ਆਖਰੀ ਦਿਨ ਆਖਰੀ ਵਾਰ - ਇਕ ਦੂਜੇ 'ਤੇ ਵਾਰ ਪਲਟਵਾਰ, ਹੁਣ ਮੁੱਕੇਗਾ ਚੋਣ ਪ੍ਰਚਾਰ
ਇਸ ਆਖਰੀ ਸ਼ੋਅ ਦੌਰਾਨ ਆਪਣੀ ਫ਼ਿਲਮ ਬਲੌਕਬਸਟਰ ਕਰਨ ਲਈ ਸਾਰੀਆਂ ਪਾਰਟੀਆਂ ਠੰਢ ਦੇ ਮੌਸਮ ਵਿਚ ਪਸੀਨਾ ਵਹਾ ਰਹੀਆਂ ਹਨ।
Trending Photos

ਚੰਡੀਗੜ: ਪੰਜਾਬ ਵਿਚ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਆਖਰੀ ਸ਼ੋਅ ਚੱਲ ਰਿਹਾ ਹੈ ਅਤੇ ਇਸ ਆਖਰੀ ਸ਼ੋਅ ਦੌਰਾਨ ਆਪਣੀ ਫ਼ਿਲਮ ਬਲੌਕਬਸਟਰ ਕਰਨ ਲਈ ਸਾਰੀਆਂ ਪਾਰਟੀਆਂ ਠੰਢ ਦੇ ਮੌਸਮ ਵਿਚ ਪਸੀਨਾ ਵਹਾ ਰਹੀਆਂ ਹਨ। ਦਿੱਗਜ ਆਗੂ ਇਸ ਆਖਰੀ ਦੌਰ ਵਿਚ ਦਾਅ ਲਗਾਉਣ ਲਈ ਵੱਖ-ਵੱਖ ਥਾਵਾਂ 'ਤੇ ਚੋਣ ਪ੍ਰਚਾਰ ਵਿਚ ਦਮ ਵਿਖਾ ਰਹੇ ਹਨ।
ਪੰਜਾਬ ਵਿਚ ਕੌਣ-ਕੌਣ-ਕਿਥੇ ਕਰ ਰਿਹਾ ਪ੍ਰਚਾਰ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੇ ਅਮਲੋਹ, ਖੰਨਾ ਅਤੇ ਫਤਿਹਗੜ ਸਾਹਿਬ ਵਿਚ ਪ੍ਰਚਾਰ ਦੀ ਕਮਾਨ ਸੰਭਾਲੀ, ਧੂਰੀ ਦੇ ਵਿਚ ਸ਼ਾਮੀ 3 ਵਜੇ ਕੇਜਰੀਵਾਲ ਅਤੇ ਭਗਵੰਤ ਮਾਨ ਵੱਡੀ ਚੋਣ ਮੁਹਿੰਮ ਨੂੰ ਹੁਲਾਰ ਦੇਣਗੇ। ਪਟਿਆਲਾ ਵਿਚ ਕੈਪਟਨ ਅਮਰਿੰਦਰ ਸਿੰਘ ਆਪਣੀ ਸ਼ਾਖ ਬਚਾਉਣ ਲਈ ਜੁੱਟੇ ਹੋਏ ਹਨ।ਜਿਹਨਾਂ ਦਾ ਸਾਥ ਦੇਣ ਲਈ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਤਾ। ਮਨੀਸ਼ ਸਿਸੋਦੀਆ ਨੇ ਮਾਝੇ ਵਿਚ ਸਰਗਰਮੀ ਫੜੀ ਹੋਈ ਹੈ।ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ ਵਿਚ ਵੱਖ-ਵੱਖ ਥਾਵਾਂ ਅੰਦਰ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ।
ਚੰਨੀ ਅਤੇ ਗਾਂਧੀ ਪਰਿਵਾਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅੰਮ੍ਰਿਤਸਰ ਨਵਜੋਤ ਸਿੰਘ ਸਿੱਧੂ ਦੇ ਹਲਕੇ ਵਿਚ ਫਸੇ ਹੋਏ ਹਨ, ਉਹ ਪਿਛਲੇ ਦਿਨ ਤੋਂ ਸਿੱਧੂ ਦੇ ਹੱਕ ਵਿਚ ਰੈਲੀਆਂ ਅਤੇ ਰੋਡ ਸ਼ੋਅ ਕੱਢ ਰਹੇ ਹਨ ਅਤੇ ਅੱਜ ਵੀ ਅੰਮ੍ਰਿਤਸਰ ਵਿਚ ਹੀ ਸਰਗਰਮ ਰਹੇ। ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦੋਵਾਂ ਨੇ ਵੱਡੇ ਸ਼ਹਿਰਾਂ ਅਤੇ ਹੌਟ-ਸੀਟਾਂ ਉੱਤੇ ਚੋਣ ਪ੍ਰਚਾਰ ਦਾ ਜ਼ੋਰ ਰੱਖਿਆ।
ਮੁੱਖ ਮੰਤਰੀ ਦੀ ਦੌੜ ਵਿਚ ਕੌਣ-ਕੌਣ
ਇਸ ਵਾਰ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹੈ, ਆਮ ਆਦਮੀ ਪਾਰਟੀ ਨੇ ਆਪਣੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਬਣਾਇਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਉਮੀਦਵਾਰ ਦੱਸਿਆ ਜਾ ਰਿਹਾ ਹੈ।ਭਾਜਪਾ ਦੀ ਡਬਲ ਇੰਜਣ ਵਾਲੀ ਪਾਰਟੀ ਵੱਲੋਂ ਅਜੇ ਪੱਤੇ ਨਹੀਂ ਖੋਲੇ।
More Stories