ਲਖੀਮਪੁਰ ਹਿੰਸਾ ਮਾਮਲਾ: ਸੁਪਰੀਮ ਕੋਰਟ ਵਿਚ ਹੋਈ ਅਹਿਮ ਸੁਣਵਾਈ
X

ਲਖੀਮਪੁਰ ਹਿੰਸਾ ਮਾਮਲਾ: ਸੁਪਰੀਮ ਕੋਰਟ ਵਿਚ ਹੋਈ ਅਹਿਮ ਸੁਣਵਾਈ

ਸੁਪਰੀਮ ਕੋਰਟ ਨੇ ਸਾਰੇ ਪੱਖ ਸੁਣਨ ਤੋਂ ਬਾਅਦ ਯੂ.ਪੀ ਸਰਕਾਰ ਨੂੰ ਹੋਰ ਗਵਾਹ ਅਤੇ ਬਿਆਨ ਰਿਕਾਰਡ ਕਰਵਾਉਣ ਲਈ ਕਿਹਾ ਗਿਆ ਹੈ,ਨਾਲ ਹੀ ਗਵਾਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਖਾਸ ਹੁਕਮ ਦਿੱਤੇ ਗਏ ਹਨ।

ਲਖੀਮਪੁਰ ਹਿੰਸਾ ਮਾਮਲਾ: ਸੁਪਰੀਮ ਕੋਰਟ ਵਿਚ ਹੋਈ ਅਹਿਮ ਸੁਣਵਾਈ

ਚੰਡੀਗੜ: ਲਖੀਪੁਰ ਖੀਰੀ ਹਿੰਸਾ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਅਹਿਮ ਸੁਣਵਾਈ ਹੋਈ।ਜਿਸ ਵਿਚ ਯੂ.ਪੀ ਸਰਕਾਰ ਵੱਲੋਂ ਹਰੀਸ਼ ਸਾਲਵੇ ਨੇ ਪ੍ਰਗਤੀ ਰਿਪੋਰਟ ਦਾਖ਼ਲ ਕੀਤੀ। ਜਿਸਤੇ CJI ਨੇ ਕਿਹਾ ਕਿ ਇਹ ਸਟੇਟਸ ਰਿਪੋਰਟ ਇਕ ਦਿਨ ਪਹਿਲਾਂ ਦਾਖ਼ਲ ਕੀਤੀ ਜਾਣੀ ਚਾਹੀਦੀ ਸੀ।ਜਿਸਤੇ ਹਰੀਸ਼ ਸਾਲਵੇ ਨੇ ਸੁਣਵਾਈ ਟਾਲਣ ਦੀ ਅਪੀਲ ਕੀਤੀ। ਜਿਸ ਲਈ CJI ਨੇ ਇਨਕਾਰ ਕਰ ਦਿੱਤਾ।

ਇਹਨਾਂ ਤਮਾਮ ਤਕਰੀਰਾਂ ਤੋਂ ਬਾਅਦ ਸੁਪਰੀਮ ਕੋਰਟ ਦੇ ਵਿਚ ਸਟੇਟਸ ਰਿਪੋਰਟ ਪੜਣੀ ਸ਼ੁਰੂ ਕੀਤੀ ਗਈ। ਦਰਅਸਲ ਸੁਪਰੀਮ ਕੋਰਟ ਵਿਚ ਇਹ ਮਾਮਲਾ ਸਭ ਤੋਂ ਪਹਿਲਾਂ ਵਿਚਾਰਿਆ ਜਾਣਾ ਸੀ। ਯੂ.ਪੀ ਦੀ ਵਕੀਲ ਦਾ ਕਹਿਣਾ ਹੈ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਹਰੀਸ਼ ਸਾਲਵੇ ਜੁੜ ਨਹੀਂ ਸਕੇ। ਸੁਪਰੀਮ ਕੋਰਟ ਨੇ ਸਾਰੇ ਪੱਖ ਸੁਣਨ ਤੋਂ ਬਾਅਦ ਯੂ.ਪੀ ਸਰਕਾਰ ਨੂੰ ਹੋਰ ਗਵਾਹ ਅਤੇ ਬਿਆਨ ਰਿਕਾਰਡ ਕਰਵਾਉਣ ਲਈ ਕਿਹਾ ਗਿਆ ਹੈ,ਨਾਲ ਹੀ ਗਵਾਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਖਾਸ ਹੁਕਮ ਦਿੱਤੇ ਗਏ ਹਨ।ਇਸ ਕੇਸ ਦੀ ਅਗਲੀ ਸੁਣਵਾਈ ਹੁਣ 26 ਅਕਤੂਬਰ ਨੂੰ ਹੋਵੇਗੀ।

WATCH LIVE TV

 

 

Trending news