ਕੇਜਰੀਵਾਲ ਦਾ ਪੰਜਾਬ ਦੌਰਾ ਮਾਲਵਾ ਰਹੇਗਾ ਕੇਂਦਰ ਬਿੰਦੂ
Advertisement

ਕੇਜਰੀਵਾਲ ਦਾ ਪੰਜਾਬ ਦੌਰਾ ਮਾਲਵਾ ਰਹੇਗਾ ਕੇਂਦਰ ਬਿੰਦੂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਨੂੰ ਫਿਰ ਪੰਜਾਬ ਦੌਰੇ 'ਤੇ ਆ ਰਹੇ ਹਨ।ਇਸ 2 ਦਿਨਾਂ ਦੌਰੇ ਦੇ ਦੌਰਾਨ ਕੇਜਰੀਵਾਲ ਦੇ ਧਿਆਨ ਵਿਚ ਮਾਲਵੇ ਦੇ 3 ਜ਼ਿਲੇ੍ ਕੇਂਦਰਿਤ ਰਹਿਣ ਵਾਲੇ ਹਨ।

ਕੇਜਰੀਵਾਲ ਦਾ ਪੰਜਾਬ ਦੌਰਾ ਮਾਲਵਾ ਰਹੇਗਾ ਕੇਂਦਰ ਬਿੰਦੂ

ਚੰਡੀਗੜ:ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਨੂੰ ਫਿਰ ਪੰਜਾਬ ਦੌਰੇ 'ਤੇ ਆ ਰਹੇ ਹਨ।ਇਸ 2 ਦਿਨਾਂ ਦੌਰੇ ਦੇ ਦੌਰਾਨ ਕੇਜਰੀਵਾਲ ਦੇ ਧਿਆਨ ਵਿਚ ਮਾਲਵੇ ਦੇ 3 ਜ਼ਿਲੇ੍ ਕੇਂਦਰਿਤ ਰਹਿਣ ਵਾਲੇ ਹਨ।ਜਿਸ ਵਿਚ ਬਠਿੰਡਾ, ਮਾਨਸਾ ਅਤੇ ਸੰਗਰੂਰ ਦੇ ਕਿਸਾਨਾਂ ਅਤੇ ਵਪਾਰੀਆਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਮੈਂਬਰ ਭਗਵੰਤ ਮਾਨ ਵੀ ਉਹਨਾਂ ਦੇ 2 ਦਿਨਾਂ ਦੌਰੇ 'ਤੇ ਉਹਨਾਂ ਦੇ ਨਾਲ ਰਹਿਣਗੇ।ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਵੀ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਆਉਣਗੇ।

WATCH LIVE TV

ਪੰਜਾਬ ਵਿਧਾਨ ਸਭਾ ਚੋਣਾ 2022 ਨੂੰ ਲੈ ਕੇ ਕੇਜਰੀਵਾਲ ਨੇ ਵੱਖ-ਵੱਖ ਗਾਰੰਟੀਆਂ ਦੇਣ ਲਈ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਉਹ ਸਮੇਂ ਸਮੇਂ ਤੇ ਪੰਜਾਬ ਆਉਂਦੇ ਰਹਿਣਗੇ ਅਤੇ ਪੰਜਾਬ ਵਾਸੀਆਂ ਲਈ ਵਾਅਦੇ ਨਹੀਂ ਕਰਨਗੇ ਬਲਕਿ ਗਰੰਟੀਆਂ ਦੇ ਕੇ ਜਾਣਗੇ। ਇਸ ਤੋਂ ਪਹਿਲਾਂ ਕੇਜਰੀਵਾਲ ਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ, ਸਿਹਤ ਸਹੂਲਤਾਂ ਸਬੰਧੀ ਗਾਰੰਟੀ ਕਾਰਡ ਪੰਜਾਬ ਵਾਸੀਆਂ ਨੂੰ ਦਿੱਤੇ ਅਤੇ ਕੇਜਰੀਵਾਲ ਦੇ ਇਸ ਪੰਜਾਬ ਦੌਰੇ ਨੂੰ ਵੀ ਅਹਿਮ ਮੰਨਿਆ ਜਾ ਰਿਹਾ ਹੈ।

Trending news