ਖੌਫ਼ਨਾਕ! ਇੱਥੇ ਕਬਰ 'ਚੋਂ ਬਾਹਰ ਨਿਕਲ ਆਏ ਮੁਰਦੇ, ਇਨਸਾਨਾਂ ਦੇ ਜਾਣ ਉੱਤੇ ਲਗਾ ਬੈਨ
X

ਖੌਫ਼ਨਾਕ! ਇੱਥੇ ਕਬਰ 'ਚੋਂ ਬਾਹਰ ਨਿਕਲ ਆਏ ਮੁਰਦੇ, ਇਨਸਾਨਾਂ ਦੇ ਜਾਣ ਉੱਤੇ ਲਗਾ ਬੈਨ

ਤੁਸੀਂ ਕਈ ਡਰਾਉਣੀ ਥਾਵਾਂ ਬਾਰੇ ਕਈ ਵਾਰ ਸੁਣਿਆ ਹੋਵੇਗਾ ਜਾਂ ਹੋ ਸਕਦਾ ਹੈ ਤੁਸੀਂ ਉੱਥੇ ਗਏ ਵੀ ਹੋਵੋਂ। ਪਰ ਇਸ ਖੌਫ਼ਨਾਕ ਥਾਂ ਬਾਰੇ ਜਾਣਕੇ ਤੁਹਾਡੇ ਹੋਸ਼ ਉੱਡ ਜਾਣਗੇ 

ਖੌਫ਼ਨਾਕ! ਇੱਥੇ ਕਬਰ 'ਚੋਂ ਬਾਹਰ ਨਿਕਲ ਆਏ ਮੁਰਦੇ, ਇਨਸਾਨਾਂ ਦੇ ਜਾਣ ਉੱਤੇ ਲਗਾ ਬੈਨ

ਲੰਦਨ: ਤੁਸੀਂ ਕਈ ਡਰਾਉਣੀ ਥਾਵਾਂ (Haunted Place) ਬਾਰੇ ਕਈ ਵਾਰ ਸੁਣਿਆ ਹੋਵੇਗਾ ਜਾਂ ਹੋ ਸਕਦਾ ਹੈ ਤੁਸੀਂ ਉੱਥੇ ਗਏ ਵੀ ਹੋਵੋਂ। ਪਰ ਇਸ ਖੌਫ਼ਨਾਕ (Haunted) ਥਾਂ ਬਾਰੇ ਜਾਣਕੇ ਤੁਹਾਡੇ ਹੋਸ਼ ਉੱਡ ਜਾਣਗੇ । ਦੁਨੀਆ ਵਿੱਚ ਇੱਕ ਅਜਿਹਾ ਟਾਪੂ ਹੈ, ਜਿੱਥੇ ਹਰ ਪਾਸੇ ਲਾਸ਼ਾਂ ਦਾ ਢੇਰ ਹੀ ਵਿਖਾਈ ਦਿੰਦਾ ਹੈ। ਜਿੱਥੇ ਤੱਕ ਨਜ਼ਰ  ਜਾਂਦੀ ਹੈ, ਮਨੁੱਖੀ ਕੰਕਾਲ ਹੀ ਨਜ਼ਰ ਆਉਂਦੇ ਹਨ।  

ਇਸ ਜਗ੍ਹਾ ਤੇ ਹੈ ਇਹ ਡਰਾਉਣਾ ਟਾਪੂ

ਸਸੈਕਸ ਲਾਇਵ ਦੀ ਇੱਕ ਰਿਪੋਰਟ ਮੁਤਾਬਕ,  ਇਹ ਡਰਾਉਣਾ ਟਾਪੂ UK ਵਿੱਚ  Medway ਨਦੀ ਦੇ ਵਿੱਚੋ-ਵਿੱਚ ਸਥਿਤ ਹੈ। ਇਸ ਟਾਪੂ ਦਾ ਨਾਮ ਡੈੱਡਮੈਨਜ਼ ਟਾਪੂ (Dead man's Island)ਹੈ। ਟਾਪੂ ਉੱਤੇ ਲਾਸ਼ਾਂ ਦਾ ਢੇਰ ਮਿਲਣ ਕਰਕੇ ਇਸ ਦਾ ਨਾਮ ਵੀ ਅਜਿਹਾ ਹੀ ਹੈ। 

ਟਾਪੂ ਉੱਤੇ ਕਿਵੇਂ ਆਏ ਇੰਨੇ ਕੰਕਾਲ
ਦੱਸ ਦਈਏ ਕਿ 200 ਸਾਲ ਪਹਿਲਾਂ ਇਸ ਟਾਪੂ ਉੱਤੇ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਦਫ਼ਨਾਇਆ ਜਾਂਦਾ ਸੀ, ਜਿਨ੍ਹਾਂ ਦੀ ਮੌਤ ਸ਼ਿੱਪ ਦੀ ਜੇਲ੍ਹ ਵਿੱਚ ਯਾਤਰਾ ਦੌਰਾਨ ਹੋ ਜਾਂਦੀ ਸੀ। ਸਮੁੰਦਰ ਵਿੱਚ ਆਏ ਤੂਫ਼ਾਨ ਕਰਕੇ ਟਾਪੂ ਪਾਣੀ ਵਿੱਚ ਡੁੱਬ ਗਿਆ। ਤੇ ਜਦੋਂ ਪਾਣੀ ਘੱਟ ਹੋਇਆ ਤਾਂ ਵੱਡੀ ਗਿਣਤੀ ਵਿੱਚ ਮਨੁੱਖੀ ਕੰਕਾਲ ਕਬਰਾਂ ਤੋਂ ਬਾਹਰ ਨਿਕਲ ਆਏ . 

ਟਾਪੂ ਉੱਤੇ ਹਰ ਪਾਸੇ ਹਨ ਕੰਕਾਲ ਹੀ ਕੰਕਾਲ 
ਇਸ ਟਾਪੂ ਉੱਤੇ ਹਰ ਪਾਸੇ ਕੰਕਾਲ ਹੀ ਕੰਕਾਲ ਵਿਖਾਈ ਦਿੰਦੇ ਹਨ। ਕਈ ਥਾਂ ਤਾਂ ਲੱਕੜ ਦੇ ਕਾਫਿਨ ਵੀ ਮਿਲੇ, ਜਿਸ ਵਿੱਚ ਰੱਖਕੇ ਲਾਸ਼ਾਂ ਨੂੰ ਦਫ਼ਨਾਇਆ ਗਿਆ ਸੀ। ਹਾਲ ਹੀ ਵਿੱਚ ਕੁੱਝ ਵਿਗਿਆਨੀਆਂ ਨੂੰ ਡੈੱਡਮੈਨਜ਼ ਟਾਪੂ  ਜਾਣ ਦੀ ਇਜਾਜ਼ਤ  ਦੇ ਦਿੱਤੀ ਗਈ ਹੈ। ਹਾਲਾਂਕਿ ਆਮ ਲੋਕਾਂ ਦੇ ਇੱਥੇ ਜਾਣ ਉੱਤੇ ਬੈਨ ਹੈ।  

ਫਿਲਹਾਲ ਡੈੱਡਮੈਨਜ਼ ਟਾਪੂ ਨੂੰ Ramsar Convention ਦੀ ਦੇਖਭਾਲ ਵਿੱਚ ਲੈ ਲਿਆ ਗਿਆ ਹੈ। ਜਿੱਥੇ ਵਿਗਿਆਨੀ ਸਟਡੀ ਕਰ ਰਹੇ ਹਨ

WATCH LIVE TV

Trending news