ਮਿਸ਼ਨ 2022: ਕੇਂਦਰੀ ਮੰਤਰੀਆਂ ਦੀ ਚੰਡੀਗੜ 'ਚ ਅਹਿਮ ਬੈਠਕ,ਵਾਇਆ ਕੈਪਟਨ ਖੁੱਲੇਗਾ ਪੰਜਾਬ ਦਾ ਰਸਤਾ ?
Advertisement

ਮਿਸ਼ਨ 2022: ਕੇਂਦਰੀ ਮੰਤਰੀਆਂ ਦੀ ਚੰਡੀਗੜ 'ਚ ਅਹਿਮ ਬੈਠਕ,ਵਾਇਆ ਕੈਪਟਨ ਖੁੱਲੇਗਾ ਪੰਜਾਬ ਦਾ ਰਸਤਾ ?

ਭਾਜਪਾ ਦੀ  ਕੋਰ ਕਮੇਟੀ ਦੀ ਚੰਡੀਗੜ ਵਿਚ ਅਹਿਮ ਬੈਠਕ ਹੋਣ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਕੇ ਭੋਗ ਪਵਾਇਆ ਗਿਆ।

ਮਿਸ਼ਨ 2022: ਕੇਂਦਰੀ ਮੰਤਰੀਆਂ ਦੀ ਚੰਡੀਗੜ 'ਚ ਅਹਿਮ ਬੈਠਕ,ਵਾਇਆ ਕੈਪਟਨ ਖੁੱਲੇਗਾ ਪੰਜਾਬ ਦਾ ਰਸਤਾ ?

ਨਵਜੋਤ ਧਾਲੀਵਾਲ/ਚੰਡੀਗੜ: ਪੰਜਾਬ ਦੇ ਵਿਚ ਭਾਜਪਾ ਨੇ ਮਿਸ਼ਨ 2022 ਦੀ ਸ਼ੁਰੂਆਤ ਕਰ ਦਿੱਤੀ ਹੈ।ਭਾਜਪਾ ਦੇ 4 ਵੱਡੇ ਕੇਂਦਰੀ ਮੰਤਰੀ ਹਰਦੀਪ ਪੁਰੀ,ਮੀਨਾਕਸ਼ੀ ਲੇਖੀ,ਗਜੇਂਦਰ ਸ਼ੇਖਾਵਤ ਅਤੇ ਗੁਜਰਾਤ ਤੋਂ ਲੋਕ ਸਭਾ ਮੈਂਬਰ ਵਿਨੋਦ ਚਾਵੜਾ ਚੰਡੀਗੜ ਪਹੁੰਚੇ ਚੁੱਕੇ ਹਨ।ਚਰਚਾਵਾਂ ਤੇਜ਼ ਹਨ ਕਿ ਪੰਜਾਬ ਵਿਧਾਨ ਸਭਾ 2022 ਨੂੰ ਲੈ ਕੇ ਭਾਜਪਾ ਵੱਲੋਂ ਵਿਧਾਨ ਸਭਾ ਨੂੰ ਸੰਨ੍ਹ ਲਾਉਣ ਲਈ ਤਕੜੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।ਇਸ ਮੀਟਿੰਗ ਦੇ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਰਹੇ 

ਭਾਜਪਾ ਦੀ  ਕੋਰ ਕਮੇਟੀ ਦੀ ਚੰਡੀਗੜ ਵਿਚ ਅਹਿਮ ਬੈਠਕ ਹੋਣ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਕੇ ਭੋਗ ਪਵਾਇਆ ਗਿਆ।

ਉਧਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਵਿਚ ਸੰਭਾਵੀ ਖੇਤੀ ਕਾਨੂੰਨਾਂ ਉੱਤੇ ਚਰਚਾ ਹੋ ਸਕਦੀ ਹੈ।ਮੰਨਿਆ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ੳੱਤੇ ਕੋਈ ਸੁਖਾਵਾ ਫ਼ੈਸਲਾ ਦੇ ਕੇ ਭਾਜਪਾ ਵਾਇਆ ਕੈਪਟਨ ਪੰਜਾਬ ਵਿਚ ਐਂਟਰੀ ਕਰਨ ਜਾ ਰਹੀ ਹੈ।

ਕੇਂਦਰੀ ਮੰਤਰੀ ਤੇ ਭਾਜਪਾ ਦੇ ਕੇਂਦਰੀ ਲੀਡਰਾਂ ਵੱਲੋਂ ਬੈਠਕਾਂ ਦਾ ਦੌਰ ਸ਼ੁਰੂ ਕੀਤਾ ਗਿਆ ਤਾਂ ਸਭ ਤੋਂ ਪਹਿਲੀ ਬੈਠਕ ਪੰਜਾਬ ਦੇ ਸਿੱਖ ਚਿਹਰੇ ਸਿੱਖ ਲੀਡਰਸ਼ਿਪ ਨਾਲ ਕੀਤੀ ਜਾ ਰਹੀ ਹੈ,ਜਾਪ ਰਿਹਾ ਭਾਜਪਾ ਪੰਜਾਬ ਚ ਚੋਣਾਂ ਅੰਦਰ ਸਿੱਖ ਵੋਟ ਬੈਂਕ ਨੂੰ ਮੁੱਖ ਰੱਖ ਕੇ ਚੱਲ ਰਹੀ ਹੈ  

WATCH LIVE TV

Trending news