ਕਾਟੋ ਕਲੇਸ਼ ਦੇ ਦਰਮਿਆਨ CWC ਦੀ ਅਹਿਮ ਬੈਠਕ ਅੱਜ
X

ਕਾਟੋ ਕਲੇਸ਼ ਦੇ ਦਰਮਿਆਨ CWC ਦੀ ਅਹਿਮ ਬੈਠਕ ਅੱਜ

ਕਾਂਗਰਸ ਵਿਚ ਚੱਲ ਰਹੀ ਤੂੰ-ਤੂੰ ਮੈਂ-ਮੈਂ ਦੇ ਵਿਚਾਲੇ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ।ਇਸ ਬੈਠਕ ਦੇ ਵਿਚ ਲਖੀਮਪੁਰ ਖੀਰੀ ਘਟਨਾਕ੍ਰਮ,ਕਿਸਾਨ ਅੰਦੋਲਨ ਅਤੇ ਪੰਜ ਰਾਜਾਂ ਅੰਦਰ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਬਾਰੇ ਚਰਚਾਵਾਂ ਦੀਆਂ ਕਿਆਸ ਅਰਾਈਆਂ ਤੇਜ਼ ਹਨ।

ਕਾਟੋ ਕਲੇਸ਼ ਦੇ ਦਰਮਿਆਨ CWC ਦੀ ਅਹਿਮ ਬੈਠਕ ਅੱਜ

ਚੰਡੀਗੜ: ਕਾਂਗਰਸ ਵਿਚ ਚੱਲ ਰਹੀ ਤੂੰ-ਤੂੰ ਮੈਂ-ਮੈਂ ਦੇ ਵਿਚਾਲੇ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ।ਇਸ ਬੈਠਕ ਦੇ ਵਿਚ ਲਖੀਮਪੁਰ ਖੀਰੀ ਘਟਨਾਕ੍ਰਮ,ਕਿਸਾਨ ਅੰਦੋਲਨ ਅਤੇ ਪੰਜ ਰਾਜਾਂ ਅੰਦਰ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਬਾਰੇ ਚਰਚਾਵਾਂ ਦੀਆਂ ਕਿਆਸ ਅਰਾਈਆਂ ਤੇਜ਼ ਹਨ।

ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੇ ਪ੍ਰਧਾਨ ਦੇੁ ਅਹੁੱਦੇ ਵਜੋਂ ਚੋਣਾਂ ਦੀ ਪੇਸ਼ਕਸ਼ ਵੀ ਕੀਤੀ ਜਾ ਸਕਦੀ ਹੈ।ਦੱਸ ਦਈਏ ਕਿ ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ ਕਲੇਸ਼ ਦਰਮਿਆਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਬੁਲਾਉਣ ਦਾ ਸੱਦਾ ਦਿੱਤਾ ਸੀ।ਖਾਸ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਵੱਈਏ ਅਤੇ ਅਸਤੀਫ਼ੇ ਉੱਤੇ ਖਾਸ ਤੌਰ ’ਤੇ ਚਰਚਾ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਕਾਂਗਰਸ ਕੋਲ ਪਿਛਲੇ ਲੰਬੇ ਸਮੇਂ ਤੋਂ ਸਥਾਈ ਪ੍ਰਧਾਨ ਨਹੀਂ ਹੈ। ਰਾਹੁਲ ਗਾਂਧੀ ਵੱਲੋਂ ਲੋਕ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਦੇ ਕਾਰਨ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ਾ ਦੇ ਦਿੱਤਾ ਗਿਆ ਸੀ,ਜਿਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਬਣਾਇਆ ਗਿਆ। ਕਾਂਗਰਸ ਦੇ ਸੀਨੀਅਰ ਆਗੂਆਂ ਦਾ ਗਰੁੱਪ ਜਿਸ ਨੂੰ G-23 ਕਿਹਾ ਜਾਂਦਾ ਹੈ,ਉਹ ਲੰਬੇ ਸਮੇਂ ਤੋਂ ਸਥਾਈ ਪ੍ਰਧਾਨ ਬਣਾਉਣ ਲਈ ਚੋਣਾਂ ਦੀ ਮੰਗ ਕਰ ਰਿਹਾ ਹੈ। ਹੋ ਸਕਦਾ ਹੈ ਕਾਂਗਰਸ ਕਾਰਜਕਾਰਨੀ ਦੀ ਮੀਟਿੰਗ ਵਿੱਚ ਇਹ ਮੁੱਦਾ ਵੀ ਉੱਠੇ ਪਰ ਜ਼ਿਆਦਾ ਸੰਭਾਵਨਾ ਇਸ ਗੱਲ ਦੀ ਹੈ ਕਿ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਕਾਂਗਰਸ ਦੀ ਸੰਗਠਨ ਚੋਣਾਂ ਟਾਲ ਦਿੱਤੀਆਂ ਜਾਣ। ਹਾਲਾਂਕਿ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ,ਗੁਲਾਮ ਨਬੀ ਆਜ਼ਾਦ, ਮੁਨੀਸ਼ ਤਿਵਾੜੀ, ਮੁਕਲ ਵਾਸਨਿਕ ਤੇ ਭੁਪਿੰਦਰ ਹੁੱਡਾ ਸੰਗਠਨ ਚੋਣਾਂ ਦੀ ਮੰਗ ਕਰ ਚੁੱਕੇ ਹਨ।ਕਾਂਗਰਸ ਅੱਜ ਦੀ ਮੀਟਿੰਗ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਵੀ ਕੋਈ ਪ੍ਰਸਤਾਵ ਲਿਆ ਸਕਦੀ ਹੈ।

WATCH LIVE TV

Trending news