ਕਰਵਾਚੌਥ ਦੇ ਮੱਦੇਨਜ਼ਰ ਪਟਿਆਲਾ ਸ਼ਹਿਰ 'ਚ ਲੱਗੀਆਂ ਰੌਣਕਾਂ
Advertisement

ਕਰਵਾਚੌਥ ਦੇ ਮੱਦੇਨਜ਼ਰ ਪਟਿਆਲਾ ਸ਼ਹਿਰ 'ਚ ਲੱਗੀਆਂ ਰੌਣਕਾਂ

ਇਸ ਤਿਉਹਾਰ ਦੇ ਨਾਲ ਵੀਰੋ ਕੁੜੀ ਦਿਨ ਕਹਾਣੀ ਪ੍ਰਚਲਿਤ ਹੈ।ਸਵੇਰੇ ਸੂਰਜ ਛਿੱਪਣ ਤੋਂ ਪਹਿਲਾਂ ਇਸ ਵਰਤ ਦੀ ਸ਼ੁਰੂਆਤ ਹੁੰਦੀ ਹੈ ਅਤੇ ਰਾਤ ਨੂੰ ਚੰਦਰਮਾਂ ਨਿਕਲਣ ਤੱਕ ਇਹ ਵਰਤ ਰੱਖਿਆ ਜਾਂਦਾ ਹੈ।

ਕਰਵਾਚੌਥ ਦੇ ਮੱਦੇਨਜ਼ਰ ਪਟਿਆਲਾ ਸ਼ਹਿਰ 'ਚ ਲੱਗੀਆਂ  ਰੌਣਕਾਂ

ਪਟਿਆਲਾ (ਬਲਿੰਦਰ ਸਿੰਘ): ਪਤੀ ਪਤਨੀ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਕਰਵਾ ਚੌਥ।ਸੁਹਾਗਣਾ ਦੀ ਆਸ ਅਤੇ ਉਮੀਦ ਦੇ ਤਿਉਹਾਰ ਕਰਵਾ ਚੌਥ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੀਆਂ ਹਨ।ਪਤੀ ਦੀ ਲੰਮੀਂ ਉਮਰ ਲਈ ਵਰਤ ਰੱਖਣ ਵਾਲੀਆਂ ਔਰਤਾਂ ਸੱਜ-ਧੱਜ ਕੇ ਇਸ ਦਿਨ ਆਪਣੀ ਦਿਲ ਦੀ ਰੀਝ ਪੂਰੀ ਕਰਦੀਆਂ ਹਨ।

ਕਰਵਾ ਚੌਥ ਦੀ ਰੌਣਕ ਬਜ਼ਾਰਾਂ ਵਿਚ ਕੁਝ ਦਿਨ ਪਹਿਲਾਂ ਹੀ ਵੇਖਣ ਨੂੰ ਮਿਲ ਜਾਂਦੀ ਹੈ।ਮਹਿੰਦੀ ਲਗਵਾਉਣੀ,ਚੂੜੀਆਂ ਪਾਉਣ ਅਤੇ ਸੱਜ ਧੱਜ ਕੇ ਰਹਿਣਾ ਇਸ ਦਿਨ ਔਰਤਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ।

ਇਸ ਤਿਉਹਾਰ ਦੇ ਨਾਲ ਵੀਰੋ ਕੁੜੀ ਦਿਨ ਕਹਾਣੀ ਪ੍ਰਚਲਿਤ ਹੈ।ਸਵੇਰੇ ਸੂਰਜ ਛਿੱਪਣ ਤੋਂ ਪਹਿਲਾਂ ਇਸ ਵਰਤ ਦੀ ਸ਼ੁਰੂਆਤ ਹੁੰਦੀ ਹੈ ਅਤੇ ਰਾਤ ਨੂੰ ਚੰਦਰਮਾਂ ਨਿਕਲਣ ਤੱਕ ਇਹ ਵਰਤ ਰੱਖਿਆ ਜਾਂਦਾ ਹੈ।ਚੰਦਰਮਾ ਨੂੰ ਅਰਕ ਦੇਣ ਤੋਂ ਬਾਅਦ ਹੀ ਭੋਜਨ ਦਾ ਨਿਵਾਲਾ ਲਿਆ ਜਾਂਦਾ ਹੈ।ਇਸ ਤੋਂ ਪਹਿਲਾਂ ਸ਼ਾਮ ਨੂੰ ਕਰਵਾ ਚੌਥ ਦੀ ਪੂਜਾ ਕੀਤੀ ਜਾਂਦੀ ਹੈ।ਜਿਸ ਵਿਚ ਵਰਤ ਨਾਲ ਸਬੰਧਿਤ ਕਥਾ ਸੁਣਾਈ ਜਾਂਦੀ ਹੈ।

WATCH LIVE TV

ਕਰਵਾ ਚੌਥ ਦੇ ਮੱਦੇਨਜ਼ਰ ਦੇਸ਼ ਭਰ ਵਿਚ ਬਜ਼ਾਰਾਂ ਅੰਦਰ ਰੌਣਕ ਵੇਖਣ ਨੂੰ ਮਿਲ ਰਹੀ ਹੈ। ਪਟਿਆਲਾ ਤੋਂ ਵੀ ਕਰਵਾ ਚੌਥ ਦੀ ਰੌਣਕ ਦੀਆਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ।ਜਿਥੇ ਬਜ਼ਾਰਾਂ ਵੀ ਬੀਬੀਆਂ ਦੀ ਭੀੜ ਉਮੜੀ ਹੋਈ ਹੈ।ਜੋ ਕਰਵਾ ਚੌਥ ਦੇ ਰੀਤ ਰਿਵਾਜ਼ ਪੂਰੇ ਕਰਨ ਲਈ ਬਜ਼ਾਰਾਂ ਦੀ ਰੌਣਕ ਵਧਾ ਰਹੀਆਂ ਹਨ।

Trending news