ਚੰਡੀਗੜ: ਕ੍ਰਿਕਟਰ ਅਰਸ਼ਦੀਪ ਸਿੰਘ ਨੇ ਏਸ਼ੀਆ ਕੱਪ ਦੇ ਪਹਿਲੇ ਮੈਚ 'ਚ ਟੀ-20 ਕਰੀਅਰ ਦੀ ਸ਼ੁਰੂਆਤ ਕੀਤੀ। ਅਰਸ਼ਦੀਪ ਦਾ ਪਰਿਵਾਰ ਆਪਣੇ ਬੇਟੇ ਨੂੰ ਖੇਡਦਾ ਦੇਖਣ ਦੁਬਈ ਪਹੁੰਚ ਗਿਆ। ਪਾਕਿਸਤਾਨ ਖ਼ਿਲਾਫ਼ ਮੈਚ ਦੇਖਣ ਲਈ ਮਾਤਾ ਬਲਜੀਤ ਕੌਰ ਅਤੇ ਪਿਤਾ ਦਰਸ਼ਨ ਸਿੰਘ ਸਮੇਤ ਰਿਸ਼ਤੇਦਾਰ ਵੀ ਸਟੇਡੀਅਮ ਵਿਚ ਮੌਜੂਦ ਸਨ। ਆਪਣੇ ਪਹਿਲੇ ਮੈਚ ਵਿਚ ਅਰਸ਼ਦੀਪ ਸਿੰਘ ਨੇ ਦੋ ਖਿਡਾਰੀਆਂ ਨੂੰ ਪੈਵੇਲੀਅਨ ਭੇਜਿਆ। ਗੇਂਦਬਾਜ਼ੀ ਦੌਰਾਨ ਅਰਸ਼ਦੀਪ ਪੂਰੀ ਲੈਅ ਵਿਚ ਨਜ਼ਰ ਆਏ। ਗੇਂਦਬਾਜ਼ੀ 'ਚ 3.5 ਓਵਰਾਂ 'ਚ 33 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।


COMMERCIAL BREAK
SCROLL TO CONTINUE READING

 


ਖਰੜ ਦਾ ਰਹਿਣ ਵਾਲਾ ਹੈ ਅਰਸ਼ਦੀਪ ਸਿੰਘ


ਮੁਹਾਲੀ ਜ਼ਿਲ੍ਹੇ ਦੇ ਖਰੜ ਦਾ ਰਹਿਣ ਵਾਲਾ ਅਰਸ਼ਦੀਪ ਸਿੰਘ ਆਖਰੀ ਓਵਰਾਂ ਵਿਚ ਕਮਾਲ ਦੀ ਗੇਂਦਬਾਜ਼ੀ ਕਰਨ ਲਈ ਮਸ਼ਹੂਰ ਹੈ। ਉਸ ਨੇ ਪਿਛਲੇ ਆਈ. ਪੀ. ਐਲ. ਸੀਜ਼ਨ ਵਿਚ ਪੰਜਾਬ ਕਿੰਗਜ਼ ਲਈ ਖੇਡਦੇ ਹੋਏ ਵਿਰੋਧੀ ਟੀਮਾਂ ਦੇ ਬੱਲੇਬਾਜ਼ਾਂ ਨੂੰ ਆਪਣੀ ਗੇਂਦਬਾਜ਼ੀ ਨਾਲ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ। ਅਜਿਹਾ ਹੀ ਨਜ਼ਾਰਾ ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ ਵੀ ਦੇਖਣ ਨੂੰ ਮਿਲਿਆ। ਪਹਿਲਾਂ ਉਸ ਨੇ ਮੁਹੰਮਦ ਨਵਾਜ਼ ਨੂੰ ਇਕ ਦੌੜ ਦੇ ਸਕੋਰ 'ਤੇ ਆਊਟ ਕੀਤਾ। ਇਸ ਦੇ ਨਾਲ ਹੀ ਸ਼ਾਹਨਵਾਜ਼ ਦਾਨੀ ਨੇ ਆਊਟ ਹੋ ਕੇ ਪਾਕਿਸਤਾਨ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ।


 


ਬੇਟੇ ਨੂੰ ਖੇਡਦਾ ਵੇਖਣ ਲਈ ਦੁਬਈ ਪਹੁੰਚੇ ਮਾਤਾ ਪਿਤਾ


ਅਰਸ਼ਦੀਪ ਸਿੰਘ ਦਾ ਪਰਿਵਾਰ ਭਾਰਤ-ਪਾਕਿਸਤਾਨ ਮੈਚ ਦੇਖਣ ਲਈ ਦੁਬਈ ਪਹੁੰਚਿਆ ਸੀ। ਦੁਬਈ ਤੋਂ ਮਾਤਾ ਬਲਜੀਤ ਕੌਰ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਖੇਡਦਾ ਦੇਖ ਕੇ ਉਨ੍ਹਾਂ ਨੂੰ ਦੁਬਈ ਲੈ ਆਇਆ। ਟੀ-20 ਡੈਬਿਊ ਮੈਚ 'ਚ ਬੇਟੇ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪਰਿਵਾਰ ਕਾਫੀ ਖੁਸ਼ ਹੈ।


 


WATCH LIVE TV