ਸੁਣਵਾਈ ਤਾਂ ਹੋਈ ਪਰ ਨਹੀਂ ਖੁੱਲ ਸਕੀ ਡਰੱਗ ਮਾਮਲੇ ਦੀ ਫਾਈਲ!
Advertisement

ਸੁਣਵਾਈ ਤਾਂ ਹੋਈ ਪਰ ਨਹੀਂ ਖੁੱਲ ਸਕੀ ਡਰੱਗ ਮਾਮਲੇ ਦੀ ਫਾਈਲ!

ਪੰਜਾਬ ਹਰਿਆਣਾ ਹਾਈਕੋਰਟ 'ਚ 6 ਹਜ਼ਾਰ ਕਰੋੜ ਰੁਪਏ ਦੇ ਡਰੱਗਜ਼ ਮਾਮਲੇ ਦੀ ਸੁਣਵਾਈ ਹੋਈ। ਹਾਲਾਂਕਿ ਅੱਜ ਵੀ ਰਿਪੋਰਟ ਨਹੀਂ ਖੁੱਲ੍ਹੀ। ਮਾਮਲੇ ਦੀ ਅਗਲੀ ਸੁਣਵਾਈ 6 ਦਸੰਬਰ ਨੂੰ ਹੋਵੇਗੀ। 

ਸੁਣਵਾਈ ਤਾਂ ਹੋਈ ਪਰ ਨਹੀਂ ਖੁੱਲ ਸਕੀ ਡਰੱਗ ਮਾਮਲੇ ਦੀ ਫਾਈਲ!

ਨੀਤਿਕਾ ਮਹੇਸ਼ਵਰੀ/ਚੰਡੀਗੜ:  ਪੰਜਾਬ ਹਰਿਆਣਾ ਹਾਈਕੋਰਟ 'ਚ 6 ਹਜ਼ਾਰ ਕਰੋੜ ਰੁਪਏ ਦੇ ਡਰੱਗਜ਼ ਮਾਮਲੇ ਦੀ ਸੁਣਵਾਈ ਹੋਈ। ਹਾਲਾਂਕਿ ਅੱਜ ਵੀ ਰਿਪੋਰਟ ਨਹੀਂ ਖੁੱਲ੍ਹੀ। ਮਾਮਲੇ ਦੀ ਅਗਲੀ ਸੁਣਵਾਈ 6 ਦਸੰਬਰ ਨੂੰ ਹੋਵੇਗੀ। ਦਰਅਸਲ ਬੈਂਚ ਬਦਲਣ ਕਾਰਨ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਸੀ। ਬਿਕਰਮ ਮਜੀਠੀਆ ਦੀ ਅਰਜ਼ੀ ਦੀ ਸੁਣਵਾਈ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਵਿਰੋਧ ਜਤਾਇਆ।ਅਦਾਲਤ ਨੇ ਕਿਹਾ ਕਿ ਪਹਿਲਾਂ ਮਜੀਠੀਆ ਦੇ ਵਕੀਲ ਦਾ ਪੱਖ ਸੁਣਿਆ ਜਾਵੇਗਾ, ਉਸ ਤੋਂ ਬਾਅਦ ਸਰਕਾਰ ਵਿਰੋਧ ਕਰ ਸਕਦੀ ਹੈ।

WATCH LIVE TV

ਇਸ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ । ਮਜੀਠੀਆ ਨੇ ਇਸ ਮਾਮਲੇ ਵਿੱਚ ਖੁਦ ਨੂੰ ਧਿਰ ਬਣਾਉਣ ਦੀ ਮੰਗ ਕੀਤੀ।
ਆਪਣੀ ਅਰਜ਼ੀ ਵਿਚ ਮਜੀਠੀਆ ਨੇ ਕਿਹਾ ਕਿ ਕਿਹਾ ਕਿ ਗ੍ਰਹਿ ਵਿਭਾਗ ਨੂੰ ਦੇਖ ਰਹੇ ਰੰਧਾਵਾ ਅਤੇ ਕਾਂਗਰਸ ਪ੍ਰਧਾਨ ਸਿੱਧੂ ਵਾਰ-ਵਾਰ ਉਨ੍ਹਾਂ ਦਾ ਨਾਂ ਲੈ ਰਹੇ ਹਨ। ਇਸ ਲਈ ਰਿਪੋਰਟ ਖੋਲ੍ਹਣ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਵੀ ਸੁਣਿਆ ਜਾਣਾ ਚਾਹੀਦਾ ਹੈ। ਸਿੱਧੂ ਕਈ ਵਾਰ ਕਹਿ ਚੁੱਕੇ ਹਨ ਕਿ ਮਜੀਠੀਆ ਦਾ ਨਾਂ STF ਰਿਪੋਰਟ ਦੇ ਪਹਿਲੇ ਪੰਨੇ 'ਤੇ ਹੈ।

ਦੂਜੇ ਪਾਸੇ ਗ੍ਰਹਿ ਮੰਤਰੀ ਰੰਧਾਵਾ ਸੁਣਵਾਈ ਤੋਂ ਪਹਿਲਾਂ ਭਰੋਸਾ ਜਤਾ ਚੁੱਕੇ ਸਨ ਕਿ ਅੱਜ ਅਦਾਲਤ ਵਿਚ ਡਰੱਗ ਮਾਮਲੇ ਦੀ ਫਾਈਲ ਖੁੱਲੇਗੀ ਅਤੇ ਮਜੀਠੀਆ ਦਾ ਨਾਂ ਲਏ ਬਿਨ੍ਹਾਂ ਉਹਨਾਂ ਕਿਹਾ ਸੀ ਕਿ ਅੱਜ ਵੱਡੀ ਮੱਛੀ ਦਾ ਨਾਂ ਉਜਾਗਰ ਹੋਵੇਗਾ।  ਸਿੱਧੂ ਵੱਲੋਂ ਵੀ ਲਗਾਤਾਰ ਡਰੱਗ ਮਾਮਲੇ ਦਾ ਨਿਪਟਾਰਾ ਕਰਨ ਲਈ ਆਪਣੀ ਸਰਕਾਰ 'ਤੇ ਦਬਾਅ ਪਾਇਆ ਜਾ ਰਿਹਾ ਹੈ।

Trending news