ਪਠਾਨਕੋਟ ਬੰਬ ਬਲਾਸਟ ਤੋਂ ਬਾਅਦ ਗ੍ਰਹਿ ਮੰਤਰੀ ਦੀ ਹਾਈਲੇਵਲ ਮੀਟਿੰਗ
Advertisement

ਪਠਾਨਕੋਟ ਬੰਬ ਬਲਾਸਟ ਤੋਂ ਬਾਅਦ ਗ੍ਰਹਿ ਮੰਤਰੀ ਦੀ ਹਾਈਲੇਵਲ ਮੀਟਿੰਗ

ਸਰਹੱਦੀ ਖੇਤਰਾਂ ਚ ਜਿਹੜੇ ਹੈਂਡ ਗ੍ਰਨੇਡ ਮਿਲ ਰਹੇ ਹਨ ਅਤੇ ਜਿਹੜਾ ਪਠਾਨਕੋਟ 'ਚ ਬਲਾਸਟ ਹੋਇਆ ਉਸ ਨੂੰ ਲੈ ਕੇ ਅਹਿਮ ਬੈਠਕ  ਸੱਦੀ ਗਈ ਸੀ।

ਪਠਾਨਕੋਟ ਬੰਬ ਬਲਾਸਟ ਤੋਂ ਬਾਅਦ ਗ੍ਰਹਿ ਮੰਤਰੀ ਦੀ ਹਾਈਲੇਵਲ ਮੀਟਿੰਗ

ਪਰਮਬੀਰ ਔਲਖ/ਅੰਮ੍ਰਿਤਸਰ:  ਪਠਾਨਕੋਟ ਵਿਚ ਏਅਰ ਫੋਰਸ ਸਟੇਸ਼ਨ 'ਤੇ ਧਮਾਕੇ ਤੋਂ ਬਾਅਦ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਹਾਈ ਲੇਵਲ ਮੀਟਿੰਗ ਕੀਤੀ।ਜਿਸਦੇ ਵਿਚ ਬਾਰਡਰ ਰੇਂਜ ਜਲੰਧਰ ਅਤੇ ਤਰਨਤਾਰਨ ਦੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ। 

ਦੱਸ ਦਈਏ ਕਿ ਸਰਹੱਦੀ ਖੇਤਰਾਂ ਚ ਜਿਹੜੇ ਹੈਂਡ ਗ੍ਰਨੇਡ ਮਿਲ ਰਹੇ ਹਨ ਅਤੇ ਜਿਹੜਾ ਪਠਾਨਕੋਟ 'ਚ ਬਲਾਸਟ ਹੋਇਆ ਉਸ ਨੂੰ ਲੈ ਕੇ ਅਹਿਮ ਬੈਠਕ  ਸੱਦੀ ਗਈ ਸੀ। ਉਹਨਾਂ ਦੱਸਿਆ ਕਿ ਪੰਜਾਬ ਵਿਚ 90 ਹਜ਼ਾਰ ਦੇ ਕਰੀਬ ਪੁਲਿਸ ਕਰਮਚਾਰੀ ਕੰਮ ਕਰ ਰਹੇ ਹਨ।ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਜਲਦੀ ਫੜਿਆ ਜਾਵੇਗਾ, ਜਲਦੀ ਹੀ ਸਾਰੇ ਸ਼ਹਿਰ ਕੈਮਰਿਆਂ ਨਾਲ ਲੈਸ ਕਰ ਦਿੱਤੇ ਜਾਣਗੇ । ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜੀ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ,ਪੀਸੀਆਰ ਦੀਆਂ ਗੱਡੀਆਂ ਵੀ ਸ਼ਹਿਰਾਂ ਦੇ ਵਿਚ ਵਧਾਈਆਂ ਜਾਣਗੀਆਂ। 

ਸਰਹੱਦੀ ਖੇਤਰਾਂ ਦੇ ਵਿੱਚ ਨਸ਼ਾ ਤਸਕਰੀ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਵੀ ਅੱਜ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਕਿਸ ਤਰ੍ਹਾਂ ਇਸ ਨੂੰ ਨੱਥ ਪਾਈ ਜਾਵੇ,ਨਸ਼ਿਆਂ ਨੂੰ ਲੈ ਕੇ ਪੁਲਿਸ ਵੱਲੋਂ ਜ਼ੀਰੋ ਟੌਲਰੈਂਸ 'ਤੇ ਕੰਮ ਕੀਤਾ ਜਾਵੇਗਾ। ਦੋ ਦਿਨਾਂ ਦੇ ਵਿੱਚ ਵਿੱਚ ਵੱਡੇ ਡਰੱਗ ਡੀਲਰਾਂ ਦੀ ਪੁਲੀਸ ਵੱਲੋਂ ਲਿਸਟ ਮੰਗੀ ਗਈ ਜਲਦੀ ਕਾਰਵਾਈ ਹੋਵੇਗੀ।ਡਰੱਗ ਡੀਲਰਾਂ ਦੀਆਂ ਲਿਸਟਾਂ ਮੀਡੀਆ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ, ਰੇਹੜੀ ਫੜ੍ਹੀ ਵਾਲਿਆਂ ਦੇ ਜਲਦੀ ਹੀ ਆਧਾਰ ਕਾਰਡ ਚੈੱਕ ਕੀਤੇ ਜਾਣਗੇ।  

ਉਹਨਾਂ ਦਾਅਵਾ ਕੀਤਾ ਹੈ ਕਿ ਪਠਾਨਕੋਟ ਦੇ ਵਿੱਚ ਜੋ ਹਾਦਸਾ ਵਾਪਰਿਆ ਉਸ ਨੂੰ ਲੈ ਕੇ ਜਲਦ ਦੋਸ਼ੀਆਂ ਨੂੰ ਫੜਿਆ ਜਾਵੇਗਾ।

ਪੰਜਾਬ ਪੁਲੀਸ 'ਤੇ ਕਿਸੇ ਵੀ ਅਧਿਕਾਰੀ ਨੂੰ ਡਿਊਟੀ 'ਚ ਕੁਤਾਹੀ ਵਰਤਣ 'ਤੇ ਬਖ਼ਸ਼ਿਆ ਨਹੀਂ ਜਾਵੇਗਾ।ਕੇਂਦਰ ਦੀਆਂ ਏਜੰਸੀਆਂ ਅਤੇ ਪੰਜਾਬ ਪੁਲਸ ਮਿਲ ਕੇ ਪਠਾਨਕੋਟ ਬਲਾਸਟ ਦੀ ਜਾਂਚ ਕਰ ਰਹੀ ਹੈ।

 

WATCH LIVE TV

Trending news