Municipal elections in Punjab: ਨਗਰ ਨਿਗਮ ਤੇ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦਾ ਅਮਲ ਮੁਕੰਮਲ ਹੋਈਆਂ ਹਨ। ਕੁੱਲ 2231 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਪੰਜ ਨਗਰ ਨਿਗਮਾਂ ਲਈ ਅੱਜ ਤੱਕ ਕੁੱਲ 2231 ਨਾਮਜ਼ਦਗੀਆਂ ਪ੍ਰਾਪਤ ਹੋਈਆਂ
Trending Photos
Municipal elections in Punjab: ਪੰਜਾਬ ਰਾਜ ਚੋਣ ਕਮਿਸ਼ਨ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜ ਨਗਰ ਨਿਗਮਾਂ ਲਈ ਅੱਜ ਤੱਕ ਕੁੱਲ 2231 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਇਸ ਸਬੰਧ ਵਿੱਚ ਨਗਰ ਨਿਗਮ ਜਲੰਧਰ ਲਈ ਕੁੱਲ 448, ਨਗਰ ਨਿਗਮ ਲੁਧਿਆਣਾ ਲਈ 682, ਨਗਰ ਨਿਗਮ ਫਗਵਾੜਾ ਲਈ 219, ਨਗਰ ਨਿਗਮ ਅੰਮ੍ਰਿਤਸਰ ਲਈ 709 ਅਤੇ ਨਗਰ ਨਿਗਮ ਪਟਿਆਲਾ ਲਈ 173 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।
ਸੂਬੇ ਵਿਚ ਪੰਜ ਨਗਰ ਨਿਗਮਾਂ, 44 ਨਗਰ ਕੌਂਸਲਾਂ/ਨਗਰ ਪੰਚਾਇਤਾਂ ਤੋਂ ਇਲਾਵਾ 49 ਵਾਰਡਾਂ ਦੀ ਉਪ ਚੋਣ ਲਈ 21 ਦਸੰਬਰ ਨੂੰ ਵੋਟਾਂ ਪੈਣਗੀਆਂ। ਪਟਿਆਲਾ ਅਤੇ ਮੋਗਾ ਜ਼ਿਲ੍ਹੇ ’ਚ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਕਾਗ਼ਜ਼ ਦਾਖਲ ਕੀਤੇ ਜਾਣ ਤੋਂ ਰੋਕਣ ਨੂੰ ਲੈ ਕੇ ਰੋਸ ਮੁਜ਼ਾਹਰੇ ਹੋਏ। ਮੱਖੂ ਵਿਚ ‘ਆਪ’ ਤੇ ਕਾਂਗਰਸੀ ਵਰਕਰਾਂ ਦਰਮਿਆਨ ਝੜਪ ’ਚ ਇੱਕ ਆਗੂ ਜ਼ਖ਼ਮੀ ਹੋ ਗਿਆ। ਪੰਜ ਨਗਰ ਨਿਗਮਾਂ ’ਚੋਂ ਫਗਵਾੜਾ ਲਈ 219, ਜਲੰਧਰ 448, ਲੁਧਿਆਣਾ 682, ਪਟਿਆਲਾ 173 ਅਤੇ ਅੰਮ੍ਰਿਤਸਰ ਲਈ 709 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਨਾਮਜ਼ਦਗੀਆਂ ਦੇ ਆਖ਼ਰੀ ਦਿਨ ਅੱਜ ਪੰਜ ਨਗਰ ਨਿਗਮਾਂ ਲਈ 2231 ਉਮੀਦਵਾਰਾਂ ਨੇ ਕਾਗਜ਼ ਭਰੇ।
ਇਹ ਵੀ ਪੜ੍ਹੋ: Punjab Breaking Live Updates: ਸੁਖਬੀਰ ਬਾਦਲ ਅੱਜ ਪਹੁੰਚ ਰਹੇ ਹਨ ਅੰਮ੍ਰਿਤਸਰ, ਜਾਣੋ ਹੁਣ ਤੱਕ ਦੇ ਅਪਡੇਟਸ
ਪੰਜਾਬ ਵਿੱਚ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਬੀਤੇ ਦਿਨੀ ਆਖਰੀ ਦਿਨ ਸੀ। ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਇਨ੍ਹਾਂ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਸ਼ਾਮਲ ਹਨ। ਲਗਭਗ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਜਦਕਿ 21 ਦਸੰਬਰ ਨੂੰ ਵੋਟਾਂ ਪੈਣਗੀਆਂ। ਚੋਣਾਂ ਦੇ ਨਤੀਜੇ ਉਸੇ ਦਿਨ ਸ਼ਾਮ ਨੂੰ ਐਲਾਨੇ ਜਾਣਗੇ।