Ludhiana News: ਲੁਧਿਆਣਾ `ਚ ਇੱਕ ਵਿਅਕਤੀ ਨੇ ਗਲੇ `ਚ ਪਾਇਆ ਕੱਚ, ਖੂਨ ਨਾਲ ਲੱਥਪੱਥ ਸੜਕ `ਤੇ ਤੜਫਦਾ ਰਿਹਾ
Ludhiana News: ਆਸ-ਪਾਸ ਦੇ ਲੋਕਾਂ ਨੇ ਐਂਬੂਲੈਂਸ ਦੇ ਟੋਲ ਫ੍ਰੀ ਨੰਬਰ `ਤੇ ਫੋਨ ਕਰਕੇ ਸੂਚਨਾ ਦਿੱਤੀ ਪਰ ਜਦੋਂ ਡੇਢ ਘੰਟੇ ਬਾਅਦ ਵੀ ਐਂਬੂਲੈਂਸ ਨਾ ਪੁੱਜੀ ਤਾਂ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਜ਼ਖਮੀ ਵਿਅਕਤੀ ਨੂੰ ਆਟੋ `ਚ ਹੀ ਸਿਵਲ ਹਸਪਤਾਲ ਪਹੁੰਚਾਇਆ।
Ludhiana Man Attempts Suicide News: ਲੁਧਿਆਣਾ ਦੇ ਜਮਾਲਪੁਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਾਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬਾਜ਼ਾਰ ਦੇ ਵਿਚਕਾਰ ਖੜ੍ਹ ਕੇ ਉਸ ਨੇ ਗਲਾਸ ਆਪਣੇ ਗਲੇ ਵਿੱਚ ਪਾ ਲਿਆ। ਇਸ ਤੋਂ ਬਾਅਦ ਉਹ ਖੂਨ ਨਾਲ ਲੱਥਪੱਥ ਸੜਕ 'ਤੇ ਡਿੱਗ ਪਿਆ ਅਤੇ ਉਹ ਸੜਕ ਉੱਤੇ ਤਫ਼ਦਾ ਰਿਹਾ ਅਤੇ ਇਸਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।
ਇਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਐਂਬੂਲੈਂਸ ਦੇ ਟੋਲ ਫ੍ਰੀ ਨੰਬਰ 'ਤੇ ਫੋਨ ਕਰਕੇ ਸੂਚਨਾ ਦਿੱਤੀ ਪਰ ਜਦੋਂ ਡੇਢ ਘੰਟੇ ਬਾਅਦ ਵੀ ਐਂਬੂਲੈਂਸ ਨਾ ਪੁੱਜੀ ਤਾਂ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਜ਼ਖਮੀ ਵਿਅਕਤੀ ਨੂੰ ਆਟੋ 'ਚ ਹੀ ਸਿਵਲ ਹਸਪਤਾਲ ਪਹੁੰਚਾਇਆ। ਕਿਹਾ ਜਾ ਰਿਹਾ ਹੈ ਕਿ ਵਿਅਕਤੀ ਨੇ ਆਪਣੇ ਆਪ ਨੂੰ 21 ਵਾਰ ਸ਼ੀਸ਼ੇ ਨਾਲ ਮਾਰਿਆ ਹੈ।
ਇਸ ਸਬੰਧੀ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਥਾਣਾ ਜਮਾਲਪੁਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਜ਼ਖ਼ਮੀ ਨੂੰ ਸਿਵਲ ਹਸਪਤਾਲ ਤੋਂ ਸੀਐਮਸੀ ਹਸਪਤਾਲ ਭੇਜਿਆ ਗਿਆ ਪਰ ਉਹ ਰਸਤੇ ਵਿੱਚ ਆਟੋ ਵਿੱਚੋਂ ਛਾਲ ਮਾਰ ਕੇ ਭੱਜ ਗਿਆ।
ਜ਼ਖ਼ਮੀ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ। ਉਹ ਆਪਣੇ ਪਰਿਵਾਰ ਤੋਂ ਵੱਖ ਰਹਿੰਦਾ ਹੈ। ਉਸ ਦਾ ਆਪਣੀ ਮਾਂ ਅਤੇ ਭਤੀਜੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਛੱਤ ਤੋਂ ਛਾਲ ਮਾਰ ਕੇ ਗਲਾਸ ਆਪਣੇ ਗਲੇ ਵਿੱਚ ਪਾ ਲਿਆ। ਇਸ ਤੋਂ ਬਾਅਦ ਸੜਕ ਉੱਤੇ ਤੜਫ਼ਦਾ ਰਿਹਾ।
ਇਹ ਵੀ ਪੜ੍ਹੋ: India Canada Visa Services: ਕੈਨੇਡਾ ਜਾਣ ਵਾਲਿਆਂ ਨੂੰ ਲੱਗਾ ਵੱਡਾ ਝਟਕਾ, ਹੁਣ ਇਨ੍ਹਾਂ ਸ਼ਹਿਰਾਂ 'ਚ ਵੀਜ਼ਾ ਸੇਵਾਵਾਂ ਕੀਤੀਆਂ ਬੰਦ
ਦੱਸਿਆ ਗਿਆ ਹੈ ਕਿ ਇਹ ਵਿਅਕਤੀ ਮਨਜੀਤ ਸਿੰਘ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਉਸਦੀ ਮਾਂ ਜਮਾਲਪੁਰ ਦੇ ਲਕਸ਼ਮਣ ਨਗਰ ਵਿੱਚ ਰਹਿੰਦੀ ਹੈ, ਜਦਕਿ ਮਨਜੀਤ ਆਪਣੇ ਪਰਿਵਾਰ ਤੋਂ ਦੂਰ ਰਹਿੰਦਾ ਹੈ। ਮਾਂ ਅਤੇ ਭਤੀਜੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਉਸ ਨੇ ਸੜਕ ਦੇ ਵਿਚਕਾਰ ਹੰਗਾਮਾ ਕੀਤਾ ਅਤੇ ਗਾਲੀ-ਗਲੋਚ ਕੀਤਾ।