IRCTC ਦਾ ਦੀਵਾਲੀ ਲਈ ਬੰਪਰ ਆਫਰ-ਟਿਕਟ ਬੁੱਕ ਕਰਨ 'ਤੇ ਮਿਲੇਗਾ 50 ਲੱਖ ਦਾ ਫਾਇਦਾ
Advertisement

IRCTC ਦਾ ਦੀਵਾਲੀ ਲਈ ਬੰਪਰ ਆਫਰ-ਟਿਕਟ ਬੁੱਕ ਕਰਨ 'ਤੇ ਮਿਲੇਗਾ 50 ਲੱਖ ਦਾ ਫਾਇਦਾ

 IRCTC 'ਤੇ ਟਿਕਟ ਬੁੱਕ ਕਰਵਾ ਕੇ, ਤੁਸੀਂ 50 ਲੱਖ ਰੁਪਏ ਤੱਕ ਦਾ ਬੀਮਾ ਪ੍ਰਾਪਤ ਕਰ ਸਕਦੇ ਹੋ।

IRCTC ਦਾ ਦੀਵਾਲੀ ਲਈ ਬੰਪਰ ਆਫਰ-ਟਿਕਟ ਬੁੱਕ ਕਰਨ 'ਤੇ ਮਿਲੇਗਾ 50 ਲੱਖ ਦਾ ਫਾਇਦਾ

ਚੰਡੀਗੜ: ਰੇਲ ਅਤੇ ਫਲਾਈਟ ਦੀਆਂ ਟਿਕਟਾਂ IRCTC ਦੀ ਮਦਦ ਨਾਲ ਬੁੱਕ ਕੀਤੀਆਂ ਜਾਂਦੀਆਂ ਹਨ। ਲੱਖਾਂ ਲੋਕ ਹਰ ਰੋਜ਼ ਰੇਲ ਗੱਡੀਆਂ ਅਤੇ ਉਡਾਣਾਂ ਵਿੱਚ ਸਫ਼ਰ ਕਰਦੇ ਹਨ। ਤਿਉਹਾਰਾਂ ਦੇ ਮੌਸਮ ਵਿਚ ਇਹ ਹੋਰ ਵੀ ਵੱਧ ਜਾਂਦਾ ਹੈ। ਆਉਣ ਵਾਲੇ ਕੁਝ ਦਿਨਾਂ 'ਚ ਦੇਸ਼ 'ਚ ਕਈ ਵੱਡੇ ਤਿਉਹਾਰ ਆਉਣ ਵਾਲੇ ਹਨ, ਇਸ ਲਈ ਜੇਕਰ ਤੁਸੀਂ ਵੀ IRCTC ਤੋਂ ਟਿਕਟ ਬੁੱਕ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। IRCTC 'ਤੇ ਟਿਕਟ ਬੁੱਕ ਕਰਵਾ ਕੇ, ਤੁਸੀਂ 50 ਲੱਖ ਰੁਪਏ ਤੱਕ ਦਾ ਬੀਮਾ ਪ੍ਰਾਪਤ ਕਰ ਸਕਦੇ ਹੋ। ਆਓ ਤੁਹਾਨੂੰ ਇਸ ਆਫਰ ਬਾਰੇ ਸਭ ਕੁਝ ਦੱਸਦੇ ਹਾਂ।

IRCTC ਲੈ ਕੇ ਆਇਆ ਹੈ ਖਾਸ ਆਫਰ

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਆਪਣੇ ਗਾਹਕਾਂ ਲਈ ਇੱਕ ਖਾਸ ਆਫਰ ਲੈ ਕੇ ਆਇਆ ਹੈ। ਇਸ ਆਫਰ ਦੇ ਤਹਿਤ, ਤੁਹਾਨੂੰ ਫਲਾਈਟ ਟਿਕਟਾਂ ਦੀ ਬੁਕਿੰਗ 'ਤੇ ਆਕਰਸ਼ਕ ਛੋਟ ਮਿਲੇਗੀ। ਜੇਕਰ ਤੁਸੀਂ IRCTC ਤੋਂ ਟਿਕਟ ਬੁੱਕ ਕਰਦੇ ਹੋ, ਤਾਂ ਤੁਹਾਨੂੰ 50 ਲੱਖ ਰੁਪਏ ਦਾ ਬੀਮਾ ਮੁਫਤ ਮਿਲੇਗਾ।

IRCTC ਨੇ ਜਾਣਕਾਰੀ ਦਿੱਤੀ

IRCTC ਨੇ ਟਵੀਟ ਕਰਕੇ ਇਸ ਆਫਰ ਦੀ ਜਾਣਕਾਰੀ ਦਿੱਤੀ। IRCTC ਨੇ ਟਵੀਟ ਕੀਤਾ, 'ਤਿਉਹਾਰਾਂ ਦਾ ਸੀਜ਼ਨ ਕੁਝ ਖਾਸ ਮੰਗਦਾ ਹੈ! ਯਾਤਰੀ ਆਸਾਨੀ ਨਾਲ IRCTC Air 'ਤੇ ਆਪਣੀਆਂ ਫਲਾਈਟ ਟਿਕਟਾਂ ਬੁੱਕ ਕਰ ਸਕਦੇ ਹਨ। ਇਸ 'ਤੇ ਘੱਟੋ-ਘੱਟ 50 ਰੁਪਏ ਦੀ ਸੁਵਿਧਾ ਫੀਸ ਹੋਵੇਗੀ। ਇਸ ਦੇ ਨਾਲ ਹੀ ਯਾਤਰੀਆਂ ਨੂੰ 50 ਲੱਖ ਰੁਪਏ ਦਾ ਬੀਮਾ ਵੀ ਮੁਫਤ ਮਿਲੇਗਾ। LTC ਕਿਰਾਇਆ ਅਤੇ ਵਿਸ਼ੇਸ਼ ਰੱਖਿਆ ਕਿਰਾਇਆ ਸਮੇਤ ਕਈ ਹੋਰ ਲਾਭ ਹੋਣਗੇ।

WATCH LIVE TV

 

ਇਹ ਆਫਰ ਵੀ ਮਿਲਣਗੇ

ਇਸ ਤੋਂ ਇਲਾਵਾ IRCTC ਇਸ ਦੀਵਾਲੀ 'ਤੇ ਇਕ ਹੋਰ ਖਾਸ ਆਫਰ ਲੈ ਕੇ ਆਇਆ ਹੈ। ਜੇਕਰ ਤੁਹਾਡੇ ਕੋਲ IRCTC SBI ਕਾਰਡ ਪ੍ਰੀਮੀਅਰ ਹੈ, ਤਾਂ ਤੁਹਾਨੂੰ ਬੁਕਿੰਗ 'ਤੇ 5% ਵੈਲਿਊ ਬੈਕ ਸਹੂਲਤ ਦਾ ਲਾਭ ਵੀ ਮਿਲੇਗਾ। ਦੱਸ ਦਈਏ ਕਿ IRCTC ਦੀ ਵੈੱਬਸਾਈਟ 'ਤੇ ਰੇਲਵੇ ਅਤੇ ਹਵਾਈ ਟਿਕਟਾਂ ਦੀ ਬੁਕਿੰਗ ਕਰਕੇ ਯਾਤਰੀ 1.8 ਫੀਸਦੀ ਟ੍ਰਾਂਜੈਕਸ਼ਨ ਫੀਸ ਵੀ ਬਚਾ ਸਕਦੇ ਹਨ। ਇਸ ਦੇ ਨਾਲ ਹੀ ਯਾਤਰੀਆਂ ਨੂੰ BookMyShow 'ਤੇ 500 ਰੁਪਏ ਦਾ ਮੂਵੀ ਵਾਊਚਰ ਅਤੇ 1500 ਬੋਨਸ ਰਿਵਾਰਡ ਪੁਆਇੰਟ ਵੀ ਮਿਲਣਗੇ।

Trending news