Chandigarh Railway Station News: ਹਰਿਆਣਾ ਵਲੋਂ ਚੰਡੀਗੜ੍ਹ ’ਚ ਵੱਖਰੀ ਵਿਧਾਨ ਸਭਾ ਬਣਾਏ ਜਾਣ ਦਾ ਮੁੱਦਾ ਹਾਲੇ ਸੁਲਝਿਆ ਨਹੀਂ ਕਿ ਹੁਣ ਨਵਾਂ ਬਖੇੜਾ ਸ਼ੁਰੂ ਹੋ ਗਿਆ ਹੈ। 


COMMERCIAL BREAK
SCROLL TO CONTINUE READING


ਦਰਅਸਲ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ (Gian Chand Gupta) ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਮ ਚੰਡੀਗੜ੍ਹ-ਪੰਚਕੂਲਾ ਕੀਤੇ ਜਾਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। 



ਉਨ੍ਹਾਂ ਕੇਂਦਰ ਨੂੰ ਲਿਖੇ ਪੱਤਰ ’ਚ ਰੇਲ ’ਚ ਸਫ਼ਰ ਕਰਨ ਵਾਲਿਆਂ ਦੀ ਦਿੱਕਤ ਦਾ ਜ਼ਿਕਰ ਕਰਦਿਆਂ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪਹੁਚੰਣ ਮੌਕੇ ਯਾਤਰੀ ਦੁਬਿਧਾ ’ਚ ਰਹਿੰਦੇ ਹਨ। ਉਨ੍ਹਾਂ ਨੂੰ ਜਾਣਕਾਰੀ ਨਹੀਂ ਹੁੰਦੀ ਕਿ ਉਹ ਪੰਚਕੂਲਾ ਪਹੁੰਚ ਚੁੱਕੇ ਹਨ, ਜਿਸਦੇ ਚੱਲਦਿਆਂ ਉਹ ਕਈ ਵਾਰ ਗਲਤੀ ਨਾਲ ਕਾਲਕਾ ਪਹੁੰਚ ਜਾਂਦੇ ਹਨ। 



ਹਰਿਆਣਾ ਦੇ ਸਪੀਕਰਨ ਦੇ ਦੱਸਿਆ ਕਿ ਉਹ ਇਸ ਸਬੰਧ ’ਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੇਸ਼ਣਵ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ, ਜਿਸ ’ਚ ਮੰਤਰੀ ਨੇ ਕਿਹਾ ਸੀ ਕਿ ਰਾਜ ਸਰਕਾਰ ਵਲੋਂ ਇਸ ਸਬੰਧੀ ਪ੍ਰਸਤਾਵ ਤਿਆਰ ਕਰ ਭੇਜਿਆ ਜਾਵੇ। 
ਇਸ ਤੋਂ ਇਲਾਵਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਰੇਲ ਮੰਤਰਾਲੇ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਨਾਮ ਬਦਲਕੇ ਚੰਡੀਗੜ੍ਹ-ਪੰਚਕੂਲਾ (Chandigarh-Panchkula) ਰੇਲਵੇ ਸਟੇਸ਼ਨ ਰੱਖੇ ਜਾਣ ਲਈ ਪੱਤਰ ਲਿਖਿਆ ਹੈ। 



ਗਿਆਨ ਚੰਦ ਗੁਪਤਾ ਨੇ ਕਿਹਾ ਕਿ ਯਾਤਰੀਆਂ ਦੀ ਸਹੂਲਤ ਲਈ ਪੰਚਕੂਲਾ ਪ੍ਰਸ਼ਾਸਨ ਦੁਆਰਾ 24 ਘੰਟੇ ਰਿਜ਼ਰਵੇਸ਼ਨ ਕਾਊਂਟਰ ਬਣਾਇਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੰਚਕੂਲਾ ਵਲੋਂ ਵੇਟਿੰਗ ਲਾਊਂਜ, ਪਾਰਕਿੰਗ ਅਤੇ ਹੋਰ ਸੁਵਿਧਾਵਾਂ ਯਾਤਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜੋ ਚੰਡੀਗੜ੍ਹ ਪ੍ਰਸ਼ਾਸਨ ਹਾਲ ਦੀ ਘੜੀ ਯਾਤਰੀਆਂ ਨੂੰ ਦੇ ਰਿਹਾ ਹੈ। 
ਉਨ੍ਹਾਂ ਕਿਹਾ ਕਿ ਪੰਚਕੂਲਾ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਨਾਲ ਬਿਹਤਰ ਢੰਗ ਨਾਲ ਜੋੜਨ ਲਈ ਰੇਲਵੇ ਲਾਈਨ ਦੇ ਹੇਠਾਂ ਤੋਂ ਪੁੱਲ (Under Bridge) ਬਣਾਇਆ ਜਾਣਾ ਚਾਹੀਦਾ ਹੈ। 


ਇਹ ਵੀ ਪੜ੍ਹੋ:  VIP Culture ’ਤੇ CM ਮਾਨ ਦੀ ਕੈਂਚੀ, ਮੰਤਰੀ ਜਾਂ ਅਫ਼ਸਰ ਹੁਣ ਨਹੀਂ ਠਹਿਰਣਗੇ ਪ੍ਰਾਈਵੇਟ ਹੋਟਲਾਂ ’ਚ