ਇਥੇ ਆ ਕੇ ਹੋਇਆ ਪਿਆਰ ਦਾ ਖ਼ੌਫਨਾਕ ਅੰਤ!
X

ਇਥੇ ਆ ਕੇ ਹੋਇਆ ਪਿਆਰ ਦਾ ਖ਼ੌਫਨਾਕ ਅੰਤ!

ਦਰਅਸਲ ਨਵਨਿੰਦਰਪਾਲ ਸਿੰਘ ਨੇ ਸ਼ਾਪਿੰਗ ਦੇ ਬਹਾਨੇ ਛਿੰਦਰਪਾਲ ਨੂੰ ਪਟਿਆਲੇ ਬੁਲਾਇਆ ਅਤੇ ਫਿਰ ਖੁਰਦ ਬੁਰਦ ਕਰ ਦਿੱਤਾ।ਇਸ ਮਾਮਲੇ ਵਿਚ ਖੁਲਾਸਾ ਉਦੋਂ ਹੋਇਆ ਜਦੋਂ ਲੜਕੀ ਦੇ ਪਿਤਾ ਨੇ ਪੁਲਿਸ ਵਿਚ ਛਿੰਦਰਪਾਲ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ

ਇਥੇ ਆ ਕੇ ਹੋਇਆ ਪਿਆਰ ਦਾ ਖ਼ੌਫਨਾਕ ਅੰਤ!

ਚੰਡੀਗੜ: ਬਠਿੰਡਾ ਦੀ ਛਿੰਦਰਪਾਲ ਕੌਰ ਅਤੇ ਪਟਿਆਲਾ ਦਾ ਨਵਨਿੰਦਰਪਾਲ ਸਿੰਘ ਦੋਵੇਂ 20 ਅਕਤੂਬਰ ਨੂੰ ਵਿਆਹ ਦੇ ਬੱਧਨ ਵਿਚ ਬੱਝਣ ਜਾ ਰਹੇ ਸਨ।ਪਰ ਵਿਆਹ ਤੋਂ ਅਚਾਨਕ 5 ਦਿਨ ਪਹਿਲਾਂ ਛਿੰਦਰਪਾਲ ਕੌਰ ਹੋ ਜਾਂਦੀ ਹੈ ਲਾਪਤਾ।ਉਸਨੂੰ ਲਾਪਤਾ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਨਵਨਿੰਦਰਪਾਲ ਸਿੰਘ ਹੀ ਸੀ।

ਦਰਅਸਲ ਨਵਨਿੰਦਰਪਾਲ ਸਿੰਘ ਨੇ ਸ਼ਾਪਿੰਗ ਦੇ ਬਹਾਨੇ ਛਿੰਦਰਪਾਲ ਨੂੰ ਪਟਿਆਲੇ ਬੁਲਾਇਆ ਅਤੇ ਫਿਰ ਖੁਰਦ ਬੁਰਦ ਕਰ ਦਿੱਤਾ।ਇਸ ਮਾਮਲੇ ਵਿਚ ਖੁਲਾਸਾ ਉਦੋਂ ਹੋਇਆ ਜਦੋਂ ਲੜਕੀ ਦੇ ਪਿਤਾ ਨੇ ਪੁਲਿਸ ਵਿਚ ਛਿੰਦਰਪਾਲ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ।ਉਸਦਾ ਮੰਗੇਤਰ ਪਰਿਵਾਰ ਨੂੰ ਇਹ ਕਹਿੰਦਾ ਰਿਹਾ ਕਿ ਛਿੰਦਰ ਉਸ ਨਾਲ ਲੜ ਕੇ ਕਿਧਰੇ ਚੱਲੀ ਗਈ ਹੈ ਅਤੇ ਆਪਣਾ ਫੋਨ ਉਸ ਕੋਲ ਛੱਡ ਗਈ ਹੈ।

WATCH LIVE TV

ਪੁਲਿਸ ਵੱਲੋਂ ਸ਼ੱਕ ਦੀ ਸੂਈ ਲੜਕੇ ਨਵਨਿੰਦਰਪਾਲ ਸਿੰਘ 'ਤੇ ਘੁੰਮੀ ਅਤੇ ਸਖ਼ਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਛਿੰਦਰਪਾਲ ਕੌਰ ਨੂੰ ਮਾਰ ਕੇ ਉਸਦੀ ਲਾਸ਼ ਨੂੰ ਆਪਣੇ ਘਰ ਅੰਦਰ ਹੋ 4 ਫੁੱਟ ਡੂੰਘੇ ਟੋਏ ਵਿਚ ਦੱਬਿਆ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਉਹ ਤੋਂ ਹੀ ਵਿਆਹਿਆ ਹੋਇਆ ਸੀ ਅਤੇ ਇਸ ਵਿਆਹ ਤੋਂ ਬਚਣ ਲਈ ਹੀ ਉਸਨੇ ਛਿੰਦਰਪਾਲ ਕੌਰ ਨੂੰ ਆਪਣੇ ਰਸਤੇ ਵਿਚੋਂ ਹਟਾਇਆ।

Trending news