਤੋਂ ਬਣਿਆ ਗੁੜ ਵੀ ਇੱਥੇ ਪ੍ਰਚਲਿਤ ਹੈ। ਗੰਨੇ ਤੋਂ ਬਣਿਆ ਗੁੜ ਸਭ ਤੋਂ ਵਧਿਆਂ ਅਤੇ ਖਾਣ ਵਿੱਚ ਸਭ ਤੋਂ ਸਵਾਦ ਹੁੰਦਾ ਹੈ। ਗੁੜ 'ਚ ਕਈ ਮੌਜੂਦ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਮੌਸਮੀ ਇਨਫੈਕਸ਼ਨ ਨਾਲ ਲੜਨ 'ਚ ਮਦਦ ਕਰਦਾ ਹੈ। ਇਹ ਸਾਡੀ ਵਧਦੀ ਉਮਰ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ। ਤੁਸੀਂ ਆਪਣੀ ਡਾਈਟ 'ਚ ਗੁੜ ਜ਼ਰੂਰ ਸ਼ਾਮਲ ਕਰੋ।

 

ਪਾਚਨ ਕਿਰਿਆ ਠੀਕ ਰਹਿੰਦੀ ਹੈ :  ਗੁੜ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਗੁੜ ਦਾ ਪਰਾਂਠਾ ਖਾਣ ਦਾ ਸਭ ਤੋਂ ਵੱਡਾ ਫਾਇਦਾ ਤੁਹਾਡੇ ਪੇਟ ਨੂੰ ਹੋਣ ਵਾਲਾ ਹੈ,ਜਿਸ ਨਾਲ ਬਦਹਜ਼ਮੀ,ਗੈਸ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ।

ਇਹ ਖੂਨ ਨੂੰ ਵੀ ਸ਼ੁੱਧ ਕਰਦਾ ਹੈ। ਜੇਕਰ ਤੁਸੀਂ ਆਪਣਾ ਮੇਟਾਬੋਲਿਜ਼ਮ ਠੀਕ ਰੱਖਣਾ ਚਾਹੁੰਦੇ ਹੋ ਤਾਂ ਗੁੜ ਦਾ ਸੇਵਨ ਜ਼ਰੂਰ ਕਰੋ।

 

ਹੱਡੀਆਂ ਅਤੇ ਸਿਹਤ ਲਈ ਫਾਇਦੇਮੰਦ : ਗੁੜ ਵਿੱਚ ਮੌਜੂਦ ਕੈਲਸ਼ੀਅਮ ਅਤੇ ਫਾਸਫੋਰਸ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਗੁੜ ਸਿਧੇ ਤੋਂਰ ਤੇ ਨਹੀਂ ਖਾਣਾ ਪਸੰਦ ਕਰਦੇ ਤਾਂ ਤੁਸੀਂ ਗੁੜ ਦੇ ਲੱਡੂ ਬਣਾਕੇ ਜਾਂ ਗੁੜ ਦਾ ਬਣਿਆ ਇਹ ਸਿਹਤਮੰਦ ਪਰਾਂਠਾ ਬਣਾਕੇ ਖਾ ਸਕਦੇ ਹੋ।

ਜੇਕਰ ਤੁਹਾਡੇ ਬਜ਼ੁਰਗ ਮਾਤਾ-ਪਿਤਾ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਉਨ੍ਹਾਂ ਨੂੰ ਵੀ ਗੁੜ ਦੇ ਸਕਦੇ ਹੋ।

 

ਸਰੀਰ ਨੂੰ ਕੁਦਰਤੀ ਤੌਰ 'ਤੇ ਡੀਟੌਕਸ ਕਰੋ :  ਸਫਾਈ ਕਰਨ ਵਿੱਚ ਮਦਦ ਕਰਦਾ ਹੈ,ਇਹ ਸਰੀਰ ਦੇ ਤਾਪਮਾਨ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ। ਗੁੜ ਦਾ ਸੇਵਨ ਕਰਨ ਨਾਲ ਸਾਹ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

ਗੁੜ 'ਚ ਮੌਜੂਦ ਤੱਤ ਪਾਏ ਜਾਂਦੇ ਹਨ ਜਿਵੇਂ ਕੈਲੋਰੀ ਦੇ ਨਾਲ-ਨਾਲ ਗੁੜ 'ਚ ਸੁਕਰੋਜ਼, ਆਇਰਨ, ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ, ਵਿਟਾਮਿਨ ਬੀ ਦੇ ਨਾਲ-ਨਾਲ ਕਾਰਬੋਹਾਈਡ੍ਰੇਟਸ ਵੀ ਮੌਜੂਦ ਹੁੰਦੇ ਹਨ।

 

ਗੁੜ ਊਰਜਾ ਨੂੰ ਵਧਾਉਂਦਾ ਹੈ : ਜੇ ਤੁਹਾਡਾ ਐਨਰਜੀ ਲੈਵਰ ਅਕਸਰ ਡਾਊਨ ਰਹਿੰਦਾ ਹੈ ਤਾਂ ਤੁਸੀਂ ਆਪਣੀ ਡਾਈਟ ਵਿੱਚ ਸੀਮਤ ਮਾਤਰਾ 'ਚ ਗੁੜ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਇਸ ਨਾਲ ਤੁਹਾਨੂੰ ਤਰੀਕੇ ਨਾਲ ਊਰਜਾ ਦੇ ਕੇ ਤੁਹਾਡੀ ਥਕਾਵਟ ਨੂੰ ਦੂਰ ਕਰਦਾ ਹੈ। ਗੁੜ ਖਾਣ ਨਾਲ ਜਲਦੀ ਹਜ਼ਮ ਹੋ ਜਾਂਦਾ ਹੈ, ਜਦੋਂ ਤੁਸੀਂ ਰਾਤ ਦਾ ਖਾਣਾ ਖਾਦੇ ਹੋ ਤਾਂ ਇਸ ਤੋਂ ਬਾਅਦ ਤੁਸੀਂ ਇੱਕ ਛੋਟੀ ਜਿਹੀ ਗੁੜ ਦੀ ਡਲੀ ਦਾ ਸੇਵਨ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡਾ ਖਾਣਾ ਹਜ਼ਮ ਹੋ ਜਾਂਦਾ ਹੈ।

 

ਆਇਰਨ ਦੀ ਕਮੀ ਨਹੀਂ ਹੋਵੇਗੀ  :  ਭਾਰਤ ਵਿੱਚ ਜ਼ਿਆਦਾਤਰ ਔਰਤਾਂ ਵਿੱਚ ਆਇਰਨ ਦੀ ਕਮੀ ਪਾਈ ਜਾਂਦੀ ਹੈ। ਇਸ ਦਾ ਕਾਰਨ ਪੌਸ਼ਟਿਕ ਭੋਜਨ ਦੀ ਕਮੀ ਹੈ। ਜ਼ਿਆਦਾਤਰ ਔਰਤਾਂ ਅਨੀਮੀਆ ਦਾ ਸ਼ਿਕਾਰ ਹੋ ਜਾਂਦੀਆਂ ਹਨ, ਖਾਸ ਕਰਕੇ ਗਰਭ ਅਵਸਥਾ ਦੌਰਾਨ।

ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਗੁੜ ਦਾ ਸੇਵਨ ਸ਼ੁਰੂ ਕਰ ਦਿਓ। ਗੁੜ ਆਇਰਨ ਦਾ ਬਹੁਤ ਵੱਡਾ ਸਰੋਤ ਹੈ।

 

ਸਰਦੀ ਅਤੇ ਜ਼ੁਕਾਮ : ਸਰਦੀ ਦੇ ਮੌਸਮ 'ਚ ਸਰਦੀ-ਜ਼ੁਕਾਮ ਹੋਣਾ ਇਕ ਆਮ ਸਮੱਸਿਆ ਹੈ ਪਰ ਸਰਦੀ-ਜ਼ੁਕਾਮ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਆਪਣੀ ਖੁਰਾਕ 'ਚ ਗੁੜ ਨੂੰ ਸ਼ਾਮਲ ਕਰਕੇ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ ਜਾਂ ਗੁੜ ਦੇ ਪਰਾਂਠੇ ਬਣਾਕੇ ਖਾਣ ਨਾਲ ਵੀ ਜ਼ੁਕਾਮ ਦੀ ਸਮੱਸਿਆ ਤੋਂ ਬਚੀਆ ਜਾਂ ਸਕਦਾ ਹੈ।  ਗੁੜ ਗਰਮ ਹੁੰਦਾ ਹੈ, ਅਦਰਕ ਅਤੇ ਕਾਲੀ ਮਿਰਚ ਦੇ ਨਾਲ ਗੁੜ ਦਾ ਸੇਵਨ ਕਰਨ ਨਾਲ ਜ਼ੁਕਾਮ ਵਿਚ ਰਾਹਤ ਮਿਲਦੀ ਹੈ।

Trending news