Punjab Police News: ਉਹਨਾਂ ਨੇ (Punjab Police) ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕਰਨ ਤੋਂ ਪਹਿਲਾਂ ਖਬਰਾਂ ਦੀ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ।
Trending Photos
Punjab Police News: ਗੈਂਗਸਟਰ ਗੋਲਡੀ ਬਰਾੜ ਵੱਲੋਂ ਫੇਸਬੁੱਕ 'ਤੇ ਪਾਈ ਗਈ ਇੱਕ ਪੋਸਟ ਦਾ ਅੱਜ ਪੰਜਾਬ ਪੁਲਿਸ ਨੇ ਖੰਡਨ ਕੀਤਾ ਹੈ। ਪੰਜਾਬ ਪੁਲਿਸ (Punjab Police) ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਅਸਥਿਰ ਕਰਨ ਲਈ ਸੋਸ਼ਲ ਮੀਡੀਆ 'ਤੇ ਵੱਖ-ਵੱਖ ਬਹਾਨੇਬਾਜ਼ਾਂ ਵੱਲੋਂ ਝੂਠੇ ਦਾਅਵੇ ਕੀਤੇ ਜਾ ਰਹੇ ਹਨ।
ਇਹ ਲਾਈਮਲਾਈਟ ਹਥਿਆਉਣ ਦਾ ਝੂਠਾ ਦਾਅਵਾ ਹੈ। ਇਸ ਦੇ ਨਾਲ ਹੀ, ਉਹਨਾਂ ਨੇ (Punjab Police) ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕਰਨ ਤੋਂ ਪਹਿਲਾਂ ਖਬਰਾਂ ਦੀ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ: ਮੁੜ ਸੁਰਖੀਆਂ 'ਚ ਜਾਵੇਦ ਅਖਤਰ, ਕਿਹਾ "ਦਰਬਾਰ ਸਾਹਿਬ ਦਾ ਕੜਾ, ਮਰਦੇ ਦਮ ਤੱਕ ਮੇਰੇ ਨਾਲ ਰਹੇਗਾ"
ਦੱਸ ਦੇਈਏ ਕਿਸਿੱਧੂ ਦੇ ਕਤਲ ਕਾਂਡ 'ਚ ਸ਼ਾਮਿਲ ਦੋ ਮੁਲਜ਼ਮ ਗੋਇੰਦਵਾਲ ਜੇਲ੍ਹ 'ਚ ਮਾਰੇ ਗਏ ਸਨ। ਵਾਇਰਲ ਹੋ ਰਹੇ ਇੱਕ ਪੋਸਟਰ ਵਿੱਚ ਦਾਅਵਾ ਕੀਤਾ ਗਿਆ ਕਿ ਇਸ ਕਤਲ ਦੀ ਜਿੰਮੇਵਾਰੀ ਵੀ ਗੋਲਡੀ ਬਰਾੜ (Goldy Brar news) ਨੇ ਹੀ ਲਈ ਹੈ ਪਰ ਹੁਣ ਪੰਜਾਬ ਪੁਲਿਸ ਨੇ ਇਸ ਦਾ ਖੰਡਨ ਕੀਤਾ ਹੈ।
ਗੌਰਤਲਬ ਹੈ ਕਿ ਬੀਤੇ ਦਿਨੀ ਗੋਇੰਦਵਾਲ ਜੇਲ੍ਹ 'ਚ ਰਵਿਵਾਰ ਨੂੰ ਹੋਈ ਝੜਪ ਵਿੱਚ ਮਨਦੀਪ ਤੂਫਾਨ ਅਤੇ ਮੋਹਨਾ ਮਾਰੇ ਗਏ ਸਨ। ਇਸ ਹਾਦਸੇ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਗੈਂਗਸਟਰ ਗੋਲਡੀ ਬਰਾੜ (Goldy Brar news) ਨੇ ਫੇਸਬੁੱਕ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ। ਹਾਲਾਂਕਿ ਬਾਅਦ ਵਿੱਚ ਪੰਜਾਬ ਪੁਲਿਸ ਵੱਲੋਂ ਇਸ ਪੋਸਟ ਨੂੰ ਫੇਕ ਕਰਾਰ ਦਿੱਤਾ ਸੀ।
False claims are being made by various imposters on social media to destabilize #Punjab’s peace & harmony.
This is a False Claim to gain limelight.
We advise you all to stay away from rumour mongers & verify news before sharing on social media platforms. #FakeDiKhairNahi pic.twitter.com/EY9IBt7FYg
— Punjab Police India (@PunjabPoliceInd) February 27, 2023
ਫੇਸਬੁੱਕ ਪੋਸਟ ਵਿੱਚ ਲਿਖਿਆ ਸੀ ਕਿ "ਲਾਰੈਂਸ ਬਿਸ਼ਨੋਈ ਗੈਂਗ ਨੇ ਗੋਇੰਦਵਾਲ ਜੇਲ੍ਹ ਦੀ ਬੈਰਕ ਵਿੱਚ ਮੋਹਨਾ ਮਾਨਸਾ ਅਤੇ ਮਨਦੀਪ ਤੂਫਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ।" ਪੋਸਟ ਵਿੱਚ ਇਹ ਵੀ ਲਿਖਿਆ ਸੀ ਕਿ "ਉਨ੍ਹਾਂ ਨੂੰ ਸਾਡੇ ਭਰਾਵਾਂ ਸਚਿਨ ਭਿਵਾਨੀ, ਅੰਕਿਤ ਸੇਰਸਾ, ਦੀਪਕ ਮੁੰਡੀ, ਮਨਪ੍ਰੀਤ ਭਾਊ, ਕਸ਼ਿਸ਼, ਅਰਸ਼ਦ ਬੀਕਾਨੇਰ, ਮਾਮਾ ਕੀਟਾ ਨੇ ਮਾਰਿਆ ਸੀ। ਇਹ ਜੱਗੂ ਭਗਵਾਨਪੁਰੀਆ ਦਾ ਬੰਦਾ ਸੀ। ਅਸੀਂ ਉਨ੍ਹਾਂ ਨਾਲ ਕੁਝ ਗਲਤ ਨਹੀਂ ਕੀਤਾ। ਹੁਣ ਤੱਕ ਅਸੀਂ ਇਕੱਠੇ ਰਹੇ ਪਰ 2 ਦਿਨ ਪਹਿਲਾਂ ਉਨ੍ਹਾਂ ਨੇ ਸਾਡੇ ਭਰਾ ਮਨਪ੍ਰੀਤ ਭਾਉ ਢੈਪਈ ਦੀ ਬੈਰਕ ਵਿੱਚ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਸਾਡੇ ਗੈਂਗ ਨੇ ਉਨ੍ਹਾਂ ਨੂੰ ਇੱਕ ਪਾਸੇ ਮਾਰ ਦਿੱਤਾ।"