ਪਟਿਆਲਾ ਵਿਚ ਨਵੇਂ ਅਤੇ ਪੁਰਾਣੇ ਮੇਅਰ ਦਾ ਪਿਆ ਪੇਚਾ
Advertisement

ਪਟਿਆਲਾ ਵਿਚ ਨਵੇਂ ਅਤੇ ਪੁਰਾਣੇ ਮੇਅਰ ਦਾ ਪਿਆ ਪੇਚਾ

4 ਦਿਨ ਪਹਿਲਾਂ ਕੈਬਨਿਟ ਮੰਤਰੀ ਨੇ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮੁਅੱਤਲ ਕਰਨ ਦੀ ਗੱਲ ਕਹੀ ਸੀ ਪਰ ਅੱਜ ਮੁਅੱਤਲ ਕੀਤੇ ਗਏ ਸੰਜੀਵ ਸ਼ਰਮਾ ਬਿੱਟੂ ਨੇ ਨਗਰ ਨਿਗਮ ਪਹੁੰਚ ਕੇ ਆਪਣੀ ਕੁਰਸੀ 'ਤੇ ਬੈਠ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਪਟਿਆਲਾ ਵਿਚ ਨਵੇਂ ਅਤੇ ਪੁਰਾਣੇ ਮੇਅਰ ਦਾ ਪਿਆ ਪੇਚਾ

ਬਲਿੰਦਰ ਸਿੰਘ/ਪਟਿਆਲਾ: ਪਟਿਆਲਾ ਨਗਰ ਨਿਗਮ ਦੇ ਮੇਅਰ ਦਾ ਵਿਵਾਦ ਫਿਰ ਸ਼ੁਰੂ ਹੋ ਗਿਆ ਹੈ। 4 ਦਿਨ ਪਹਿਲਾਂ ਕੈਬਨਿਟ ਮੰਤਰੀ ਨੇ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮੁਅੱਤਲ ਕਰਨ ਦੀ ਗੱਲ ਕਹੀ ਸੀ ਪਰ ਅੱਜ ਮੁਅੱਤਲ ਕੀਤੇ ਗਏ ਸੰਜੀਵ ਸ਼ਰਮਾ ਬਿੱਟੂ ਨੇ ਨਗਰ ਨਿਗਮ ਪਹੁੰਚ ਕੇ ਆਪਣੀ ਕੁਰਸੀ 'ਤੇ ਬੈਠ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

 

WATCH LIVE TV

 

ਬਿੱਟੂ ਨੇ ਕਿਹਾ ਜਦੋਂ ਤੱਕ ਮਾਣਯੋਗ ਅਦਾਲਤ ਦਾ ਕੋਈ ਫੈਸਲਾ ਨਹੀਂ ਆਉਂਦਾ, ਉਦੋਂ ਤੱਕ ਕੰਮ ਕਰਾਂਗਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਨਾਲ ਜਿਸ ਤਰ੍ਹਾਂ ਦਾ ਵਤੀਰਾ ਹੋਇਆ ਉਹ ਪਹਿਲਾਂ ਕਦੇ ਨਹੀਂ ਹੋਇਆ।

ਦੂਜੇ ਪਾਸੇ ਨਵੇਂ ਕਾਰਜਕਾਰੀ ਮੇਅਰ ਬਣਾਏ ਯੋਗੀ ਨੇ ਕਿਹਾ ਕਿ ਜਿਸ ਨੂੰ ਸਸਪੈਂਡ ਕੀਤਾ ਗਿਆ ਹੈ ਉਹ ਆਪਣੀ ਸੀਟ 'ਤੇ ਨਹੀਂ ਬੈਠ ਸਕਦਾ।

Trending news