ਲਖੀਮਪੁਰ ਖੀਰੀ ਹਿੰਸਾ: ਇਨਸਾਫ਼ ਲੈਣ ਲਈ ਕੀਤਾ ਜਾ ਰਿਹਾ ਹੈ ‘ਰੇਲ ਰੋਕੋ ਅੰਦੋਲਨ’
Advertisement

ਲਖੀਮਪੁਰ ਖੀਰੀ ਹਿੰਸਾ: ਇਨਸਾਫ਼ ਲੈਣ ਲਈ ਕੀਤਾ ਜਾ ਰਿਹਾ ਹੈ ‘ਰੇਲ ਰੋਕੋ ਅੰਦੋਲਨ’

ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਯਾਨਿ ਕਿ ਪੂਰੇ 6 ਘੰਟੇ ਦੇਸ਼ ਭਰ ਵਿਚ ਰੇਲੇ ਰੋਕੋ ਅੰਦੋਲਨ ਚੱਲੇਗਾ।

ਲਖੀਮਪੁਰ ਖੀਰੀ ਹਿੰਸਾ: ਇਨਸਾਫ਼ ਲੈਣ ਲਈ ਕੀਤਾ ਜਾ ਰਿਹਾ ਹੈ ‘ਰੇਲ ਰੋਕੋ ਅੰਦੋਲਨ’

ਚੰਡੀਗੜ:ਲਖੀਮਪੁਰ ਖੀਰੀ ਹਿੰਸਾ ਦੇ ਵਿਰੋਧ ਵਿਚ ਅੱਜ ਕਿਸਾਨ ਜੱਥੇਬੰਦੀਆਂ ਵੱਲੋਂ ਵੱਡਾ ਐਕਸ਼ਨ ਪਲੈਨ ਤਿਆਰ ਕੀਤਾ ਗਿਆ ਹੈ।ਇਸ ਘਟਨਾ ਦੇ ਵਿਰੋਧ ਵਿਚ ਅੱਜ ਦੇਸ਼ ਭਰ ਦੇ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ।ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਯਾਨਿ ਕਿ ਪੂਰੇ 6 ਘੰਟੇ ਦੇਸ਼ ਭਰ ਵਿਚ ਰੇਲੇ ਰੋਕੋ ਅੰਦੋਲਨ ਚੱਲੇਗਾ।ਦਰਅਸਲ ਕਿਸਾਨਾਂ ਵੱਲੋਂ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਗ੍ਰਿਫ਼ਤਾਰੀ ਦੀ ਅਤੇ ਅਜੇ ਮਿਸ਼ਰਾ ਦੀ ਬਰਖ਼ਾਤਸੀ ਦੀ ਮੰਗ ਕੀਤੀ ਜਾ ਰਹੀ ਹੈ।ਕਿਉਂਕਿ ਆਸ਼ੀਸ਼ ਮਿਸ਼ਰਾ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਆਪਣੀ ਗੱਡੀ ਹੇਠਾਂ ਦੇ ਕੇ ਮਾਰਨ ਦੇ ਇਲਜ਼ਾਮ ਲੱਗੇ ਸਨ।     

ਕਿਸਾਨਾਂ ਦੇ ਇਸ ਰੇਲੇ ਰੋਕੋ ਅੰਦੋਲਨ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ ਗਿਆ ਹੈ।ਲਖਨਊ ਪੁਲਿਸ ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਹਿੱਸਾ ਬਣੇਗਾ ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।ਜ਼ਿਲ੍ਹੇ ਵਿਚ ਧਾਰਾ 144 ਵੀ ਲਗਾਈ ਗਈ ਹੈ।

ਪੰਜਾਬ ਦੀ ਜੇ ਗੱਲ ਕਰੀਏ ਤਾਂ ਸਾਰੇ ਰੇਲਵੇ ਟਰੈਕ ਜਾਮ ਕੀਤੇ ਗਏ ਹਨ ਅਤੇ ਰੇਲਵੇ ਪਲੇਟਫਾਰਮ ’ਤੇ ਸਵਾਰੀਆਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ।ਦੇਸ਼ ਭਰ ਦੇ ਵਿਚ ਰੇਲੇ ਰੋਕੋ ਅੰਦੋਲਨ ਨੂੰ ਹੁੰਗਾਰਾ ਮਿਲ ਰਿਹਾ ਹੈ।ਪੰਜਾਬ ਦੇ ਵਿਚ 3 ਦਰਜਨ ਤੋਂ ਵੀ ਵੱਧ ਰੇਲਵੇ ਲਾਈਨਾਂ ਉੱਤੇ ਧਰਨੇ ਦਿੱਤੇ ਜਾ ਰਹੇ ਹਨ।ਸੰਯੁਕਤ ਕਿਸਾਨ ਮੋਰਚਾ ਵੱਲੋਂ 18 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਦੀ ਕਾਲ ਦਿੱਤੀ ਗਈ ਸੀ।

WATCH LIVE TV

Trending news