ਲੁਧਿਆਣਾ: ਨੂੰਹ ਨੇ ਬਿਰਧ ਮਾਂ ਨੂੰ ਘਰੋਂ ਕੱਢਿਆ ਬਾਹਰ
Advertisement

ਲੁਧਿਆਣਾ: ਨੂੰਹ ਨੇ ਬਿਰਧ ਮਾਂ ਨੂੰ ਘਰੋਂ ਕੱਢਿਆ ਬਾਹਰ

ਪਿੰਡ ਇਯਾਲੀ ਕਲਾਂ ਵਿੱਚ ਪੁੱਤ ਨੂੰਹ ਵੱਲੋਂ ਆਪਣੀ ਬਿਰਧ ਅਤੇ ਲਾਚਾਰ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। 

ਲੁਧਿਆਣਾ: ਨੂੰਹ ਨੇ ਬਿਰਧ ਮਾਂ ਨੂੰ ਘਰੋਂ ਕੱਢਿਆ ਬਾਹਰ

ਭਰਤ ਸ਼ਰਮਾ/ਲੁਧਿਆਣਾ: ਸਥਾਨਿਕ ਸ਼ਹਿਰ ਦੇ ਪਿੰਡ ਇਯਾਲੀ ਕਲਾਂ ਵਿੱਚ ਪੁੱਤ ਨੂੰਹ ਵੱਲੋਂ ਆਪਣੀ ਬਿਰਧ ਅਤੇ ਲਾਚਾਰ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਜੋ ਕਿ ਆਪਣਾ ਆਖਰੀ ਸਮਾਂ ਆਪਣੇ ਪਿੰਡ ਆਪਣੇ ਘਰ ਗੁਜ਼ਾਰਨਾ ਚਾਹੁੰਦੀ ਹੈ, ਜਿਸ ਦੇ ਚਲਦਿਆਂ ਉਸ ਦੀ ਧੀ ਵੱਲੋਂ ਉਸ ਦੇ ਨਾਲ ਲੈ ਕੇ ਉਸ ਦੀ ਸੇਵਾ ਕੀਤੀ ਜਾ ਰਹੀ ਹੈ।

ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਬਜ਼ੁਰਗ ਨੇ ਦੱਸਿਆ ਕਿ ਉਸ ਨੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਬਣਾਇਆ ਸੀ। ਪਰ ਬਜ਼ੁਰਗ ਹੋਣ ਤੇ ਉਸ ਦੇ ਪੁੱਤਰ ਅਤੇ ਨੂੰਹ ਨੇ ਉਸ ਨੂੰ ਘਰੋਂ ਬਾਹਰ ਕਰ ਦਿੱਤਾ। ਉਸ ਨੇ ਕਿਹਾ ਕਿ ਉਸ ਦੇ ਤਿੰਨ ਪੁੱਤਰ ਅਤੇ ਇਕ ਬੇਟੀ ਸੀ ਜਿਨ੍ਹਾਂ ਵਿੱਚੋਂ ਦੋ ਬੇਟਿਆਂ ਦੀ ਮੌਤ ਹੋ ਚੁੱਕੀ ਹੈ । ਅਤੇ ਉਸਦੇ ਨਹੁੰ ਤੇ ਪੁੱਤਰ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਉਸ ਦੀ ਧੀ ਨੇ ਦੱਸਿਆ ਕਿ ਉਸ ਦੀ ਮਾਂ ਬਹੁਤ ਜ਼ਿਆਦਾ ਬਿਰਦ ਹੈ ਤੇ ਉਸ ਨੂੰ ਦਿਖਾਈ ਵੀ ਨਹੀਂ ਦਿੰਦਾ। ਜਿਸ ਕਾਰਨ ਮਜ਼ਬੂਰ ਹੋ ਕੇ ਉਸ ਨੂੰ ਉਸ ਦੇ ਨਾਲ ਹੀ ਰਹਿਣਾ ਪੈ ਰਿਹਾ ਹੈ। ਬੇਸ਼ੱਕ ਉਹਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਤੱਕ ਪਹੁੰਚ ਕੀਤੀ ਗਈ ਹੈ। ਪਰ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ।

Trending news