Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗ੍ਰਾਮ ਪੰਚਾਇਤ ਵੱਲੋਂ ਕੁਝ ਮਤੇ ਪਾਸ ਕੀਤੇ ਗਏ ਹਨ। ਜਿਸ ਵਿੱਚ ਪਿੰਡ ਵਿੱਚ ਪਰਵਾਸੀ ਨਾਲ ਵਿਆਹ ਕਰਨ ਵਾਲੇ ਵਿਅਕਤੀ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਪਿੰਡ ਵਿੱਚ ਵਿਆਹ ਕਰਾਉਣ ਵਾਲੇ ਵਿਅਕਤੀ ਨੂੰ ਵੀ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। ਪਿੰਡ ਦਾ ਦੂਜਾ ਮਤਾ ਨਸ਼ੇ ਦੇ ਖਿਲਾਫ ਹੈ, ਜਿਸ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਚਿੱਟਾ ਜਾਂ ਹੋਰ ਮੈਡੀਕਲ ਨਸ਼ਾ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪਿੰਡ ਦੀਆਂ ਦੁਕਾਨਾਂ 'ਤੇ ਛੋਟੇ ਬੱਚਿਆਂ ਨੂੰ ਤੰਬਾਕੂ ਅਤੇ ਸਿਗਰੇਟ ਨਹੀਂ ਵੇਚਣ ਦਿੱਤਾ ਜਾਵੇਗਾ।


COMMERCIAL BREAK
SCROLL TO CONTINUE READING


ਜੇ ਕੋਈ ਸਵੇਰੇ ਸਕੂਲ ਦੇ ਟਾਇਮ ਬੱਸ ਅੱਡੇ ਉੱਤੇ ਕੋਈ ਵੀ ਮੁੰਡਾ ਬਿਨ੍ਹਾਂ ਕੰਮ ਤੋਂ ਖੜਦਾ ਹੈ ਉਹ ਆਪਣੀ ਜ਼ਿੰਮੇਵਾਰੀ ਆਪ ਲਵੇਗਾ। ਪਿੰਡ ਦੇ ਚਾਰੇ ਪਾਸੇ ਬਿਨ੍ਹਾਂ ਕਿਸੇ ਕੰਮ ਤੋਂ ਨਾ ਖੜਿਆ ਜਾਵੇ। ਪ੍ਰਸਾਸ਼ਨ ਵੱਲੋਂ ਹਦਾਇਤ ਹੈ।


ਪਿੰਡ ਦੇ ਚਾਰੇ ਪਾਸੇ ਗੰਦ ਨਾ ਫੈਵਾਇਆ ਜਾਵੇ। ਸੜਕ ਦੀ ਥਾਂ ਵਿੱਚ ਕੋਈ ਵੀ ਕੂੜਾ ਕਰਕਟ ਨਾ ਸੁੱਟਿਆ ਜਾਵੇ। ਪਿੰਡ ਦੀ ਫਿਰਨੀ ਉੱਤੇ ਜੋ ਪਹਾੜੀ ਉਹ ਕੋਈ ਵੀ ਕੱਟ ਕੇ ਲਿਜਾ ਸਕਦਾ ਹੈ। ਜੋ ਵੀ ਗੰਦਗੀ ਫੈਲਾਉਂਦਾ ਹੈ ਉਸ ਤੇ ਕਾਰਵਾਈ ਹੋਵੇਗੀ।