Ludhiana News: ਲੁਧਿਆਣਾ ਦੇ ਡਾਇੰਗ ਇੰਡਸਟਰੀ ਵਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਡਾਇੰਗ ਇੰਡਸਟਰੀ ਨੇ ਕਿਹਾ ਕਿ ਟੀਮ ਕਾਲੇ ਪਾਣੀ ਦਾ ਮੋਰਚਾ ਲੁਧਿਆਣਾ ਦੀ ਡਾਈਇੰਗ ਇੰਡਸਟਰੀ ਨੂੰ ਬਲੈਕਮੇਲ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਟੀਮ ਕਾਲੇ ਪਾਣੀ ਦਾ ਮੋਰਚਾ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਲੁਧਿਆਣਾ ਦੀ ਡਾਇਗ ਇੰਡਸਟਰੀ ਕਾਰਨ ਬੁੱਢੇ ਦਰਿਆ ਦਾ ਪਾਣੀ ਗੰਦਾ ਹੋ ਰਿਹਾ ਹੈ। ਜਦੋਕਿ ਹਕੀਕਤ ਇਸ ਦੇ ਉਲਟ ਹੀ ਹੈ।


COMMERCIAL BREAK
SCROLL TO CONTINUE READING

ਉਹਨਾਂ ਨੇ ਕਿਹਾ ਕਿ ਡਾਇੰਗ ਇੰਡਸਟਰੀ ਨੇ ਆਪਣਾ 200 ਕਰੋੜ ਦਾ ਟਰੀਟਮੈਂਟ ਪਲਾਂਟ ਲਾਇਆ ਹੋਇਆ ਹੈ। ਜਿਸ ਉੱਤੇ ਮਹੀਨੇ ਦਾ ਲੱਖਾਂ ਰੁਪਏ ਦਾ ਦਾ ਖਰਚਾ ਹੁੰਦਾ ਹੈ ਅਤੇ ਉਹ ਆਪਣਾ ਪਾਣੀ ਟਰੀਟ ਕਰਕੇ ਹੀ ਬੁੱਢਾ ਦਰਿਆ ਵਿੱਚ ਸੁੱਟਦੇ ਹਨ। ਇਸ ਦੇ ਉਲਟ ਲੁਧਿਆਣਾ ਦੀ ਡੇਅਰੀ ਇੰਡਸਟਰੀ ਵੱਲੋਂ ਜੋ ਗੋਹਾ ਬੁੱਢੇ ਦਰਿਆ ਵਿੱਚ ਸੁੱਟਿਆ ਜਾਂਦਾ ਹੈ ਉਸ ਨਾਲ ਬੁੱਢੇ ਦਰਿਆ ਦੇ ਪਾਣੀ ਦਾ ਰੰਗ ਕਾਲਾ ਹੁੰਦਾ ਹੈ। ਇਸ ਤੋਂ ਇਲਾਵਾ ਸਾਹਨੇਵਾਲ ਅਤੇ ਹੋਰ ਥਾਵਾਂ ਤੋਂ ਵੀ ਜੋ ਇੰਡਸਟਰੀ ਦਾ ਪਾਣੀ ਹੈ ਉਹ ਵੀ ਬੁੱਢਾ ਦਰਿਆ ਵਿੱਚ ਹੀ ਸੁੱਟਿਆ ਜਾਂਦਾ ਹੈ। 


ਉਹਨਾਂ ਨੇ ਕਿਹਾ ਕਿ ਡਾਇੰਗ ਇੰਡਸਟਰੀ ਤਾਂ ਅਜਿਹੇ ਕੈਮੀਕਲ ਦਾ ਪ੍ਰਯੋਗ ਕਰਦੀ ਹੈ ਜਿਸ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਪ੍ਰਦੂਸ਼ਣ ਨਹੀਂ ਹੁੰਦਾ ਹੈ। ਪਰ ਫਿਰ ਵੀ ਬੁੱਢੇ ਦਰਿਆ ਦੇ ਗੰਦੇ ਪਾਣੀ ਲਈ ਲੁਧਿਆਣਾ ਦੇ ਡਾਇਨਿੰਗ ਇੰਡਸਟਰੀ ਨੂੰ ਹੀ ਜਿੰਮੇਵਾਰ ਠਹਿਰਾਇਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਲੁਧਿਆਣਾ ਦੀ ਡਾਇੰਗ ਇੰਡਸਟਰੀ ਪੰਜਾਬ ਦੇ ਇੰਡਸਟਰੀ ਦੀ ਰੀੜ ਦੀ ਹੱਡੀ ਹੈ ਜੇਕਰ ਲੁਧਿਆਣਾ ਦੀ ਡਾਇੰਗ ਇੰਡਸਟਰੀ ਬੰਦ ਹੁੰਦੀ ਹੈ ਤਾਂ ਪੰਜਾਬ ਵਿੱਚ ਬੇਰੋਜ਼ਗਾਰੀ ਇਨੀ ਵੱਧ ਜਾਵੇਗੀ ਕਿ ਲੋਕ ਸੜਕਾਂ ਤੇ ਆ ਜਾਣਗੇ। ਉਹਨਾਂ ਨੇ ਕਿਹਾ ਕਿ ਜੇਕਰ ਤਿੰਨ ਦਸੰਬਰ ਨੂੰ ਕਾਲੇ ਪਾਣੀ ਦਾ ਮੋਰਚਾ ਪਾਣੀ ਨੂੰ ਬੰਦ ਕਰਨ ਲਈ ਆਉਂਦੇ ਹਨ ਤਾਂ ਉਹ ਆਪਣੇ ਇਕ ਲੱਖ ਮਜ਼ਦੂਰਾਂ ਨੂੰ ਉਨਾਂ ਦੇ ਅੱਗੇ ਲਾਉਣਗੇ ਅਤੇ ਉਸ ਤੋਂ ਬਾਅਦ ਜੋ ਹਾਲਾਤ ਹੋਣਗੇ ਉਸ ਦੇ ਲਈ ਪ੍ਰਸ਼ਾਸਨ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗਾ।