Kotkapura News: ਵਿਦਿਆਰਥੀਆਂ ਦੀ ਖੋਜ ਲਈ ਸਰੀਰ ਦਾਨ ਕਰਨ ਵਾਲੀ ਔਰਤ ਦੇ ਪਰਿਵਾਰ ਦਾ ਹਸਪਤਾਲ ਵੱਲੋਂ ਸਨਮਾਨ
Advertisement
Article Detail0/zeephh/zeephh2551001

Kotkapura News: ਵਿਦਿਆਰਥੀਆਂ ਦੀ ਖੋਜ ਲਈ ਸਰੀਰ ਦਾਨ ਕਰਨ ਵਾਲੀ ਔਰਤ ਦੇ ਪਰਿਵਾਰ ਦਾ ਹਸਪਤਾਲ ਵੱਲੋਂ ਸਨਮਾਨ

Kotkapura News: ਕੋਟਕਪੂਰਾ ਵਿਖੇ ਮਰਨ ਉਪਰੰਤ ਸਰੀਰ ਦਾਨ ਕਰਨ ਵਾਲੀ ਔਰਤ ਦੇ ਪਰਿਵਾਰ ਨੂੰ ਦਸ਼ਮੇਸ਼ ਡੈਂਟਲ ਕਾਲਜ ਹਸਪਤਾਲ ਫਰੀਦਕੋਟ ਦੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਹੋਰ ਲੋਕਾਂ ਨੂੰ ਵੀ ਇਸ ਮਹਾਨ ਕਾਰਜ ਲਈ ਪ੍ਰੇਰਿਤ ਕੀਤਾ।

 

Kotkapura News: ਵਿਦਿਆਰਥੀਆਂ ਦੀ ਖੋਜ ਲਈ ਸਰੀਰ ਦਾਨ ਕਰਨ ਵਾਲੀ ਔਰਤ ਦੇ ਪਰਿਵਾਰ ਦਾ ਹਸਪਤਾਲ ਵੱਲੋਂ ਸਨਮਾਨ

Kotkapura News: ਕੋਟਕਪੂਰਾ ਵਿਖੇ ਇੱਕ ਔਰਤ ਦੀ ਮੌਤ ਦੌਰਾਨ ਉਸਦੇ ਪਰਿਵਾਰ ਨੇ ਦਸ਼ਮੇਸ਼ ਡੈਂਟਲ ਕਾਲਜ ਹਸਪਤਾਲ ਵਿੱਚ ਉਸਦਾ ਸਰੀਰ ਦਾਨ ਕੀਤਾ ਹੈ। ਇਸ ਨਾਲ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਮਿਲਦਾ ਹੈ। ਸਰੀਰ ਦਾਨ ਕਰਨ ਦੀ ਮਦਦ ਨਾਲ ਡਾਕਟਰੀ ਦੀ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਖੋਜ ਕਾਰਜ ਕਰਨ ਵਿੱਚ ਮਦਦ ਮਿਲਦੀ ਹੈ। 

ਅਜਿਹਾ ਹੀ ਹੋਇਆ ਕੋਟਕਪੂਰਾ ਦੇ ਫ਼ਰੀਦਕੋਟ ਵਿਖੇ ਜਿੱਥੇ ਮੈਡੀਕਲ ਖੋਜਾਂ ਕਰਨ ਦੇ ਮਕਸਦ ਲਈ ਪੁਸ਼ਾ ਦੇਵੀ ਵੱਲੋਂ ਮਰਨ ਓੁਪਰੰਤ ਆਪਣਾ ਸਰੀਰ ਦਸ਼ਮੇਸ਼ ਡੈਂਟਲ ਕਾਲਜ ਹਸਪਤਾਲ ਫਰੀਦਕੋਟ ਲਈ ਦਾਨ ਕਰ ਦਿੱਤਾ ਹੈ, ਜਿੱਥੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮਨੁੱਖੀ ਸਰੀਰ ਲਈ ਨਵੀਆਂ ਖੋਜਾਂ ਕਰਕੇ ਸਮਾਜ ਦੇ ਲੋਕਾਂ ਦੇ ਭਲੇ ਲਈ ਕੰਮ ਕਰਨਗੇ।

ਇਸ ਮੌਕੇ 'ਤੇ ਪਰਿਵਾਰ ਦੇ ਇੱਕ ਕਰੀਬੀ ਵਿਅਕਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਸ਼ਪਾ ਦੇਵੀ ਦੀ ਕੁਝ ਸਮਾਂ ਪਹਿਲਾਂ ਮੌਤ ਹੋਈ ਸੀ ਅਤੇ ਉਨਾਂ ਦੀ ਇੱਛਾ ਦੇ ਮੁਤਾਬਕ ਪਰਿਵਾਰ ਵੱਲੋਂ ਉਨ੍ਹਾਂ ਦੇ ਸਰੀਰ ਨੂੰ ਦਸ਼ਮੇਸ਼ ਡੈਂਟਲ ਕਾਲਜ ਹਸਪਤਾਲ ਵਿਖੇ ਖੋਜ ਕਾਰਜਾਂ ਲਈ ਦਾਨ ਵਜੋਂ ਭੇਟ ਕੀਤਾ ਗਿਆ। ਉਹਨਾਂ ਕਿਹਾ ਕਿ ਇਸੇ ਪ੍ਰੇਰਨਾ ਨੂੰ ਅੱਗੇ ਵਧਾਉਂਦੇ ਹੋਏ ਹੋਰ ਲੋਕਾਂ ਨੇ ਵੀ ਸੰਕਲਪ ਕੀਤਾ ਹੈ ਕਿ ਉਹ ਵੀ ਮਰਨ ਉਪਰੰਤ ਆਪਣੇ ਸਰੀਰ ਨੂੰ ਖੋਜ ਕਾਰਜਾਂ ਲਈ ਦਾਨ ਕਰਨਗੇ।

ਦਸ਼ਮੇਸ਼ ਡੈਂਟਲ ਕਾਲਜ ਦੇ ਡਾਕਟਰਾਂ ਨੇ ਸਰੀਰ ਦਾਨ ਕਰਨ ਦੇ ਮਹੱਤਵ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਸਰੀਰ ਦੇ ਰਾਹੀਂ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਾਇੰਸ ਦੇ ਯੁੱਗ ਵਿਚ ਮਰਨ ਉਪਰੰਤ ਸਰੀਰ ਦੀ ਖੋਜ ਕਾਰਜ ਲਈ ਵਰਤੋਂ ਕੀਤੀ ਜਾ ਸਕਦੀ ਹੈ।

Trending news