ਮਜਬੂਰੀ ਨੇ ਬਣਾਇਆ ਮਜ਼ਦੂਰ, ਪਤੀ ਕਈ ਸਾਲਾਂ ਤੋਂ ਬਿਮਾਰ, ਬੇਟੇ ਦੇ ਸੁਪਨੇ ਪੂਰੇ ਕਰਨ ਲਈ ਚੁੱਕ ਰਹੀ ਲੋਕਾਂ ਦਾ ਬੋਝ
Advertisement

ਮਜਬੂਰੀ ਨੇ ਬਣਾਇਆ ਮਜ਼ਦੂਰ, ਪਤੀ ਕਈ ਸਾਲਾਂ ਤੋਂ ਬਿਮਾਰ, ਬੇਟੇ ਦੇ ਸੁਪਨੇ ਪੂਰੇ ਕਰਨ ਲਈ ਚੁੱਕ ਰਹੀ ਲੋਕਾਂ ਦਾ ਬੋਝ

ਕਹਿੰਦੇ ਨੇ ਕਿ ਔਰਤ ਦਾ ਜਿਗਰਾ ਪਹਾੜ ਵਰਗਾ ਹੁੰਦਾ ਜੋ ਆਪਣੇ ਪਰਿਵਾਰ 'ਤੇ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਨੂੰ ਰੋਕ ਸਕਦਾ ਹੈ। ਅਜਿਹਾ ਹੀ ਜਿਗਰਾ ਹੈ ਲੁਧਿਆਣਾ ਦੀ ਸੁਸ਼ਮਾ ਦਾ ਜੋ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਕੂਲੀ ਦਾ ਕੰਮ ਕਰ ਰਹੀ ਹੈ। ਆਓ ਜਾਣਦੇ ਹਾਂ ਸੁਸ਼ਮਾ ਦੀ ਜ਼ਿੰਦਗੀ ਦੇ ਸੰਘਰਸ਼ ਬਾਰੇ...

ਮਜਬੂਰੀ ਨੇ ਬਣਾਇਆ ਮਜ਼ਦੂਰ, ਪਤੀ ਕਈ ਸਾਲਾਂ ਤੋਂ ਬਿਮਾਰ, ਬੇਟੇ ਦੇ ਸੁਪਨੇ ਪੂਰੇ ਕਰਨ ਲਈ ਚੁੱਕ ਰਹੀ ਲੋਕਾਂ ਦਾ ਬੋਝ

ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਦੀ ਬਿੱਲਾ ਨੰਬਰ 5 ਕੂਲੀ ਸੁਸ਼ਮਾ ਇਹਨੀ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੁਸ਼ਮਾ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਕੂਲੀ ਹੈ ਅਤੇ ਲੋਕਾਂ ਦਾ ਬੋਝ ਆਪਣੇ ਸਿਰ ਤੇ ਢੋਆ ਕੇ ਆਪਣੇ ਪਰਿਵਾਰ ਦਾ ਬੋਝ ਚੁੱਕ ਰਹੀ ਹੈ।

 

ਸੁਸ਼ਮਾ ਨੇ ਦੱਸਿਆ ਕਿ ਉਸ ਦਾ ਪਤੀ ਕੂਲੀ ਦਾ ਕੰਮ ਕਰਦਾ ਸੀ ਪਰ ਉਹ ਬੀਤੇ ਕਈ ਸਾਲਾਂ ਤੋਂ ਬਿਮਾਰ ਹੈ ਕੋਰੋਨਾ ਤੋਂ ਬਾਅਦ ਉਹ ਕੰਮ ਵੀ ਨਹੀਂ ਕਰ ਸਕਿਆ ਜਿਸ ਤੋਂ ਬਾਅਦ ਹੁਣ ਉਸ ਨੇ ਹਿੰਮਤ ਦਿਖਾਈ ਅਤੇ 5 ਮਹੀਨਿਆਂ ਤੋਂ ਉਹ ਆਪਣੇ ਪਤੀ ਦੇ ਨੰਬਰ 'ਤੇ ਕੂਲੀ ਦਾ ਕੰਮ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਤੀ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ ਉਹ ਹੁਣ ਕਦੀ ਵੀ ਕੰਮ ਨਹੀਂ ਕਰ ਸਕਦਾ ਉਸ ਦਾ ਪਰਿਵਾਰ ਵੱਡਾ ਹੈ।

 

ਜਿਸ ਕਰਕੇ ਹੁਣ ਉਹ ਇਹ ਕੰਮ ਕਰ ਰਹੀ ਹੈ। ਸੁਸ਼ਮਾ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਸ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਉਸ ਨੂੰ ਕੂਲੀ ਦਾ ਕੰਮ ਕਰਨਾ ਪਵੇਗਾ ਪਰ ਮਜ਼ਬੂਰੀਆਂ ਨੇ ਉਸ ਨੂੰ ਸਬ ਸਿਖਾ ਦਿੱਤਾ ਅਤੇ ਅੱਜ ਉਹ ਇਹ ਕੂਲੀ ਦਾ ਕੰਮ ਕਰ ਰਹੀ ਹੈ।

 

ਅਜਿਹੀਆਂ ਔਰਤਾਂ ਨੂੰ ਸਮਾਜ ਵੀ ਸਲਾਮ ਕਰਦਾ ਹੈ ਜੋ ਆਪਣੇ ਪਰਿਵਾਰ ਲਈ ਹਰ ਆਫਤ ਸਹੇੜ ਲੈਂਦੀਆਂ ਹਨ। ਪਰ ਆਪਣੇ ਪਰਿਵਾਰ ਤੇ ਕਦੇ ਆਂਚ ਤੱਕ ਨਹੀਂ ਆਉਣ ਦਿੰਦੀਆਂ। ਸੁਸ਼ਮਾ ਆਪਣੇ ਆਪਣੇ ਬੇਟੇ ਦਾ ਸੁਪਨਾ ਪੂਰਾ ਕਰਨ ਲਈ ਕੂਲੀ ਦਾ ਕੰਮ ਕਰ ਰਹੀ ਹੈ।ਉਸਨੇ ਆਪਣੇ ਪਰਿਵਾਰ ਅਤੇ ਪਤੀ ਨੂੰ ਚੰਗਾ ਜੀਵਨ ਦੇਣ ਲਈ ਇਹ ਕਿੱਤਾ ਚੁਣਿਆ ਹੈ। ਵਾਕਿਆ ਹੀ ਔਰਤਾਂ ਦਾ ਬਲਿਦਾਨ ਚੰਗੇ ਸਮਾਜ ਦੀ ਨੀਂਹ ਰੱਖਦਾ ਹੈ।

 

WATCH LIVE TV  

Trending news