Mining in Punjab: ਪਿਛਲੇ ਦੋ ਮਹੀਨਿਆਂ ਵਿੱਚ ਰੇਤਾ-ਬੱਜਰੀ ਨਾਲ ਭਰੇ ਵਾਹਨਾਂ ਤੋਂ 70 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਜੋ ਬਿਨਾਂ ਬਿੱਲਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਪੰਜਾਬ ਵਿੱਚ ਦਾਖਲ ਹੋਏ।
Trending Photos
Mining in Punjab/ਅਜੇ ਮਹਾਜਨ: ਮਾਈਨਿੰਗ ਵਿਭਾਗ ਨੇ ਰੇਤ-ਬੱਜਰੀ ਮਾਫੀਆ 'ਤੇ ਸ਼ਿਕੰਜਾ ਕੱਸਣ ਲਈ ਸਖ਼ਤ ਕਾਰਵਾਈ ਕੀਤੀ ਹੈ। ਮਾਈਨਿੰਗ ਵਿਭਾਗ ਵੱਲੋਂ ਬਿਨਾਂ ਬਿੱਲ ਤੋਂ ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਰੇਤੇ ਅਤੇ ਬਜਰੀ ਨਾਲ ਭਰੇ ਵਾਹਨਾਂ ਤੋਂ 70 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ। ਇਹ ਵਾਹਨ ਜੰਮੂ-ਕਸ਼ਮੀਰ ਅਤੇ ਹਿਮਾਚਲ ਤੋਂ ਰੇਤਾ ਅਤੇ ਬੱਜਰੀ ਲੈ ਕੇ ਪੰਜਾਬ ਵਿੱਚ ਦਾਖਲ ਹੁੰਦੇ ਹਨ।
ਸਾਰੇ ਵਾਹਨਾਂ ਦੇ ਚਲਾਨ ਕੀਤੇ
ਇਸ ਦੌਰਾਨ ਮਾਈਨਿੰਗ ਵਿਭਾਗ ਨੇ ਸਖ਼ਤ ਕਾਰਵਾਈ ਤਹਿਤ ਰੇਤ-ਬੱਜਰੀ ਦੇ ਬਿੱਲਾਂ ਤੋਂ ਬਿਨਾਂ ਪੰਜਾਬ 'ਚ ਦਾਖਲ ਹੋਣ ਵਾਲੇ 43 ਵਾਹਨਾਂ ਤੋਂ 2 ਮਹੀਨਿਆਂ 'ਚ 70 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਹੈ ਪਰ ਇਹ ਵਾਹਨ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਰੇਤਾ-ਬੱਜਰੀ ਨਾਲ ਲੱਦ ਕੇ ਪੰਜਾਬ 'ਚ ਦਾਖਲ ਹੁੰਦੇ ਹਨਪਰ ਇਨ੍ਹਾਂ ਕੋਲ ਠੋਸ ਬਿੱਲ ਨਹੀਂ ਹਨ। ਇਸ ਕਾਰਨ ਇਨ੍ਹਾਂ ਸਾਰੇ ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਇਨ੍ਹਾਂ 43 ਵਾਹਨਾਂ ਤੋਂ 70 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਇਹ ਵੀ ਪੜ੍ਹੋ: Farmers Protest: ਕਿਸਾਨਾਂ ਦਾ ਮੋਰਚਾ ਜਾਰੀ, ਦੇਸ਼ ਭਰ 'ਚ ਕਿਸਾਨਾਂ ਵੱਲੋਂ ਮਨਾਇਆ ਜਾਵੇਗਾ ਅਰਦਾਸ ਦਿਵਸ
ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਜੰਮੂ-ਕਸ਼ਮੀਰ ਤੋਂ ਪੰਜਾਬ ਨੂੰ ਆਉਣ ਵਾਲੇ ਰਸਤਿਆਂ ਅਤੇ ਹਿਮਾਚਲ ਤੋਂ ਪੰਜਾਬ ਨੂੰ ਆਉਣ ਵਾਲੇ ਰਸਤਿਆਂ 'ਤੇ ਚੈਕਿੰਗ ਪੁਆਇੰਟ ਲਗਾਏ ਹੋਏ ਹਨ ਅਤੇ ਅਸੀ ਕਈ ਪਾਰਟੀਆਂ ਬਿਨਾਂ ਬਿੱਲ ਦੇ ਪਾਏ ਜਾਣ ਵਾਲੇ ਵਾਹਨਾਂ ਦਾ ਤੁਰੰਤ ਚਲਾਨ ਅਤੇ ਜੁਰਮਾਨਾ ਵਸੂਲਦੇ ਹਨ। ਪਿਛਲੇ ਦੋ ਮਹੀਨਿਆਂ ਵਿੱਚ 43 ਵਾਹਨਾਂ ਤੋਂ 70 ਲੱਖ ਰੁਪਏ ਜੁਰਮਾਨਾ ਵਸੂਲਿਆ ਜਾ ਚੁੱਕਾ ਹੈ ਅਤੇ ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ।
ਬੀਤੇ ਦਿਨੀ ਪਠਾਨਕੋਟ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਤੋਂ ਗੈਰ ਕਾਨੂੰਨੀ ਢੰਗ ਨਾਲ ਪੰਜਾਬ ਵਿੱਚ ਦਾਖਲ ਹੋਣ ਵਾਲੇ ਰੇਤ ਅਤੇ ਬਜਰੀ ਨਾਲ ਭਰੇ 14 ਵਾਹਨਾਂ ਨੂੰ ਜਬਤ ਕੀਤਾ ਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਰੇਤ ਦੇ ਪੂਰੇ ਦਸਤਾਵੇਜ ਨਾ ਹੋਣ ਕਰਕੇ ਹਰੇਕ ਵਾਹਨ ਤੋਂ 2 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਈਨਿੰਗ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਰੇਤਾ ਬਜਰੀ ਦੇ ਸਾਰੇ ਵਾਹਨਾ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਜੋ ਕਿ ਦੂਜੇ ਰਾਜਾਂ ਤੋਂ ਬਿਨਾਂ ਦਸਤਾਵੇਜਾਂ ਦੇ ਦਾਖਲ ਹੋ ਰਹੇ ਹਨ।