Faridkot News: ਜਾਅਲੀ ਮੈਰਿਜ ਸਰਟੀਫਿਕੇਟ ਵਿਵਾਦ 'ਚ ਆਇਆ ਨਵਾਂ ਮੋੜ; ਜ਼ਬਤ ਕੀਤੇ ਮੋਟਰਸਾਈਕਲਾਂ 'ਚੋਂ 4 ਦੇ ਨੰਬਰ ਨਿਕਲੇ ਜਾਅਲੀ
Advertisement
Article Detail0/zeephh/zeephh2341783

Faridkot News: ਜਾਅਲੀ ਮੈਰਿਜ ਸਰਟੀਫਿਕੇਟ ਵਿਵਾਦ 'ਚ ਆਇਆ ਨਵਾਂ ਮੋੜ; ਜ਼ਬਤ ਕੀਤੇ ਮੋਟਰਸਾਈਕਲਾਂ 'ਚੋਂ 4 ਦੇ ਨੰਬਰ ਨਿਕਲੇ ਜਾਅਲੀ

Faridkot News: ਫ਼ਰੀਦਕੋਟ ਵਿੱਚ ਲੜਕੀ ਵੱਲੋਂ ਪਰਿਵਾਰ ਦੀ ਰਜ਼ਾਮੰਦੀ ਤੋਂ ਬਿਨਾਂ ਵਿਆਹ ਕਰਵਾਉਣ ਅਤੇ ਜਾਅਲੀ ਮੈਰਿਜ ਸਰਟੀਫਿਕੇਟ ਦਾ ਮਾਮਲਾ ਭਖਦਾ ਜਾ ਰਿਹਾ ਹੈ।

Faridkot News: ਜਾਅਲੀ ਮੈਰਿਜ ਸਰਟੀਫਿਕੇਟ ਵਿਵਾਦ 'ਚ ਆਇਆ ਨਵਾਂ ਮੋੜ; ਜ਼ਬਤ ਕੀਤੇ ਮੋਟਰਸਾਈਕਲਾਂ 'ਚੋਂ 4 ਦੇ ਨੰਬਰ ਨਿਕਲੇ ਜਾਅਲੀ

Faridkot News (ਨਰੇਸ਼ ਸੇਠੀ): ਬਿਨਾਂ ਲੜਕੀ ਵੱਲੋਂ ਪਰਿਵਾਰ ਨੂੰ ਦੱਸੇ ਬਗੈਰ ਚੋਰੀ ਛੁਪੇ ਵਿਆਹ ਕਰਵਾਉਣ ਤੇ ਉਸ ਤੋਂ ਬਾਅਦ ਗੁਰਦੁਆਰਾ ਦੇ ਪ੍ਰਬੰਧਕ ਮਨਪ੍ਰੀਤ ਸਿੰਘ ਉਤੇ ਜਾਅਲੀ ਮੈਰਿਜ ਸਰਟੀਫਿਕੇਟ ਬਣਾਉਣ ਦੇ ਦੋਸ਼ਾਂ ਤੋਂ ਬਾਅਦ ਮਾਮਲਾ ਹੱਥੋਂਪਾਈ ਤੱਕ ਪੁੱਜ ਗਿਆ। 

ਪੁਲਿਸ ਨੇ ਮੌਕੇ ਉਪਰ ਪੁੱਜ ਕੇ ਸਥਿਤੀ ਉਤੇ ਕਾਬੂ ਪਾ ਲਿਆ ਸੀ। ਇਸ ਦੌਰਾਨ ਪੁਲਿਸ ਨੇ ਗੁਰਦੁਆਰਾ ਸਾਹਿਬ ਅੰਦਰ ਪਏ ਕੁਝ ਵਾਹਨ ਆਪਣੇ ਕਬਜ਼ੇ ਵਿੱਚ ਲੈ ਲਏ ਸਨ। ਇਸ ਦਰਮਿਆਨ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ।  ਬੀਤੇ ਦਿਨਾਂ ਬਾਬਾ ਮਨਪ੍ਰੀਤ ਸਿੰਘ ਵੱਲੋਂ ਕਾਨਫਰੰਸ ਕਰਕੇ ਜਾਅਲੀ ਮੈਰਿਜ ਸਰਟੀਫਿਕੇਟ ਬਣਾਉਣ ਦੇ ਦੋਸ਼ਾਂ ਨੂੰ ਮੁੱਢੋਂ ਨਿਕਾਰ ਦਿੱਤਾ ਸੀ। ਨਾਲ ਹੀ ਗੁਰਦੁਆਰਾ ਸਾਹਿਬ ਵਿਚੋਂ ਬਰਾਮਦ ਵਾਹਨਾਂ ਦੇ ਦਸਤਾਵੇਜ਼ ਪੇਸ਼ ਕਰਨ ਦਾ ਦਾਅਵਾ ਕੀਤਾ ਸੀ।

ਉਨ੍ਹਾਂ ਨੇ ਦੱਸਿਆ ਸੀ ਕਿ ਜ਼ਰੂਰਤਮੰਦ ਲੋਕਾਂ ਵੱਲੋਂ ਇਹ ਵਾਹਨ ਗਹਿਣੇ ਰੱਖੇ ਗਏ ਸਨ ਪਰ ਹੁਣ ਪੁਲਿਸ ਜਾਂਚ ਵਿੱਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਬਰਾਮਦ ਕੀਤੇ ਮੋਟਰਸਾਈਕਲਾਂ ਵਿਚੋਂ ਚਾਰ ਮੋਟਰਸਾਈਕਲਾਂ ਦੇ ਨੰਬਰ ਜਾਅਲੀ ਲੱਗੇ ਹੋਏ। ਹੋ ਸਕਦਾ ਇਹ ਮੋਟਰਸਾਈਕਲ ਚੋਰੀ ਦੇ ਹੋਣ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਥਾਣਾ ਸਿਟੀ-2 ਦੇ ਇੰਚਾਰਜ ਸੁਖਦਰਸ਼ਨ ਸ਼ਰਮਾ ਨੇ ਕਿਹਾ ਕਿ ਬਾਕੀ ਦੇ ਵਾਹਨ ਨੰਬਰਾਂ ਦੀ ਵੀ ਸਬੰਧਤ ਆਰਟੀਏ ਦਫਤਰਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਬਾਬਾ ਮਨਪ੍ਰੀਤ ਸਿੰਘ ਖਿਲਾਫ਼ ਸ਼ੁਰੂ ਕਰ ਦਿੱਤੀ ਗਈ ਹੈ।

ਫ਼ਰੀਦਕੋਟ ਦੇ ਪੱਖੀ ਕਲਾਂ ਰੋਡ ਸਥਿਤ ਰੇਲਵੇ ਫਾਟਕ ਕੋਲ ਬਣੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਮੁੱਖ ਤੇ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਖਾਲਸਾ ਉਪਰ ਫਰੀਦਕੋਟ ਦੇ ਕੁਝ ਲੋਕਾਂ ਨੇ ਅਨੰਦ ਕਾਰਜਾਂ ਦੇ ਕਥਿਤ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼ ਲਗਾਏ ਸਨ।

ਉਨ੍ਹਾਂ ਵੱਲੋਂ ਕਥਿਤ ਫਰਜ਼ੀ ਸਰਟੀਫਿਕੇਟ ਪੇਸ਼ ਕਰਕੇ ਫਰੀਦਕੋਟ ਪੁਲਿਸ ਕੋਲ ਸ਼ਿਕਾਇਤ ਵੀ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੂੰ ਨਾਲ ਲੈ ਕੇ ਉਕਤ ਸ਼ਿਕਾਇਤਕਰਤਾ ਗੁਰਦੁਆਰਾ ਸਾਹਿਬ ਪਹੁੰਚੇ ਜਿਥੇ ਬਾਬਾ ਮਨਪ੍ਰੀਤ ਸਿੰਘ ਖ਼ਾਲਸਾ ਮੌਜੂਦ ਨਹੀਂ ਸਨ ਤਾਂ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਗੁਰਦੁਆਰਾ ਸਾਹਿਬ ਅੰਦਰ ਖੜ੍ਹੇ ਕੀਤੇ ਗਏ ਕਰੀਬ 12 ਮੋਟਰਸਾਈਕਲ ਅਤੇ ਇੱਕ ਸਕੂਟਰੀ ਬਰਾਮਦ ਹੋਈ ਸੀ। ਜਿਨ੍ਹਾਂ ਨੂੰ ਪੁਲਿਸ ਨੇ ਜਾਂਚ ਲਈ ਆਪਣੇ ਵਿਚ ਕਬਜ਼ੇ ਵਿਚ ਲੈ ਲਿਆ ਸੀ। ਇਸ ਦੌਰਾਨ ਹੱਥੋਪਾਈ ਵੀ ਹੋ ਗਈ ਸੀ।

ਇਹ ਵੀ ਪੜ੍ਹੋ : Ludhiana News: ਲੁਧਿਆਣਾ 'ਚ ਮੋਟਰਸਾਈਕਲ ਅਤੇ ਐਕਟਿਵਾ ਵਿਚਾਲੇ ਟੱਕਰ, ਦੋ ਨੌਜਵਾਨ ਆਪਸ ‘ਚ ਭਿੜੇ ਚੱਲੀਆਂ ਗੋਲੀਆਂ

 

Trending news