UK ‘ਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਹੋਈ ਤਿਆਰ

ਸਾਰਾਗੜ੍ਹੀ ਦੀ 124ਵੀਂ ਵਰ੍ਹੇਗੰਢ ਮੌਕੇ UK ਵਿੱਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਭਾਈ ਈਸ਼ਰ ਸਿੰਘ ਦਾ 10 ਫੁੱਟ ਉੱਚਾ ਕਾਂਸੀ ਦਾ ਬੁੱਤ ਬਣਾਇਆ ਗਿਆ ਹੈ।

UK ‘ਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਹੋਈ ਤਿਆਰ

ਚੰਡੀਗੜ੍ਹ: ਸਾਰਾਗੜ੍ਹੀ ( Saragarhi )ਦੀ 124ਵੀਂ ਵਰ੍ਹੇਗੰਢ ਮੌਕੇ UK ਵਿੱਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਭਾਈ ਈਸ਼ਰ ਸਿੰਘ ਦਾ 10 ਫੁੱਟ ਉੱਚਾ ਕਾਂਸੀ ਦਾ ਬੁੱਤ ਬਣਾਇਆ ਗਿਆ ਹੈ। ਇਸ ਯਾਦਗਾਰ ਦੀ ਘੁੰਡ ਚੁਕਾਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ  ( Gyani Harpreet Singh)ਵੱਲੋਂ ਕੀਤੀ ਗਈ।

ਇਹ ਉਪਰਾਲਾ ਗੁਰੂ ਨਾਨਕ ਗੁਰਦੁਆਰਾ ਵੈਨਜ਼ਫੀਲਡ ਤੇ ਵੁਲਵਰਹੈਂਪਟਨ ਕੌਂਸਲ ਦੇ ਸਹਿਯੋਗ ਨਾਲ ਕੀਤਾ ਗਿਆ ਹੈ । ਦੱਸ ਦੇਈਏ ਕਿ 12 ਸਤੰਬਰ, 1897 ਨੂੰ 21 ਸਿੱਖ ਫੌਜੀਆਂ ਨੇ 10,000 ਤੋਂ ਵੱਧ ਅਫਗਾਨੀਆਂ ਨਾਲ ਲੜਾਈ ਕੀਤੀ ਸੀ।

ਦੱਸ ਦਈਏ ਕਿ ਇਸ ਬੁੱਤ ਦੇ ਹੇਠਾਂ ਇਸ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਸਾਰੇ ਬਹਾਦਰ ਫੌਜੀਆਂ ਦੇ ਨਾਂਅ ਵੀ ਲਿਖੇ ਗਏ ਹਨ। ਬ੍ਰਿਟਿਸ਼ ਸਰਕਾਰ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਸਮਾਗਮ ਵੀ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਪੰਜ ਪਿਆਰਿਆਂ ਤੇ ਹਜ਼ਾਰਾਂ ਦੀ ਸੰਗਤ ਵਿੱਚ ਬੁੱਤ ਦੀ ਘੁੰਡ ਚੁਕਾਈ ਕੀਤੀ, ਜੋ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖ ਪੰਜਾਬੀ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ।