ਪੰਜਾਬ 'ਚ ਕੋਲੇ ਦੀ ਕਮੀ ਨਾਲ ਨਹੀਂ ਬਿਜਲੀ ਸੰਕਟ : ਸੁਖਬੀਰ
X

ਪੰਜਾਬ 'ਚ ਕੋਲੇ ਦੀ ਕਮੀ ਨਾਲ ਨਹੀਂ ਬਿਜਲੀ ਸੰਕਟ : ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਬਿਜਲੀ ਦਾ ਸੰਕਟ ਕੋਲੇ ਦੀ ਘਾਟ ਕਾਰਨ ਨਹੀਂ, ਸਗੋਂ ਸਰਕਾਰ ਦੇ ਮਾੜੇ ਪ੍ਰਬੰਧਨ ਕਾਰਨ ਹੋਇਆ ਹੈ।

ਪੰਜਾਬ 'ਚ ਕੋਲੇ ਦੀ ਕਮੀ ਨਾਲ ਨਹੀਂ ਬਿਜਲੀ ਸੰਕਟ : ਸੁਖਬੀਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਬਿਜਲੀ ਦਾ ਸੰਕਟ ਕੋਲੇ ਦੀ ਘਾਟ ਕਾਰਨ ਨਹੀਂ, ਸਗੋਂ ਸਰਕਾਰ ਦੇ ਮਾੜੇ ਪ੍ਰਬੰਧਨ ਕਾਰਨ ਹੋਇਆ ਹੈ। ਪਿਛਲੇ ਪੰਜ ਸਾਲਾਂ ਦੇ ਦੌਰਾਨ ਮੌਜੂਦਾ ਕਾਂਗਰਸ ਸਰਕਾਰ ਨੇ ਕੋਈ ਵੀ ਬਿਜਲੀ ਉਤਪਾਦਨ ਪਲਾਂਟ ਸਥਾਪਤ ਨਹੀਂ ਕੀਤਾ, ਜਦੋਂ ਕਿ ਇਸ ਸਮੇਂ ਦੌਰਾਨ ਮੰਗ 'ਚ ਬਹੁਤ ਵਾਧਾ ਹੋਇਆ। 

ਅੱਜ ਪੰਜਾਬੀਆਂ ਨੂੰ ਬਿਜਲੀ ਦੇ ਗੰਭੀਰ ਸੰਕਟ 'ਚੋਂ ਨਾ ਲੰਘਣਾ ਪੈਂਦਾ ਜੇ ਸਰਕਾਰ ਸਮੇਂ ਸਿਰ ਬਿਜਲੀ ਪੈਦਾ ਕਰਨ ਦੇ ਪ੍ਰਬੰਧ ਕਰਦੀ। ਸੁਖਬੀਰ ਬਾਦਲ ਸ਼ਨਿਚਰਵਾਰ ਨੂੰ ਲੁਧਿਆਣਾ 'ਚ ਰਾਊਂਡ ਟੇਬਲ ਇੰਡੀਆ ਵੱਲੋਂ ਆਯੋਜਿਤ ਇਕ ਸੰਖੇਪ ਮੀਟਿੰਗ 'ਚ ਬੋਲ ਰਹੇ ਸਨ।
ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਵਿਜ਼ਨ ਫੈਸਲੇ ਲੈਣ ਦੀ ਸਮਰਥਾ ਤੇ ਆਈਡਿਆਨ ਦੀ ਜ਼ਰੂਰਤ ਹੈ, ਪਰ ਮੌਜੂਦਾ ਸਰਕਾਰ ਇਸ 'ਚ ਆਯੋਗ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ 'ਚ ਬਣਾਏ ਗਏ ਥਰਮਲ ਪਲਾਂਟ ਨਿੱਜੀ ਨਹੀਂ, ਬਲਕਿ ਸਰਕਾਰ ਦੇ ਹਨ, ਇਨ੍ਹਾਂ ਨਿਵੇਸ਼ ਜ਼ਰੂਰੀ ਨਿੱਜੀ ਕੰਪਨੀਆਂ ਦਾ ਵੀ ਹੈ।

Trending news