ਹਰਸਿਮਰਤ ਕੌਰ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਨਿਕੰਮਾ CM
Advertisement

ਹਰਸਿਮਰਤ ਕੌਰ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਨਿਕੰਮਾ CM

ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿਚ ਔਰਤਾਂ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਮੋਗਾ ਦੇ ਹਲਕਾ ਬਾਘਾਪੁਰਾਣਾ ਮੋਗਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਪਹੁੰਚੇ 

ਹਰਸਿਮਰਤ ਕੌਰ ਬਾਦਲ ਨੇ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਨਿਕੰਮਾ CM

ਨਵਦੀਪ ਮਹੇਸਰੀ/ਮੋਗਾ: ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿਚ ਔਰਤਾਂ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਮੋਗਾ ਦੇ ਹਲਕਾ ਬਾਘਾਪੁਰਾਣਾ ਮੋਗਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਔਰਤਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕੀਤੀ । ਸੰਬੋਧਨ ਦੌਰਾਨ ਹਰਸਿਮਰਤ ਕੌਰ ਬਾਦਲ ਨੇ 2017 ਵਿਚ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਅਤੇ ਲੋਕਾਂ ਤੋਂ ਪੁੱਛਿਆ ਕਿ ਜੋ ਜੋ ਵਾਅਦੇ ਸਰਕਾਰ ਵੱਲੋਂ ਕੀਤੇ ਗਏ ਸੀ ਕੀ ਉਹ ਪੂਰੇ ਹੋ ਗਏ ਹਨ । ਇਸ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਜੰਮ ਕੇ ਸ਼ਬਦੀ ਹਮਲੇ ਕੀਤੇ ।

 

 

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਪਣੇ ਕਾਲੇ ਕਾਰਨਾਮੇ ਛੁਪਾਉਣ ਲਈ ਇਕ ਮੁੱਖ ਮੰਤਰੀ ਨੂੰ ਗੱਦੀਓਂ ਲਾਹ ਕੇ ਦੂਸਰੇ ਮੁੱਖਮੰਤਰੀ ਨੂੰ ਬਿਠਾਤਾ ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਦੇ ਕਾਲੇ ਕਾਰਨਾਮੇ ਨਹੀਂ ਛਪਣਗੇ । ਬੀਬੀ ਬਾਦਲ ਨੇ ਕਿਹਾ ਕਾਂਗਰਸ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ਨੂੰ ਠੱਗਿਆ ਲੋਕਾਂ ਨਾਲ ਕੀਤਾ ਧੋਖਾ , ਕਾਂਗਰਸ ਲੁਟੇਰਿਆਂ ਦੀ ਸਰਕਾਰ ਹੈ ਸਿਰਫ਼ ਖ਼ਜ਼ਾਨੇ ਅਤੇ ਲੋਕਾਂ ਨੂੰ ਲੁੱਟਣ ਤੋਂ ਬਿਨਾਂ ਕੁਝ ਨਹੀਂ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਦੇ ਨਾਲ ਜੋ  ਸੌਦੇਬਾਜ਼ੀ ਇਸ ਕਾਂਗਰਸ ਨੇ ਕੀਤੀ ਹੈ ਸ਼ਾਇਦ ਹੀ  ਦੇਸ਼ ਦੀ ਕੋਈ ਸਰਕਾਰ ਹੋਗੀ ਜਿਹੜੀ ਇਹੋ ਜਿਹਾ ਝੋਂਕਾ ਆਪਣੇ ਸੂਬੇ ਦੇ ਲੋਕਾਂ ਨਾਲ ਕਰ ਸਕਦੀ ਹੈ ।
ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਟਵਿੱਟਰ ਵਾਰ ਤੇ ਬਾਦਲ ਨੇ ਕਿਹਾ ਕਾਂਗਰਸ ਬੀਜੇਪੀ ਦੇ ਨਾਲ ਰਲੀ ਹੋਈ ਹੈ ਅਤੇ ਉਨ੍ਹਾਂ ਨੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਸੀ ।  ਬਾਦਲ ਨੇ ਕਿਹਾ ਕਿ ਮੈਨੂੰ ਕਾਫੀ ਲੰਬੇ ਸਮੇਂ ਤੋਂ ਇਸ ਗੱਲ ਦਾ ਪਤਾ ਸੀ ਕਿ ਉਹ ਆਪਣੇ ਹੀ ਸੂਬੇ ਦੇ ਕਿਸਾਨਾਂ ਨਾਲ ਹੀ ਧੋਖਾ ਕਰ ਜਾਣਗੇ ਤੇ ਉਨ੍ਹਾਂ ਨੂੰ ਵੇਚ ਜਾਣਗੇ ਅਤੇ ਚੰਨੀ ਸਾਹਬ ਆਉਂਦਿਆਂ ਸਾਰ ਉਸ ਤਰ੍ਹਾਂ ਦੇ ਕਾਰਨਾਮੇ ਕਰਨਗੇ ਇਹ ਹੁਣ ਦੇਖਣ ਨੂੰ ਮਿਲ ਰਿਹਾ ਹੈ । 

 

 

 

 

 

ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਨਾਲ ਸਾਰੇ ਕਾਂਗਰਸੀ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਕਾਰਨ ਹੀ ਜਿੱਤੇ ਹਨ ਜੇਕਰ ਉਹ ਇਹ ਸੋਚਦੇ ਹਨ ਕਿ ਸਾਰਾ ਢੀਂਗਰਾ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਸੁੱਟ ਜਾਣਗੇ ਤੇ ਬਚਣਗੇ ਤਾਂ ਬਹੁਤ ਵੱਡੀ ਗਲਤਫਹਿਮੀ ਹੈ । ਬੀਬੀ ਬਾਦਲ ਨੇ ਕਿਹਾ ਕਿ ਰਹਿੰਦੇ 50 ਦਿਨਾਂ ਵਿੱਚ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ  2017 ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਲੈਣ ਨਹੀਂ ਉਹ ਲੋਕਾਂ ਕੋਲ ਨਾ ਜਾਣ ਇਸੇ ਕਰਕੇ ਲੋਕ ਉਨ੍ਹਾਂ ਤੋਂ ਸਵਾਲ ਪੁੱਛਦੇ ਹਨ ਅਤੇ ਕੁੱਟਮਾਰ ਤੇ ਉਤਰ ਆਏ ਹਨ ਤੇ ਹੁਣ ਉਨ੍ਹਾਂ ਨੂੰ ਭੱਜਣ ਨੂੰ ਥਾਂ ਨਹੀਂ ਲੱਭਣੀ ।

 

 

 

 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਝੂਠੇ ਲਾਰੇ ਲਾ ਰਹੀ ਹੈ ਕਿਉਂਕਿ ਚੰਨੀ ਸਾਹਿਬ ਨੂੰ ਪਤਾ ਹੈ ਕਿ ਹੁਣ ਸਿਰਫ਼ 40 ਦਿਨ ਰਹਿ ਗਈ ਹੈ ਉਸ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਜਾਣਾ ਹੈ ਤਾਂ ਜੋ ਮਨ ਵਿੱਚ ਆ ਰਿਹਾ ਹੈ ਉਹ ਬੋਲ ਰਹੇ ਹਨ  ।  ਉਨ੍ਹਾਂ ਕਿਹਾ ਕਿ ਹੁਣ ਲੋਕ ਬਹੁਤ ਸਮਝਦਾਰ ਹੋ ਗਏ ਹਨ ਇਨ੍ਹਾਂ ਝੂਠੇ ਲਾਰਿਆਂ ਚ ਨਹੀਂ ਆਉਣ ਵਾਲੇ ਤੇ 2022 ਚੋਣਾ  ਵਿੱਚ ਮੂੰਹ ਤੋੜ ਜਵਾਬ ਦੇਣਗੇ ।

 

 

 

 

ਬਠਿੰਡਾ ਵਿਖੇ ਕਿਸਾਨਾਂ ਦੀ ਨਰਮੇ ਦੀ ਹੋਈ ਫ਼ਸਲ ਤਬਾਹ ਤੇ ਬਾਦਲ ਨੇ ਕਿਹਾ ਕਿ ਹੁਣ ਕਰੋੜਾਂ ਦੀ ਹੋਰਡਿੰਗਜ਼ ਲਾ ਕੇ ਚੰਨੀ ਸਾਫ਼ ਝੂਠ ਦਾ ਪ੍ਰਚਾਰ ਕਰ ਰਹੇ ਹਨ ਅਜੇ ਤੱਕ ਕਿਸੇ ਨੂੰ ਵੀ ਮੁਆਵਜ਼ਾ ਨਹੀਂ ਮਿਲਿਆ । ਉਨ੍ਹਾਂ ਕਿਹਾ ਕਿ ਅੰਮ੍ਰਿਤਸਰ , ਮੋਗਾ ਤੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਹੋਰਡਿੰਗ ਲਾ ਕੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਵਾਹ ਵਾਹ ਸਰਕਾਰ ਨੇ ਕਿੰਨਾ ਕੰਮ ਕੀਤਾ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ ਅਜੇ ਤੱਕ ਕਿਸੇ ਨੂੰ ਵੀ ਮੁਆਵਜ਼ਾ ਨਹੀਂ ਮਿਲਿਆ ।

 

 

 

 

ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਨਿਕੰਮਾ ਦੱਸਦੇ ਹੋਏ ਕਿਹਾ ਕਿ ਇਸ ਤੋਂ ਨਿਕੰਮਾ ਬੰਦਾ ਹੋਰ ਕੌਣ ਹੋ ਸਕਦੈ ਜਿਸ ਨੇ ਅੱਧਾ ਪੰਜਾਬ ਕੇਂਦਰ ਦੇ ਹਵਾਲੇ ਕਰ ਦਿੱਤਾ । 

Trending news