ਕੈਬਨਿਟ ਤੋਂ ਪਹਿਲਾਂ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 11 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਪੰਜਾਬ 'ਚ ਨਵਾਂ ਮੁੱਖ ਮੰਤਰੀ ਬਣਦੇ ਹੀ ਕੈਬਿਨੇਟ ਤੋਂ ਪਹਿਲਾਂ ਪ੍ਰਸ਼ਾਸਨਿਕ ਪੱਧਰ ਤੇ ਫੇਰਬਦਲ ਸ਼ੁਰੂ ਹੋ ਗਿਆ ਹੈ ਪੰਜਾਬ ਦੇ ਵਿੱਚ  ਅੱਜ 11 ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ 

ਕੈਬਨਿਟ ਤੋਂ ਪਹਿਲਾਂ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 11 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਨਿਤਿਕਾ ਮਹੇਸ਼ਵਰੀ/ਚੰਡੀਗਡ਼੍ਹ : ਪੰਜਾਬ 'ਚ ਨਵਾਂ ਮੁੱਖ ਮੰਤਰੀ ਬਣਦੇ ਹੀ ਕੈਬਿਨੇਟ ਤੋਂ ਪਹਿਲਾਂ ਪ੍ਰਸ਼ਾਸਨਿਕ ਪੱਧਰ ਤੇ ਫੇਰਬਦਲ ਸ਼ੁਰੂ ਹੋ ਗਿਆ ਹੈ ਪੰਜਾਬ ਦੇ ਵਿੱਚ  ਅੱਜ 11 ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ ਇਨ੍ਹਾਂ ਵਿੱਚੋਂ 9 ਆਈਏਐਸ ਅਤੇ 2 ਪੀਸੀਐਸ ਅਫ਼ਸਰ ਹਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਸ ਸਕੱਤਰ ਤੇਜਵੀਰ ਸਿੰਘ ਨੂੰ ਇੰਡਸਟਰੀਜ਼ ਵਿਭਾਗ 'ਚ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਕੋਲ ਇਨਵੈਸਟਮੈਂਟ ਪ੍ਰਮੋਸ਼ਨ ਤੇ ਪ੍ਰਿੰਸੀਪਲ ਸਕੱਤਰ ਇਨਫਰਮੇਸ਼ਨ ਟੈਕਨੋਲਾਜੀ ਦਾ ਚਾਰਜ ਵੀ ਸਾਂਭਣਗੇ।

ਦਿਲੀਪ ਕੁਮਾਰ ਨੂੰ ਸਾਇੰਸ ਐਂਡ ਟੈਕਨੋਲਾਜੀ ਵਿਭਾਗ ਦਾ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ। ਉਨ੍ਹਾਂ ਕੋਲ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਸਕੱਤਰ ਇੰਪਲਾਈਮੈਂਟ ਜਨਰੇਸ਼ਨ ਦਾ ਚਾਰਜ ਵੀ ਰਹੇਗਾ।

ਕਮਲ ਕਿਸ਼ੋਰ ਯਾਦਵ ਨੂੰ ਲੋਕ ਸੰਪਰਕ ਵਿਭਾਗ ਦਾ ਸਕੱਤਰ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਕੋਲ ਮੁੱਖ ਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ ਦਾ ਚਾਰਜ ਵੀ ਰਹੇਗਾ।

ਮੁਹੰਮਦ ਤਈਅਬ ਨੂੰ ਵਕਫ਼ ਬੋਰਡ ਦਾ ਸੀਈਓ ਲਗਾਇਆ ਗਿਆ ਹੈ। ਉਨ੍ਹਾਂ ਕੋਲ ਡਾਇਰੈਕਟਰ ਖਜ਼ਾਨਾ ਦਾ ਚਾਰਜ ਪਹਿਲਾਂ ਦੀ ਤਰ੍ਹਾਂ ਹੀ ਰਹੇਗਾ। ਸੁਮਿਦ ਜਾਰੰਗਲ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ ਹੋਣਗੇ। ਈਸ਼ਾ ਮੋਹਾਲੀ ਦੀ ਨਵੀਂ ਡੀਸੀ ਹੋਵੇਗੀ। ਉਹ ਗਿਰੀਸ਼ ਦਿਆਲਨ ਦੀ ਜਗ੍ਹਾ ਲੈਣਗੇ ਜੋ ਪਿਛਲੀ ਸਰਕਾਰ 'ਚ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਦੇ ਕਰੀਬੀ ਅਧਿਕਾਰੀਆਂ 'ਚੋਂ ਇਕ ਸਨ। ਹਰਪ੍ਰੀਤ ਸਿੰਘ ਸੂਦਨ ਨੂੰ ਉਨ੍ਹਾਂ ਦੇ ਪੁਰਾਣੇ ਮਹਾਕਮਿਆਂ ਦੇ ਨਾਲ-ਨਾਲ ਇਨਵੈਸਟਮੈਂਟ ਪ੍ਰਮੋਸ਼ਨ ਵਿਭਾਗ 'ਚ ਵਧੀਕ ਸੀਈਓ ਲਗਾਇਆ ਗਿਆ ਹੈ। ਸ਼ੌਕਤ ਅਹਿਮਦ ਨੂੰ ਮੁੱਖਮੰਤਰੀ ਦਾ ਅਡੀਸ਼ਨਲ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਹੈ। ਅਨਿਲ ਗੁਪਤਾ ਡਿਪਟੀ ਸੈਕਟਰੀ ਪਰਸਨੋਲ ਹੋਣਗੇ।

ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਕੈਬਨਿਟ ਦੇ ਵਿੱਚ ਵੀ ਵੱਡੇ ਫੇਰਬਦਲ ਦੀ ਸੰਭਾਵਨਾ ਹੈ ਜਿਸ ਕਰਕੇ ਮੁੱਖ ਮੰਤਰੀ ਚਰਨਜੀਤ ਚੰਨੀ ਡਿਪਟੀ ਸੀਐਮ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਦਿੱਲੀ ਪਹੁੰਚੇ ਹੋਏ ਹਨ

WATCH LIVE TV