ਟਾਇਲਟ ਫਲਸ਼ ਦੀ ਡੱਗ 'ਚ ਡਿੱਗਣ ਨਾਲ ਮਾਂ ਤੇ ਢਾਈ ਸਾਲਾਂ ਧੀ ਦੀ ਹੋਈ ਮੌਤ
Advertisement

ਟਾਇਲਟ ਫਲਸ਼ ਦੀ ਡੱਗ 'ਚ ਡਿੱਗਣ ਨਾਲ ਮਾਂ ਤੇ ਢਾਈ ਸਾਲਾਂ ਧੀ ਦੀ ਹੋਈ ਮੌਤ

ਅੱਜ ਪਿੰਡ ਡਰੋਲੀ ਦੇ ਇਕ ਗਰੀਬ ਪਰਿਵਾਰ ਤੇ ਉਸ ਵਕਤ ਕੁਦਰਤ ਦਾ ਕਹਿਰ ਟੁੱਟ ਪਿਆ ਜਦੋਂ ਜੁਗਰਾਜ ਸਿੰਘ ਬੱਗਾ ਦੀ ਲੜਕੀ ਨੂਰ (ਕਰੀਬ ਢਾਈ ਸਾਲ) ਸਵੇਰੇ ਟਾਇਲਟ ਗਈ ਤਾਂ ਫਲਸ਼ ਦੀ ਡੱਗ 'ਚ ਡਿੱਗ ਗਈ। 

ਟਾਇਲਟ ਫਲਸ਼ ਦੀ ਡੱਗ 'ਚ ਡਿੱਗਣ ਨਾਲ ਮਾਂ ਤੇ ਢਾਈ ਸਾਲਾਂ ਧੀ ਦੀ ਹੋਈ ਮੌਤ

ਨਵਦੀਪ ਮਹੇਸਰੀ/ਮੋਗਾ: ਅੱਜ ਪਿੰਡ ਡਰੋਲੀ ਦੇ ਇਕ ਗਰੀਬ ਪਰਿਵਾਰ ਤੇ ਉਸ ਵਕਤ ਕੁਦਰਤ ਦਾ ਕਹਿਰ ਟੁੱਟ ਪਿਆ ਜਦੋਂ ਜੁਗਰਾਜ ਸਿੰਘ ਬੱਗਾ ਦੀ ਲੜਕੀ ਨੂਰ (ਕਰੀਬ ਢਾਈ ਕੁ ਸਾਲ) ਸਵੇਰੇ ਟਾਇਲਟ ਗਈ ਤਾਂ ਫਲਸ਼ ਦੀ ਡੱਗ 'ਚ ਡਿੱਗ ਗਈ, ਪਤਾ ਲੱਗਣ ਤੇ ਜਦੋ ਜੁਗਰਾਜ ਸਿੰਘ ਬੱਗਾ ਤੇ ਉਸ ਦੀ ਪਤਨੀ ਸਿਮਰਨ ਕੌਰ ਆਪਣੀ ਬੇਟੀ ਨੂੰ ਬਚਾਉਣ ਲਗੇ ਤਾਂ ਉਹ ਵੀ ਡਿੱਗ ਪਏ ਜਿਸ ਦੇ ਫਲਸਰੂਪ ਸਿਮਰਨ ਕੌਰ ਅਤੇ ਬੇਟੀ ਨੂਰ ਦੀ ਮੌਤ ਹੋ ਗਈ।

ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਤੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਢਾਈ ਸਾਲ ਦੀ ਨੂਰ ਟਾਇਲਟ ਗਈ ਤਾਂ ਫਲੱਸ਼ ਦੀ ਡੱਗ 'ਚ ਡਿੱਗ ਗਈ, ਜਿਸ ਨੂੰ ਬਚਾਉਣ ਲਈ ਉਸ ਦੇ ਮਾਂ ਪਿਓ ਨੇ ਵੀ ਨਾਲ ਹੀ ਛਾਲ ਮਾਰ ਦਿੱਤੀ। ਉਨ੍ਹਾਂ ਕਿਹਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤਿੰਨਾਂ ਨੂੰ ਬਾਹਰ ਕੱਢਿਆ ਗਿਆ ਪਰ ਜਦੋਂ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਤਾਂ ਮਾਤਾ ਸਿਮਰਨ ਕੌਰ ਅਤੇ ਉਸ ਦੀ ਧੀ ਨੂਰ ਦੀ ਮੌਤ ਹੋ ਗਈ ਜਦਕਿ ਪਿਤਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜੋ ਕਿ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹਨ। 
ਪਰਿਵਾਰਕ ਮੈਂਬਰਾਂ ਨੇ ਗ਼ਰੀਬ ਪਰਿਵਾਰ ਹੋਣ ਦੇ ਨਾਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ ।

ਉਧਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਮਾਂ ਅਤੇ ਧੀ ਨੂੰ ਮ੍ਰਿਤਕ ਹੀ ਹਸਪਤਾਲ ਵਿਚ ਲਿਆਂਦਾ ਗਿਆ ਸੀ ।

Trending news