ਤੰਦੁਰਸਤ ਰਹਿਣਾ ਹੈ ਤਾਂ ਸਿੱਖੋਂ, ਪਿੰਡਾਂ ਵਾਲਿਆਂ ਤੋਂ ਵਲ੍ਹ
Advertisement

ਤੰਦੁਰਸਤ ਰਹਿਣਾ ਹੈ ਤਾਂ ਸਿੱਖੋਂ, ਪਿੰਡਾਂ ਵਾਲਿਆਂ ਤੋਂ ਵਲ੍ਹ

ਸਰੀਰਕ ਤੰਦਰੁਸਤੀ ਨਾ ਸਿਰਫ਼ ਸਿਹਤ ਬਲਕਿ ਦਿਮਾਗ ਦੀ ਵੀ ਹੁੰਦੀ ਹੈ ਕਿਉਕਿ ਬਿਨ੍ਹਾਂ ਸਰੀਰਕ ਤੰਦਰੁਸਤੀ ਤੋਂ ਤਾਂ ਦਿਮਾਗ ਵੀ ਨਹੀਂ ਚਲਦਾ। ਇਸ ਲਈ ਹਰ ਇੱਕ ਵਿਅਕਤੀ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਗੱਲ ਦੀ ਸੱਭ ਤੋਂ ਵੱਡੀ ਉਦਾਹਰਣ ਕੋਈ ਹੋਰ ਨੀ ਕਿਸਾਨ ਤੇ ਪਿੰਡਾਂ ਵਾਲੇ ਲੋਕ ਹੀ ਹਨ।ਜੇਕਰ ਕਿਸਾਨਾਂ ਦੀ ਸਮਰੱਥਾ ਦੀ ਜਾਂ ਤੰਦਰੁਸ

photo

ਚੰਡੀਗੜ੍ਹ : ਸਰੀਰਕ ਤੰਦਰੁਸਤੀ ਨਾ ਸਿਰਫ਼ ਸਿਹਤ ਬਲਕਿ ਦਿਮਾਗ ਦੀ ਵੀ ਹੁੰਦੀ ਹੈ ਕਿਉਕਿ ਬਿਨ੍ਹਾਂ ਸਰੀਰਕ ਤੰਦਰੁਸਤੀ ਤੋਂ ਤਾਂ ਦਿਮਾਗ ਵੀ ਨਹੀਂ ਚਲਦਾ। ਇਸ ਲਈ ਹਰ ਇੱਕ ਵਿਅਕਤੀ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਗੱਲ ਦੀ ਸੱਭ ਤੋਂ ਵੱਡੀ ਉਦਾਹਰਣ ਕੋਈ ਹੋਰ ਨੀ ਕਿਸਾਨ ਤੇ ਪਿੰਡਾਂ ਵਾਲੇ ਲੋਕ ਹੀ ਹਨ।ਜੇਕਰ ਕਿਸਾਨਾਂ ਦੀ ਸਮਰੱਥਾ ਦੀ ਜਾਂ ਤੰਦਰੁਸਤੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਨਾ ਤਾਂ ਕੋਈ ਬਿਮਾਰੀ ਹੁੰਦੀ ਹੈ ਨਾ ਕੋਈ ਦਿਮਾਗੀ ਕਮਜ਼ੋਰੀ। ਉਹਨਾਂ ਨੂੰ ਕੋਈ ਕਸਰਤ ਦੀ ਲੋੜ ਨਹੀਂ ਹੁੰਦੀ ਜਿਸ ਦੀ ਵਜ੍ਹਾ ਸਵੇਰੇ ਛੇਤੀ ਉੱਠਣਾ ਤੇ ਖੇਤਾਂ ਵਿੱਚ ਕੰਮ ਕਰਨਾ ਹੁੰਦਾ ਹੈ। ਪਰ ਜੇਕਰ ਗੱਲ ਕਰੀਏ ਸ਼ਹਿਰਾਂ ਵਾਲੇ ਲੋਕਾਂ ਦੀ ਤਾਂ ਉਹ ਕਦੇ ਵੀ ਕਿਸਾਨਾਂ ਤੇ ਪਿੰਡਾਂ ਵਾਲਿਆਂ ਦੀ ਕਦੇ ਵੀ ਨਕਲ ਨਹੀਂ ਕਰ ਸਕਦੇ।

ਜਿਸ ਕਾਰਨ ਉਹਨਾਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਦਾਂ ਹੈ ਜਿਵੇਂ ਕਿ ਸ਼ੂਗਰ, ਕੰਮ ਦੇ ਤਨਾਅ, ਬੇਚੈਨੀ ਦੀ ਭਾਵਨਾ, ਭਾਰ ਦਾ ਵਧਣਾ, ਹੱਡਾ ਵਿੱਚ ਦਰਦਾਂ ਦਾ ਵੱਧਣਾ ਆਦਿ। ਇਹਨਾਂ ਬਿਮਾਰੀਆਂ ਤੋਂ ਬਚਣ ਲਈ ਤੁਹਾਨੂੰ ਹਰ ਰੋਜ਼ ਸਵੇਰੇ ਉੱਠ ਕਿ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ਤੇ ਨਾਲ ਹੀ ਵਧੀਆ ਖਾਣਾ ਚਾਹੀਦਾ ਹੈ।

ਪਿੰਡਾਂ ਵਾਲਿਆ ਦੀ ਤਰ੍ਹਾ ਹੀ ਚੁਸਤੀ ਤੇ ਫੁਰਤੀ ਨਾਲ ਕੰਮ ਕਰਨੇ ਚਾਹੀਦੇ ਹਨ ਤਾਂ ਜੋ ਤੁਸੀਂ ਸਾਰਾ ਦਿਨ ਚੁਸਤ  ਰਹੋ ਤੇ ਦਿਮਾਗ ਵਿੱਚ ਵੀ ਤਨਾਅ ਘੱਟ ਰਹੇ।ਇਸ ਦੇ ਨਾਲ ਜਿਸ ਤਰ੍ਹਾਂ ਪਿੰਡਾਂ ਵਾਲੇ ਲੋਕ ਮਜ਼ਬੂਤ ਹੁੰਦੇ ਹਨ ਤੁਸੀਂ ਵੀ ਕਸਰਤ ਕਰਕੇ ਕਿਸਾਨਾਂ ਦੀ ਤਰ੍ਹਾਂ ਹੀ ਮਜ਼ਬੂਤ ਬਣ ਸਕਦੇ ਹੋ।

ਇਸ ਦੇ ਨਾਲ ਹੀ ਪਿੰਡਾਂ ਵਾਲੇ ਲੋਕਾਂ ਦੀ ਚਮੜੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਫੇਸ਼ਿਅਲ ਜਾਂ ਕੋਈ ਕਰੀਮ ਦੀ ਲੋੜ ਨਹੀਂ ਹੁੰਦੀ ਪਰ ਸ਼ਹਿਰਾਂ ਵਾਲੇ ਲੋਕ ਕੁਝ ਮਰਜ਼ੀ ਲਗਾ ਲੈਣ ਪਰ ਨਿਖ਼ਾਰ ਫਿਰ ਵੀ ਨਹੀ ਆਉਂਦਾ। ਇਸ ਲਈ ਪਿੰਡਾਂ ਵਾਲਿਆਂ ਦੀ ਤਰ੍ਹਾਂ ਸਹਿਤਮੰਦ ਨਹੀਂ ਸਗੋਂ ਸੋਹਣਾ ਵੀ ਬਣਨਾ ਚਾਹੀਦਾ ਹੈ ਮਨ ਤੋਂ ਵੀ ਤੇ ਤਨ ਤੋਂ ਵੀ।

Trending news