ਮੰਤਰੀ ਤੋਮਰ ਨੇ ਔਰਤ ਤੋਂ ਖਾਧੇ ਥੱਪੜ, ਹੱਥ ਜੋੜ ਕਿਹਾ ਮੈਂ ਹਾਂ ਤੇਰਾ ਪੁੱਤ
Advertisement

ਮੰਤਰੀ ਤੋਮਰ ਨੇ ਔਰਤ ਤੋਂ ਖਾਧੇ ਥੱਪੜ, ਹੱਥ ਜੋੜ ਕਿਹਾ ਮੈਂ ਹਾਂ ਤੇਰਾ ਪੁੱਤ

ਪ੍ਰਦੁਮਨ ਸਿੰਘ ਨੇ ਉਸ ਔਰਤ ਨੂੰ ਕਿਹਾ ਕਿ ਤੁਸੀਂ ਉਹਨੂੰ ਥੱਪੜ ਮਾਰੋ ਕਿਉਕਿ ਤੁਸੀਂ ਮੇਰੀ ਮਾਂ ਵਰਗੇ ਹੋ ਤੇ ਮੇਰੀ ਮਾਂ ਨਾਲ ਕੋਈ ਇਸ ਤਰ੍ਹਾਂ ਦਾ ਸਲੂਕ ਕਰੇ ਤੇ ਮੈਨੂੰ ਬਿਲਕੁਲ ਚੰਗਾ ਨਹੀਂ ਲਗਦਾ।

ਮੰਤਰੀ ਤੋਮਰ ਨੇ ਔਰਤ ਤੋਂ ਖਾਧੇ ਥੱਪੜ, ਹੱਥ ਜੋੜ ਕਿਹਾ ਮੈਂ ਹਾਂ ਤੇਰਾ ਪੁੱਤ

ਚੰਡੀਗੜ: ਊਰਜਾ ਮੰਤਰੀ ਪ੍ਰਦੁਮਨ  ਸਿੰਘ ਤੋਮਰ ਦੇ ਮੱਧ ਪ੍ਰਦੇਸ ਦੇ ਗਵਾਲੀਅਰ ਦੌਰੇ ਤੇ ਸਬਜ਼ੀ ਮੰਡੀ ਵਿੱਚ ਹੋਈ ਇੱਕ ਬਜ਼ੁਰਗ ਔਰਤ ਨਾਲ ਗੱਲ ਬਾਤ ਕਰਨ ਤੇ ਉਹਨਾਂ ਨੇ ਦੱਸਿਆ ਕਿ ਉਹ ਬਹੁਤ ਗ਼ਰੀਬ ਤੇ ਵਿਧਵਾ ਔਰਤ ਹੈ ਜੋ ਆਪਣਾ ਗ਼ੁਜ਼ਾਰਾ ਇਸ ਸਬਜ਼ੀ ਮੰਡੀ ਵਿੱਚ ਬੈਠ ਕਿ ਕਰ ਰਹੀ ਹੈ ਜਿਸ ਨਾਲ ਉਸ ਨੂੰ ਕਾਫ਼ੀ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਔਰਤ ਨੇ ਇਹ ਵੀ ਦੱਸਿਆ ਕਿ ਇੱਥੇ ਬੈਠੇ ਕਈ ਦੁਕਾਨਦਾਰਾਂ ਨੂੰ ਸਬਜ਼ੀ ਮੰਡੀ ਵਿੱਚੋਂ ਪੁਲਿਸ ਕਰਮਚਾਰੀਆਂ ਵਲੋਂ ਭਜਾ ਦਿੱਤਾ ਹੈ । ਇਹ ਗੱਲ ਸੁਣ ਕੇ ਪ੍ਰਦੁਮਨ ਸਿੰਘ ਨੇ ਉਸ ਔਰਤ ਨੂੰ ਕਿਹਾ ਕਿ ਤੁਸੀਂ ਉਹਨੂੰ ਥੱਪੜ ਮਾਰੋ ਕਿਉਕਿ ਤੁਸੀਂ ਮੇਰੀ ਮਾਂ ਵਰਗੇ ਹੋ ਤੇ ਮੇਰੀ ਮਾਂ ਨਾਲ ਕੋਈ ਇਸ ਤਰ੍ਹਾਂ ਦਾ ਸਲੂਕ ਕਰੇ ਤੇ ਮੈਨੂੰ ਬਿਲਕੁਲ ਚੰਗਾ ਨਹੀਂ ਲਗਦਾ । ਇਸ ਤੋਂ ਬਾਅਦ ਪ੍ਰਦੁਮਨ ਨੇ ਉਸ ਬੁੱਢੀ ਔਰਤ ਦੇ ਹੱਥ ਫੜਕੇ ਕਿ ਆਪਣੇ ਗੱਲ੍ਹਾਂ ਤੇ ਥੱਪੜ ਮਰਵਾਏ।

 ਉਸ ਔਰਤ ਨੂੰ ਮਾਂ ਦਾ ਦਰਜ਼ਾ ਦੇਣ ਉਪਰੰਤ ਊਰਜਾ ਮੰਤਰੀ ਨੇ ਉਸ ਦੇ ਪੈਰਾਂ ਨੂੰ ਹੱਥ ਲਗਾ ਕਿ ਆਸ਼ੀਰਵਾਦ ਲਿਆ ਤੇ ਕਿਹਾ ਅੱਜ ਤੋਂ ਬਾਅਦ ਤੁਹਾਨੂੰ ਕੋਈ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਊਰਜਾ ਮੰਤਰੀ ਪ੍ਰਦੁਮਨ ਸਿੰਘ ਦੇ ਨਾਲ ਜਿੰਨੇ ਆਗੂ ਸਨ ਉਹ ਇਸ ਗੱਲ ਤੋਂ ਨਰਾਸ਼ ਹੋਏ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿਉਕਿ ਮੰਤਰੀ ਜੀ ਸਬਜ਼ੀ ਮੰਡੀ ਦੇ ਦੌਰੇ ਤੇ ਗਏ ਸਨ ਪਰ ਉਹਨਾਂ ਨੂੰ  ਦੁਕਾਨਦਾਰਾਂ ਦੀ ਹਾਲਾਤ ਦੇਖ ਕੇ ਤਰਸ ਆ ਗਿਆ । ਮੰਤਰੀ ਜੀ ਨੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਮੰਡੀ ਵਿੱਚ ਕੰਮ ਕਰਨ ਵਾਲਿਆਂ ਦੇ ਸਮੇਂ ਦੀ ਅਦਲਾ ਬਦਲੀ ਕਰਨ ਤੇ ਉਨ੍ਹਾਂ ਨੂੰ ਪੂਰੀ ਖ਼ਬਰ ਦੇਣ ਤਾਂ ਜੋ ਕਿਸੇ ਨੂੰ ਕੋਈ ਮੁਸ਼ਿਕਲ ਦਾ ਸਾਹਮਣਾ ਨਾ ਕਰਨਾ  ਪਵੇ ।

 

WATCH LIVE TV 

Trending news