ਸਿੰਘੂ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਦੀਆਂ ਭਾਜਪਾ ਆਗੁਆਂ ਨਾਲ ਹੁੰਦੀਆਂ ਰਹੀਆਂ ਮੁਲਾਕਾਤਾਂ,ਵਾਇਰਲ ਤਸਵੀਰ ਚ ਪਿੰਕੀ ਕੈਟ ਵੀ ਨਾਲ
X

ਸਿੰਘੂ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਦੀਆਂ ਭਾਜਪਾ ਆਗੁਆਂ ਨਾਲ ਹੁੰਦੀਆਂ ਰਹੀਆਂ ਮੁਲਾਕਾਤਾਂ,ਵਾਇਰਲ ਤਸਵੀਰ ਚ ਪਿੰਕੀ ਕੈਟ ਵੀ ਨਾਲ

 ਨਿਹੰਗ ਅਮਨ ਸਿੰਘ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਵੀ ਨਜ਼ਦੀਕੀਆਂ ਸਾਹਮਣੇ ਆਈਆਂ। ਇਸਦਾ ਖੁਲਾਸਾ ਕੁਝ ਫੋਟੋਆਂ ਨੇ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਸਿੰਘੂ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਦੀਆਂ ਭਾਜਪਾ ਆਗੁਆਂ ਨਾਲ ਹੁੰਦੀਆਂ ਰਹੀਆਂ ਮੁਲਾਕਾਤਾਂ,ਵਾਇਰਲ ਤਸਵੀਰ ਚ ਪਿੰਕੀ ਕੈਟ ਵੀ ਨਾਲ

ਚੰਡੀਗੜ: ਸਿੰਘੂ ਬਾਰਡਰ ਕਤਲਕਾਂਡ ਆਪਣੇ ਪਿੱਛੇ ਵੱਡੇ ਸਵਾਲ ਛੱਡ ਗਿਆ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਇਸ ਮਾਮਲੇ ਨੂੰ ਲੈ ਕੇ ਹੋ ਰਹੀਆਂ ਹਨ।ਪਰ ਹੁਣ ਇਸ ਮਾਮਲੇ ਨਾਲ ਜੁੜਿਆ ਜੋ ਸਾਹਮਣੇ ਆਇਆ, ਉਸਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਅਤੇ ਆਤਮ-ਸਮਰਪਣ ਕਰਨ ਵਾਲੇ ਨਿਹੰਗ ਅਮਨ ਸਿੰਘ ਦੀਆਂ ਮੁਲਾਕਾਤਾਂ ਘਟਨਾਕ੍ਰਮ ਤੋਂ ਪਹਿਲਾਂ ਭਾਜਪਾ ਨਾਲ ਹੁੰਦੀਆਂ ਰਹੀਆਂ।

ਇਨਾਂ ਹੀ ਨਹੀਂ ਨਿਹੰਗ ਅਮਨ ਸਿੰਘ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਵੀ ਨਜ਼ਦੀਕੀਆਂ ਸਾਹਮਣੇ ਆਈਆਂ।ਇਸਦਾ ਖੁਲਾਸਾ ਕੁਝ ਫੋਟੋਆਂ ਨੇ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।ਇਹਨਾਂ ਫੋਟੋਆਂ ਦੇ ਵਿਚ ਪੰਜਾਬ ਪੁਲਿਸ ਦਾ ਬਰਖ਼ਾਸਤ ਮੁਲਾਜ਼ਮ ਗੁਰਮੀਤ ਸਿੰਘ ਪਿੰਕੀ ਵੀ ਨਜ਼ਰ ਆ ਰਿਹਾ ਹੈ। ਗੁਰਮੀਤ ਸਿੰਘ ਪਿੰਕੀ ਉਹ ਸਖ਼ਸ਼ ਹੈ ਜਿਸਦਾ ਨਾਂ ਕਾਲੇ ਦੌਰ ਦੌਰਾਨ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨਾਲ ਮਿਲਕੇ ਨੌਜਵਾਨਾਂ 'ਤੇ ਤਸ਼ਦੱਦ ਢਾਹੁਣ ਵਿਚ ਆਉਂਦਾ ਰਿਹਾ।

ਇਹ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਹੰਗ ਅਮਨ ਸਿੰਘ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਚੱਲ ਰਹੇ ਡੈਡ ਲਾਕ ਨੂੰ ਤੋੜਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ ਜਿਸ ਕਾਰਨ ਅਕਸਰ ਉਸਦੀ ਭਾਜਪਾ ਆਗੂਆਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀ।
ਇਹਨਾਂ ਫੋਟੋਆਂ ਬਾਬਤ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਆਗੂਆਂ ਦਾ ਬਿਆਨ ਵੀ ਸਾਹਮਣੇ ਆਇਆ ਹੈ।ਉਹਨਾਂ ਕਿਹਾ ਹੈ ਕਿ ਸੱਤਾ ਧਿਰ ਹੋਣ ਕਾਰਨ ਹਰ ਰੋਜ਼ ਕਈ ਆਗੂ ਉਹਨਾਂ ਨੂੰ ਮਿਲਦੇ ਹਨ।ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਵੀ ਕਿਸਾਨ ਆਗੂਆਂ ਨਾਲ ਉਹਨਾਂ ਦੀ ਮੀਟਿੰਗ ਹੋਈ ਉਦੋਂ ਨਿਹੰਗ ਸਿੰਘ ਮੀਟਿੰਗ ਦਾ ਹਿੱਸਾ ਕਦੇ ਨਹੀਂ ਰਹੇ।

 

ਸ਼ੱਕ ਦਾ ਘੇਰਾ ਉਸ ਵੇਲੇ ਵੀ ਵਿਸ਼ਾਲ ਹੋ ਜਾਂਦਾ ਜਦੋਂ ਨਿਹੰਗ ਅਮਨ ਸਿੰਘ ਨੇ ਇਸ ਮੀਟਿੰਗ ਬਾਰੇ ਕੁਝ ਵੀ ਕਹਿਣਾ ਮੁਨਾਸਿਬ ਨਾ ਸਮਝਿਆ ਅਤੇ ਇਹ ਕਹਿ ਕੇ ਗੱਲ ਨਿਬੇੜ ਦਿੱਤੀ ਕਿ ਉਸਦੀ ਤਾਂ ਕਈ ਆਗੂਆਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ।
ਇਹਨਾਂ ਵਾਇਰਲ ਤਸਵੀਰਾਂ ਨੇ ਬਲਦੀ ਉੱਤੇ ਹੋਰ ਵੀ ਤੇਲ ਪਾ ਦਿੱਤਾ ਹੈ।ਇਸ ਪੂਰੇ ਮਾਮਲੇ ਨੂੰ ਭਾਜਪਾ ਵੱਲੋਂ ਤਿਆਰ ਕੀਤੀ ਸਾਜਿਸ਼ ਦੱਸਿਆ ਜਾ ਰਿਹਾ ਹੈ ਕਿਉਂਕਿ ਸਿਆਸੀ ਬਿਆਨਬਾਜ਼ੀਆਂ ਤੇਜ਼ ਹੋ ਗਈਆਂ ਹਨ।

WATCH LIVE TV

Trending news